Share on Facebook Share on Twitter Share on Google+ Share on Pinterest Share on Linkedin ਇੰਡੋ ਗਲੋਬਲ ਕਾਲਜ ਵਿੱਚ ਮਨੁੱਖੀ ਕਦਰਾਂ ਕੀਮਤਾਂ ਸਬੰਧੀ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਵੱਖ ਵੱਖ ਬੁੱਧੀਜੀਵੀਆਂ ਨੇ ਆਧੁਨਿਕਤਾ ਦੇ ਨਾਲ ਨਾਲ ਪਰੰਪਰਾਵਾਂ ਨੂੰ ਅਪਣਾਈ ਰੱਖਣ ਦੀ ਪੇ੍ਰਰਨਾ ਦਿੱਤੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ: ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ਼ ਵਿਚ ਪੰਜਾਬ ਟੈਕ ਨੀਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਮਨੁੱਖੀ ਕਦਰਾਂ ਕੀਮਤਾਂ ਅਤੇ ਨੈਤਿਕਤਾ ਦੀ ਜ਼ਰੂਰਤ ਵਿਸ਼ੇ ਨਾਲ ਜੁੜੀ ਇਸ ਵਰਕਸ਼ਾਪ ਵਿਚ ਇੰਡੋ ਗਲੋਬਲ ਗਰੁੱਪ ਦੇ ੪੫ ਦੇ ਕਰੀਬ ਅਧਿਆਪਕਾਂ ਨੇ ਹਿੱਸਾ ਲੈਦੇ ਹੋਏ ਅਹਿਮ ਜਾਣਕਾਰੀ ਹਾਸਿਲ ਕੀਤੀ। ਜਦੋਕਿ ਤਿੰਨ ਦਿਨਾਂ ਵਿੱਚ ਕਈ ਮਸ਼ਹੂਰ ਬੁੱਧੀਜੀਵੀਆਂ ਨੇ ਸ਼ਿਰਕਤ ਕਰਦੇ ਹੋਏ ਸਬੰਧਿਤ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਪੀ ਟੀ ਯੂ ਵੱਲੋਂ ਸੰਸਾਰੀ ਕਦਰਾਂ ਕੀਮਤਾਂ ਨਾਲ ਜੁੜੇ ਪੀ ਜੀ ਡਿਪਲੋਮਾ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਹਰ ਅਧਿਆਪਕ ਨੂੰ ਇਸ ਵਿਸ਼ੇ ਨਾਲ ਜੁੜਨ ਦੀ ਪੇ੍ਰਰਨਾ ਦਿੱਤੀ ਗਈ। ਇੰਡੋਂ ਗਲੋਬਲ ਦੇ ਸੀਈਓ ਮਾਨਵ ਸਿੰਗਲਾ ਨੇ ਆਪਣੀ ਵਿਦਿਆਰਥੀ ਜੀਵਨ ਦੇ ਅਹਿਮ ਪਲ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਵਿੱਚ ਵਧੀਆਂ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਹਰ ਪਲ ਕੱੁਝ ਨਵਾਂ ਸਿੱਖਣ ਅਤੇ ਆਪਣੀ ਰਿਸਰਚ ਨੂੰ ਪੂਰੀ ਤਰਾਂ ਨਾਲ ਸਫਲ ਬਣਾਉਣ ਦੀ ਪੇ੍ਰਰਨਾ ਰੱਖਣ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਅਧਿਆਪਕਾਂ ਨੂੰ ਆਧੁਨੀਕਤਾ ਨਾਲ ਆਪਣੀ ਪਰੰਪਰਾਵਾਂ ਨੂੰ ਜਿੳਂੂਦਾ ਰੱਖਣ ਦੀ ਪੇ੍ਰਰਨਾ ਦਿੰਦੇ ਹੋਏ ਮਨੁੱਖੀ ਕਦਰਾਂ ਕੀਮਤਾਂ ਅਪਣਾਉਣ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਇੰਡੋ ਗਲੋਬਲ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਡੋ ਗਲੋਬਲ ਗਰੁੱਪ ਵੱਲੋਂ ਇੱਕ ਅਧਿਆਪਕ ਵੱਲੋਂ ਆਪਣੇ ਵਿਦਿਆਰਥੀ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਮਨੁੱਖੀ ਕਦਰਾਂ ਕੀਮਤਾਂ ਨਾਲ ਜੋੜਨ ਲਈ ਹੀ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜੋ ਕਿ ਪੂਰੀ ਤਰ੍ਹਾਂ ਸਫਲ ਰਿਹਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ