nabaz-e-punjab.com

ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਜੰਤਰ ਮੰਤਰੀ ਦੇ ਬਾਹਰ ਧਰਨਾ 16 ਨੂੰ

ਮੋਦੀ ਸਰਕਾਰ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨ ਵਿਰੋਧੀ: ਦਿਨੇਸ਼ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਮੋਦੀ ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਹੈ ਅਤੇ ਮੋਦੀ ਸਰਕਾਰ ਵੱਲੋਂ ਸਰਮਾਏਦਾਰਾਂ ਦੇ ਹਿੱਤ ਪੂਰ ਕੇ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਕੰਮ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸਮਾਜ ਦੇ ਇਹ ਕਮਜੋਰ ਵਰਗ ਵੱਡੀ ਮੁਸ਼ਕਲ ਵਿੱਚ ਹਨ। ਇਹ ਗੱਲ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਕੌਮੀ ਪ੍ਰਧਾਨ ਦਿਨੇਸ਼ ਸ਼ਰਮਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਮਜਦੂਰਾਂ ਦੀਆਂ ਮੁੱਖ ਮੰਗਾਂ ਮੁਫ਼ਤ ਬੀਮਾ ਅਤੇ ਘੱਟੋ ਘੱਟ ਉਜਰਤ ਵਧਾਉਣ ਤੋਂ ਇਨਕਾਰੀ ਹੋ ਗਈ ਹੈ ਅਤੇ ਇਸ ਸਬੰਧੀ ਇੰਟਕ ਵੱਲੋਂ 16 ਅਗਸਤ ਨੂੰ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਜਾਵੇਗਾ।
ਸ੍ਰੀ ਸ਼ਰਮਾ (ਜੋ ਅੱਜ ਇੱਥੇ ਇੰਟਕ ਦੀ ਪੰਜਾਬ ਇਕਾਈ ਦੇ ਨਵੇੱ ਚੁਣੇ ਗਏ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕਰਨ ਲਈ ਵਿਸ਼ੇਸ਼ ਤੌਰ ਤੇ ਇੱਥੇ ਆਏ ਸਨ) ਨੇ ਕਿਹਾ ਕਿ ਇੰਟਕ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮਜਦੂਰਾਂ ਨੂੰ ਘੱਟੋ-ਘੱਟ 17 ਹਜਾਰ ਰੁਪਏ ਮਹੀਨਾ ਤਨਖਾਹ ਅਤੇ 10 ਲੱਖ ਦਾ ਮੁਫਤ ਬੀਮਾ ਮਿਲੇ। ਜਿਸਦੇ ਨਾਲ ਉਹਨਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਹਨਾਂ ਨੇ ਦੇਸ਼ ਦੇ ਵੱਖ ਵੱਖ ਭਾਗਾਂ ਦਾ ਦੌਰਾ ਕੀਤਾ ਅਤੇ ਵੇਖਿਆ ਹੈ ਕਿ ਮਜਦੂਰਾਂ ਨੂੰ ਉਹਨਾਂ ਦੇ ਬਣਦੇ ਹੱਕ ਹਾਸਿਲ ਨਹੀਂ ਹੋ ਸਕੇ। ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਅਤੇ ਮਜਦੂਰਾਂ ਨੂੰ ਬਣਦੀ ਉਜਰਤ ਦਿਵਾਉਣ ਲਈ ਉਹਨਾਂ ਦੀ ਆਵਾਜ ਨੂੰ ਕੇੱਦਰ ਸਰਕਾਰ ਤੱਕ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਗਰੀਬਾਂ, ਮਜਦੂਰਾਂ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਿਲ ਕੀਤੀ ਹੈ ਅਤੇ ਹੁਣ ਲੋਕ ਇਸਦੀ ਅਸਲੀਅਤ ਸਮਝ ਗਏ ਹਨ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਾਂਗਰਸ ਦੀ ਵੱਧਦੀ ਤਾਕਤ ਤੋੱ ਡਰ ਗਈ ਹੈ ਅਤੇ ਇਸ ਵੱਲੋਂ ਬੀਤੇ ਦਿਨੀਂ ਸੋਚੀ ਸਮਝੀ ਸਾਜਿਸ਼ ਤਹਿਤ ਰਾਹੁਲ ਗਾਂਧੀ ਤੇ ਪਥਰਾਉ ਕਰਵਾਇਆ ਗਿਆ ਹੈ। ਇਸ ਮੌਕੇ ਇੰਟਕ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਮਹਿਲਾ ਪ੍ਰਧਾਨ ਅਨੀਤਾ ਸ਼ਰਮਾ, ਯੂਥ ਪ੍ਰਧਾਨ ਕਮਲ ਆਹੂਜਾ, ਮਾਲਵਾ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ, ਕੌਮੀ ਜਨਰਲ ਸਕੱਤਰ ਰਿਸ਼ੀਕੇਸ਼ ਵਰਮਾ, ਪ੍ਰਦੀਪ ਸ਼ਰਮਾ, ਮੀਤ ਪ੍ਰਧਾਨ ਚੰਡੀਗੜ੍ਹ, ਜਗਤਾਰ ਸਿੰਘ ਪ੍ਰਧਾਨ ਯੂਥ ਚੰਡੀਗੜ੍ਹ ਵੀ ਹਾਜਿਰ ਸਨ। ਇਸ ਮੌਕੇ ਸ੍ਰੀ ਵਰਿੰਦਰ ਫੂਲ ਨੂੰ ਇੰਟਕ ਪੰਜਾਬ ਦਾ ਕਾਰਜਕਾਰੀ ਮੁਖੀ ਬਣਾਉਣ ਦਾ ਐਲਾਨ ਕੀਤਾ।
ਕਿਰਨ ਖੇਰ ਬਾਰੇ ਕੀਤੀ ਅਪਮਾਨਜਨਕ ਟਿਪਣੀ
ਇੰਟਕ ਦੇ ਕੌਮੀ ਪ੍ਰਧਾਨ ਸ੍ਰੀ ਦਿਨੇਸ਼ ਸ਼ਰਮਾ ਨੇ ਚੰਡੀਗੜ੍ਹ ਤੋਂ ਭਾਜਪਾ ਐਮ ਪੀ ਸ੍ਰੀਮਤੀ ਕਿਰਨ ਖੇਰ ਤੇ ਗਰੀਬਾਂ ਅਤੇ ਮਜਦੂਰਾਂ ਦੀ ਅਣਦੇਖੀ ਕਰਨ ਦਾ ਇਲਜਾਮ ਲਗਾਉੱਦਿਆਂ ਉਹਨਾਂ ਵਿਰੁੱਧ ਅਪਮਾਨਜਨਕ ਸ਼ਬਦ ਵਰਤੇ। ਜਦੋੱ ਪੱਤਰਕਾਰਾਂ ਨੇ ਸ੍ਰੀ ਸ਼ਰਮਾ ਨੂੰ ਪੁੱਛਿਆ ਕਿ ਉਹ ਇੱਕ ਸੰਸਥਾ ਦੇ ਕੌਮੀ ਪ੍ਰਧਾਨ ਹਨ ਅਤੇ ਇੱਕ ਮਹਿਲਾ ਐਮ ਪੀ ਬਾਰੇ ਅਜਿਹੀ ਅਪਮਾਨਜਨਕ ਟਿਪਣੀ ਕਰ ਰਹੇ ਹਨ ਤਾਂ ਉਹਨਾਂ ਨੂੰ ਜਵਾਬ ਨਹੀਂ ਆਇਆ ਅਤੇ ਉਹਨਾਂ ਗੱਲ ਗੋਲਮੋਲ ਕਰਨ ਦੀ ਕੋਸ਼ਿਸ਼ ਕੀਤੀ। ਜਦੋੱ ਇਸ ਪੱਤਰਕਾਰ ਨੇ ਪੁੱਛਿਆ ਕਿ ਕੀ ਉਹ ਆਪਣੀ ਇਸ ਟਿਪਣੀ ਨੂੰ ਜਾਇਜ ਮੰਨਦੇ ਹਨ ਤਾਂ ਉਹਨਾਂ ਕਿਹਾ ਕਿ ਇਹ ਟਿਪਣੀ ਜਾਇਜ ਤਾਂ ਨਹੀਂ ਹੈ ਪਰ ਉਹ ਇਸ ਤੇ ਕਾਇਮ ਹਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…