nabaz-e-punjab.com

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਟਿਊਬਵੈੱਲਾਂ ’ਤੇ ਮੋਟਰਾਂ ਲਗਾਉਣ ਦੇ ਨਿਰਣੇ ਦੀ ਸਖ਼ਤ ਨਿਖੇਧੀ

ਪੰਜਾਬ ਭਰ ਵਿੱਚ 1 ਫਰਵਰੀ ਨੂੰ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 31 ਜਨਵਰੀ:
ਅੱਜ ਮਿਤੀ 31-01-2018 ਨੂੰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਟਿਊਬਵੈਲਾਂ ਤੇ ਮੀਟਰ ਲਗਾਉਣ ਅਤੇ ਟਿਊਬਵੈਲਾਂ ਤੇ ਬਿੱਲ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ ਉਸ ਦਾ ਜੱਥੇਬੰਦੀ ਪੁਰਜ਼ੋਰ ਵਿਰੋਧ ਕਰਦੀ ਹੈ, ਕਿਉਂਕਿ ਇਸ ਕਿਸਾਨ ਮਾਰੂ ਨੀਤੀ ਨੂੰ ਕਿਸਾਨ ਕਿਸੇ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ। ਪੰਜਾਬ ਦੀ ਕਿਸਾਨੀ ਪਹਿਲਾਂ ਤੋ ਆਰਥਿਕ ਬੋਝ ਹੇਠ ਦੱਬੀ ਹੋਈ ਹੈ। ਪੰਜਾਬ ਵਿੱਚ ਹੁੰਦੀਆ ਕਿਸਾਨਾਂ ਦੀ ਖੁਦਕੁਸ਼ੀਆਂ ਇਸ ਦਾ ਜਿਉਂਦਾ ਜਾਗਦਾ ਪ੍ਰਮਾਣ ਹੈ। ਮਿਤੀ 01-02-2018 ਨੂੰ ਸਾਰੇ ਪੰਜਾਬ ਜ਼ਿਲ੍ਹਿਆਂ ਦੇ ਪ੍ਰਧਾਨ ਪੰਜਾਬ ਦੇ ਸਾਰੇ ਡੀਸੀ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਰਾਹੀ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਉਣਗੇ।
ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਲੋਕਾਂ ਦੇ ਟੈਕਸ ਦੀ ਦੁਰਵਰਤੋ ਛੱਡ ਕੇ ਸਹੀ ਢੰਗ ਨਾਲ ਇਸ ਦੀ ਵਰਤੋਂ ਕਰੋ ਕਿਉਂਕਿ ਸਰਕਾਰੀ ਪੈਸੇ ਦਾ 80 ਫੀਸਦੀ ਭ੍ਰਿਸ਼ਟਾਚਾਰ ਦੀ ਭੇਂਟ ਚੜ ਰਿਹਾ ਹੈ, ਉਸ ਨੂੰ ਇਮਾਨਦਾਰੀ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ। ਆਪਣੀ ਨਕਾਮੀਆਂ ਨੂੰ ਛੁਪਾਉਣ ਲਈ ਪਹਿਲਾ ਤੋਂ ਹੀ ਬੜੀ ਮੁਸ਼ਕਿਲ ਵਿੱਚ ਗੁਜਰ ਰਹੇ ਕਿਸਾਨਾਂ ਨੂੰ ਬਲੀ ਦਾ ਬੱਕਰਾ ਨਾ ਬਣਾਉ। ਇੱਕ ਟਿਊਬਵੈਲ ਝੋਨੇ ਲਈ 480 ਘੰਟੇ ਚਲਦਾ ਹੈ ਕਣਕ ਲਈ 120 ਘੰਟੇ ਪੱਠਿਆਂ ਲਈ 30 ਘੰਟੇ ਕੁੱਲ 630 ਘੰਟੇ ਇਕ ਸਾਲ ਯਾਨਿਕ 365 ਦਿਨਾਂ ਵਿੱਚ ਇਕ ਟਿਊਬਵੈਲ 630 ਘੰਟੇ ਚਲਦੀ ਹੈ ਇੱਕ ਦਿਨ ਦਾ 1 ਘੰਟੇ 45 ਤੋਂ ਵੀ ਘੱਟ ਬਣਦਾ ਹੈ ਇਹ ਕਿੰਨੀ ਕੁ ਵੱਡੀ ਸਬਸਿਡੀ ਹੈ। ਸਰਕਾਰ ਨੂੰ ਟਿਊਬਵੈਲ ਤੇ ਮੀਟਰ ਲਗਾਉਣ ਦੀ ਕਿੰਨੀ ਕੁ ਲੋੜ ਹੈ।
ਪੰਜਾਬ ਸਰਕਾਰ ਅਸਲ ਵਿੱਚ ਲੋਕਾਂ ਵਿੱਚ ਇਹ ਭੰਬਲਭੂਸਾ ਖੜਾ ਕਰ ਰਹੀ ਹੈ ਕਿ ਆਮ ਲੋਕਾਂ ਨੂੰ ਇਸ ਤਰਾਂ ਲੱਗੇ ਜਿਵੇਂ ਕਿ ਕਿਸਾਨ ਮੋਟਰਾਂ ਦੀਆਂ 365 ਦਿਨ 24 ਘੰਟੇ ਫਰੀ ਬਿਜਲੀ ਵਰਤ ਰਹੇ ਹਨ ਜਦੋ ਕਿ ਇਹ ਸਚਾਈ ਨਹੀ ਹੈ। ਪੰਜਾਬ ਵਿੱਚ ਦੋ ਮੁੱਖ ਫਸਲਾਂ ਝੋਨਾ ਅਤੇ ਕਣਕ ਜੋ ਪੰਜਾਬ ਦੇ ਕਿਸਾਨ ਨੂੰ ਮਜ਼ਬੂਰੀ ਵੱਸ ਬੀਜਣਾ ਪੈਂਦਾ ਹੈ। ਜੇ ਬਦਲਵੀਆਂ ਫਸਲਾਂ ਦਾ ਸਹੀ ਮੁੱਲ ਦਾ ਪ੍ਰਬੰਧ ਸਰਕਾਰ ਵੱਲੋ ਹੋਵੇ ਤਾਂ ਪੰਜਾਬ ਦਾ ਕਿਸਾਨ ਕਦੇ ਵੀ ਝੋਨੇ ਵੱਲ ਮੂੰਹ ਨਹੀ ਕਰੇਗਾ।
ਪਰ ਹਮੇਸ਼ਾ ਸਰਕਾਰ ਅਤੇ ਕੁਝ ਕੁ ਲੋਕ ਜੋ ਕਿਸਾਨਾਂ ਦੇ ਹਾਲਾਤਾਂ ਤੋ ਅਣਜਾਣ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਪੰਜਾਬ ਦੇ ਕਿਸਾਨ ਵੱਲੋ ਖੇਤੀ ਲਈ ਵਰਤੀ ਜਾਣ ਵਾਲੀ ਫਰੀ ਦੀ ਬਿਜਲੀ ਹਮੇਸ਼ਾ ਰੜਕਦੀ ਰਹਿੰਦੀ ਹੈ। ਇਸ ਲਈ ਸਰਕਾਰ ਟਿਊਬਵੈਲਾਂ ਤੇ ਮੀਟਰ ਲਗਾਉਣ ਦੀ ਤਿਆਰੀ ਕਰ ਰਹੀ ਹੈ। ਉਹਨਾਂ ਨੂੰ ਇਸ ਤਰਾਂ ਜਾਪਦਾ ਹੈ ਜਿਵੇ ਕਿ ਪੰਜਾਬ ਸਿਰ ਚੜੇ ਕਰਜੇ ਲਈ ਜ਼ਿੰਮੇਵਾਰ ਸਿਰਫ ਕਿਸਾਨਾਂ ਦੇ ਟਿਊਬਵੈਲਾਂ ਦੇ ਮੁਆਫ਼ ਬਿੱਲ ਹੀ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…