nabaz-e-punjab.com

ਭਾਰਤ-ਪਾਕਿ ਦੇ ਸੁਖਾਵੇਂ ਸਬੰਧਾਂ ਨਾਲ ਪੰਜਾਬ ’ਚੋਂ ਮੱਧ ਏਸ਼ੀਆ ਤੱਕ ਐਗਰੋ ਉਤਪਾਦਾਂ ਦਾ ਵਪਾਰ ਵਧੇਗਾ

ਵਾਤਾਵਰਨ ਦੀ ਸ਼ੁੱਧਤਾ ਲਈ ਖੇਤੀ ਦੀ ਰਹਿੰਦ ਖੂੰਹਦ ਨੂੰ ਪ੍ਰੋਸੈਸ ਕਰਨ ਦੀ ਲੋੜ ’ਤੇ ਜ਼ੋਰ

ਵਿਸ਼ਵਜੀਤ ਖੰਨਾ ਨੇ ਖੇਤੀਬਾੜੀ ਖੇਤਰ ਵਿੱਚ ਪੰਜਾਬ ਦੇ ਮਜ਼ਬੂਤ ਪੱਖ ਗਿਣਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਕਿਸਾਨਾਂ ਨੂੰ ਫਸਲਾਂ ਦਾ ਲਾਹੇਵੰਦ ਭਾਅ ਮੁਹੱਈਆ ਕਰਵਾਉਣ ਲਈ ਯਕੀਨੀ ਬਣਾਉਣ ਲਈ ਖੇਤੀ ਉਦਯੋਗ ਦੇ ਦਿੱਗਜ਼ਾਂ ਨੇ ਖੇਤੀ ਜਿਨਸਾਂ ਤੋਂ ਵੱਧ ਕੀਮਤ ’ਤੇ ਵਿਕ ਸਕਣ ਵਾਲੀਆਂ ਹੋਰ ਵਸਤਾਂ ਤਿਆਰ ਕਰਨ ’ਤੇ ਜ਼ੋਰ ਦਿੱਤਾ। Ðਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਦੇ ਦੂਜੇ ਦਿਨ ਖੇਤੀ ਤੇ ਫੂਡ ਪ੍ਰੋਸੈਸਿੰਗ ਸੈਸ਼ਨ ‘ਪੰਜਾਬ ਖੇਤੀ ਆਰਥਿਕਤਾ ਵਿੱਚ ਵਾਧਾ ਕਰਨ’ ਦੌਰਾਨ ਇਸ ਮੁੱਦੇ ’ਤੇ ਇਕਸੁਰਤਾ ਸਾਹਮਣੇ ਆਈ।
ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਨੇ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿੱਚ ਸੁਧਾਰ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ ਕਿਉਂਕਿ ਪੰਜਾਬ ’ਚੋਂ ਖੇਤੀਬਾੜੀ ਉਤਪਾਦਨ ਨਾਲ ਜੁੜੀਆਂ ਵਸਤਾਂ ਜਿਵੇਂ ਫਲ, ਸਬਜ਼ੀਆਂ ਤੇ ਡੇਅਰੀ ਉਤਪਾਦ ਸਿੱਧੇ ਪਾਕਿਸਤਾਨ, ਅਫਗਾਨਸਿਤਾਨ, ਕਜ਼ਾਕਸਿਤਾਨ ਆਦਿ ਨਿਰਯਾਤ ਆਉਣਗੀਆਂ। ਦੋਵੇਂ ਦੇਸ਼ਾਂ ਦੇ ਆਪਸੀ ਸੁਖਾਵੇਂ ਸਬੰਧਾਂ ਨਾਲ ਪੰਜਾਬ ’ਚੋਂ ਮੱਧ ਏਸ਼ੀਆ ਤੱਕ ਐਗਰੋ ਉਤਪਾਦਾਂ ਦਾ ਵਪਾਰ ਹੋਵੇਗਾ। ਜਿਸ ਨਾਲ ਸੂਬੇ ਦੇ ਕਿਸਾਨਾਂ ਦੀ ਆਰਥਿਕ ਦਸ਼ਾ ਸੁਧਰੇਗੀ।
ਬੁਲਾਰਿਆਂ ਨੇ ਖੇਤੀ ਦੀ ਰਹਿੰਦ-ਖੂੰਹਦ ਨੂੰ ਪ੍ਰੋਸੈਸ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਤਾਂ ਕਿ ਵਾਤਾਵਰਨ ਦਾ ਬਚਾਅ ਕੀਤਾ ਜਾ ਸਕੇ ਜਿਸ ਨਾਲ ਸਥਿਰ ਖੇਤੀ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਫਰਿਜ਼ਨੋ ਵਿਚਾਲੇ ਆਪਸੀ ਸਹਿਮਤੀ ਦਾ ਸਮਝੌਤਾ ਸਹੀਬੱਧ ਕੀਤਾ ਗਿਆ। ਜਿਸ ਤਹਿਤ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵਿਦਿਆਰਥੀਆਂ ਦੇ ਵਟਾਂਦਰੇ ਅਤੇ ਖੋਜ ਕਾਰਜਾਂ ਦੀ ਸਾਂਝ ਪਾਈ ਜਾਵੇਗੀ।
ਇਸ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਕਿਸਾਨਾਂ ਨੂੰ ਸਮਾਰਟ ਫਾਰਮਿੰਗ ਤਕਨਾਲੋਜੀ, ਲਘੂ ਸਿੰਜਾਈ ਅਤੇ ਸਿੰਜਾਈ ਦੇ ਮੰਤਵਾਂ ਲਈ ਮੁੜ ਵਰਤੋਂ ਲਈ ਸੋਧਿਆ ਤੇ ਪ੍ਰੋਸੈਸ ਪਾਣੀ ਦੀ ਵਰਤੋਂ ਲਈ ਉਤਸ਼ਾਹਤ ਕਰਨ ਦਾ ਸੱਦਾ ਦਿੱਤਾ। ਖੇਤੀਬਾੜੀ ਖੇਤਰ ਵਿੱਚ ਪੰਜਾਬ ਦੇ ਮਜ਼ਬੂਤੀ ਦੇ ਪੱਖ ਗਿਣਾਉਂਦਿਆਂ ਸ੍ਰੀ ਖੰਨਾ ਨੇ ਦੱਸਿਆ ਕਿ ਪੰਜਾਬ ਰੋਜ਼ਾਨਾ 32.5 ਮਿਲੀਅਨ ਲਿਟਰ ਦੁੱਧ ਦੇ ਉਤਪਾਦਨ ਨਾਲ ਦੇਸ਼ ਦੇ ਦੁੱਧ ਨਿਰਮਾਣ ਵਿੱਚ ਛੇਵਾਂ ਸਥਾਨ ਰੱਖਦਾ ਹੈ। ਕਿੰਨੂ ਉਤਪਾਦਨ ਵਿੱਚ ਦੇਸ਼ ਦੀ ਕੱੁਲ ਪੈਦਾਵਾਰ ਦਾ 24 ਫੀਸਦੀ ਉਤਪਾਦਨ ਨਾਲ ਪੰਜਾਬ ਦੂਜੇ ਸਥਾਨ ’ਤੇ ਹੈ। ਇੰਝ ਸ਼ਹਿਦ ਦੀ ਭਾਰਤ ਵਿੱਚ ਕੁੱਲ ਪੈਦਾਵਾਰ ਦਾ 15 ਫੀਸਦੀ ਉਤਪਾਦਨ ਪੰਜਾਬ ਤੀਜੇ ਨੰਬਰ ’ਤੇ ਹੈ ਅਤੇ ਭਾਰਤ ’ਚੋਂ ਕੱੁਲ ਬਰਾਮਦ ਹੁੰਦੇ ਸ਼ਹਿਦ ’ਚੋਂ ਪੰਜਾਬ ਦਾ 21 ਫੀਸਦੀ ਹਿੱਸਾ ਹੈ।
ਸ੍ਰੀ ਖੰਨਾ ਨੇ ਦੱਸਿਆ ਕਿ ਪੰਜਾਬ ਵਿੱਚ ਬੁਨਿਆਦੀ ਢਾਂਚੇ, ਉਤਪਾਦਨ, ਭੰਡਾਰਨ ਅਤੇ ਮਾਰਕਟਿੰਗ ਦੇ ਵਿਆਪਕ ਨੈਟਵਰਕ ਦੇ ਨਾਲ-ਨਾਲ ਖੇਤੀ ਖੇਤਰ ਅਤੇ ਖੋਜ ਨੂੰ ਸਮਰਪਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਫਲ ਖੋਜ ਕੇਂਦਰ ਬਹਾਦਰਗੜ੍ਹ (ਪਟਿਆਲਾ) ਤੇ ਜਲੋਵਾਲ (ਹੁਸ਼ਿਆਰਪੁਰ) ਜਿਹੀਆਂ ਅਹਿਮ ਸੰਸਥਾਵਾਂ ਹਨ। ਉਨ੍ਹਾਂ ਨਿੱਜੀ ਖੇਤਰ ਨੂੰ ਖੋਜ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਮਿਲ ਕੇ ਸੂਬੇ ਵਿੱਚ ਐਗਰੋ ਸਨਅਤ ਵਿੱਚ ਮੌਜੂਦ ਅਥਾਹ ਸੰਭਾਵਨਾਵਾਂ ਦੀ ਤਲਾਸ਼ ਕਰਨ ਦਾ ਸੱਦਾ ਦਿੱਤਾ।
ਨੀਲ ਕਿੰਗਸਟਨ ਨੇ ਕਿਹਾ ਕਿ ਪੰਜਾਬ ਦੇਸ਼ ਦੇ ਕੁੱਲ ਦੁੱਧ ਉਤਪਾਦਨ ਵਿੱਚ 7 ਫੀਸਦੀ ਅਤੇ ਅੰਡਾ ਉਤਪਾਦਨ ਵਿੱਚ 6 ਫੀਸਦੀ ਯੋਗਦਾਨ ਪਾਉਂਦਾ ਹੈ। ਜਿਸ ਕਰਕੇ ਪੰਜਾਬ ‘ਦੇਸ਼ ਦੇ ਪ੍ਰੋਟੀਨ ਸ੍ਰੋਤ’ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਵੱਲੋਂ ਆਈਟੀਸੀ ਗਰੁੱੁਪ ਨੂੰ ਕਪੂਰਥਲਾ ਵਿੱਚ ਉਚ ਦਰਜੇ ਦਾ ਐਗਰੋ ਫੂਡ ਯੂਨਿਟ ਸਥਾਪਤ ਵਿੱਚ ਸਹਿਯੋਗ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ। ਸੀਐਨ ਇਫਕੋ ਦੇ ਐਮਡੀ ਇੰਗੀਓ ਐਂਟਨ ਨੇ ਸਰਕਾਰ ਵੱਲੋਂ ਉਨ੍ਹਾਂ ਨੂੰ ਲੁਧਿਆਣਾ ਵਿੱਚ ਆਪਣਾ ਕੰਮ ਸਥਾਪਤ ਕਰਨ ਲਈ ਦਿੱਤੇ ਸਹਿਯੋਗ ਅਤੇ ਸਮਰਥਨ ਦੀ ਸ਼ਲਾਘਾ ਕੀਤੀ।
ਪ੍ਰਸਿੱਧ ਖੇਤੀਬਾੜੀ ਵਿਗਿਆਨੀ ਪ੍ਰਭਾਕਰ ਰਾਓ ਨੇ ਵਾਤਾਵਰਨ ਤਬਦੀਲੀ ਦੇ ਮਾਮਲੇ ’ਤੇ ਧਿਆਨ ਕੇਂਦਰਿਤ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਵਿੱਚ ਮੁੱਲ ਵਧਾਉਣ ਅਤੇ ਇਸ ਨੂੰ ਹੋਰ ਪਾਏਦਾਰ ਬਣਾਉਣ ਦੀ ਗਤੀ ਨੂੰ ਤੇਜ਼ ਕਰਨ ਲਈ ਰਸਾਇਣ ਮੁਕਤ ਖੇਤੀ ਵੱਲ ਵਧਣ ਦੀ ਲੋੜ ’ਤੇ ਜ਼ੋਰ ਦਿੱਤਾ। ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਦੇ ਸੀਈਓ ਭਵਦੀਪ ਸਰਦਾਣਾ ਨੇ ਨਿਵੇਸ਼ ਪੰਜਾਬ ਵੱਲੋਂ ਇਹ ਸੰਮੇਲਨ ਕਰਵਾਉਣ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਇਹ ਸੂਬੇ ਵਿੱਚ ਸਕਰਾਤਮਕ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਅੱਗੇ ਲੈ ਕੇ ਚੱਲੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …