ਇੰਡਸ ਇੰਟਰਨੈਸ਼ਨਲ ਹਸਪਤਾਲ ਦੇ ਮੁਰਦਾਘਰ ਵਿੱਚ ਲਾਸ਼ ਨੂੰ ਚੂਹਿਆਂ ਨੇ ਕੁਤਰਿਆ

ਪਰਿਵਾਰ ਨੇ ਹਸਪਤਾਲ ਪ੍ਰਬੰਧਕਾਂ ਤੇ ਅੰਗ ਕੱਢਣ ਦਾ ਲਾਇਆ ਦੋਸ਼

ਪਰਿਵਾਰ ਨੇ ਜੰਮਕੇ ਕੀਤਾ ਹੰਗਾਮਾ

ਅੰਤਿਮ ਸੰਸਕਾਰ ਲਈ ਲਾਸ਼ ਲੈਣ ਆਏ ਪਰਿਵਾਰਕ ਮੈਂਬਰਾਂ ਨੂੰ ਦੇਖ ਕੇ ਹੋਈ ਹੈਰਾਨੀ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 31 ਜੁਲਾਈ:
ਚੰਡੀਗੜ ਅੰਬਾਲਾ ਕੌਮੀ ਸ਼ਾਹਰਾਹ ‘ਤੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਪੰਚਕੂਲਾ ਵਸਨੀਕ ਇਕ ਔਰਤ ਦੀ ਲਾਸ਼ ਨੂੰ ਚੂਹਿਆਂ ਵੱਲੋਂ ਕੁਤਰਨ ਦਾ ਹੈਰਾਨੀਜਨਕ ਮਾਮਲਾ ਸਾਹਮਣਾ ਆਇਆ ਹੈ। ਪਰਿਵਾਰ ਨੇ ਹਸਪਤਾਲ ਪ੍ਰਬੰਧਕਾਂ ‘ਤੇ ਅੰਗ ਕੱਢਣ ਦਾ ਕਥਿਤ ਦੋਸ਼ ਲਾਉਂਦੇ ਹੋਏ ਹਸਪਤਾਲ ਵਿੱਚ ਜੰਮਕੇ ਹੰਗਾਮਾ ਕੀਤਾ। ਮਾਮਲਾ ਤੂਲ ਫੜਦਾ ਦੇਖ ਤਹਿਸੀਲਦਾਰ ਡੇਰਾਬੱਸੀ ਨਵਪ੍ਰੀਤ ਸਿੰਘ ਸ਼ੇਰਗਿੱਲ ਅਤੇ ਸਥਾਨਕ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ 52 ਸਾਲਾ ਦੀ ਜਸਜੋਤ ਕੌਰ ਵਾਸੀ ਪੰਚਕੂਲਾ ਦਿਲ ਦੀ ਮਰੀਜ਼ ਸੀ ਜਿਸ ਨੂੰ ਲੰਘੇ ਦੋ ਦਿਨ ਪਹਿਲਾਂ ਹੀ ਹਸਪਤਾਲ ਲਿਆਂਦਾ ਗਿਆ ਸੀ। ਇਥੇ ਉਸਦੀ ਲੰਘੇ ਕਲ• ਸਵੇਰ ਮੌਤ ਹੋ ਗਈ। ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਦੁਰ ਦਰਾਡੇ ਤੋਂ ਪਹੁੰਚਣਾ ਸੀ। ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾਇਆ ਸੀ। ਅੱਜ ਪਰਿਵਾਰ ਵੱਲੋਂ ਪੰਚਕੂਲਾ ਸੈਕਟਰ 28 ਦੇ ਸਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਲਈ ਜਦ ਲਾਸ਼ ਨੂੰ ਲੈਣ ਲਈ ਪਹੁੰਚਿਆ ਤਾਂ ਦੇਖਿਆ ਲਾਸ਼ ਖੁਰਦ ਬੁਰਦ ਸੀ। ਮ੍ਰਿਤਕਾ ਦੇ ਪਤੀ ਸੇਵਾਮੁਕਤ ਕਰਨਲ ਅਮਰਜੀਤ ਸਿੰਘ ਚੰਡੋਕ ਅਤੇ ਲੜਕੀ ਚਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਅੱਜ ਜਦ ਲਾਸ਼ ਲੈਣ ਲਈ ਪਹੁੰਚੇ ਤਾਂ ਦੇਖਿਆ ਚਾਦਰ ਵਿੱਚ ਲਿਪਟੀ ਲਾਸ਼ ਵਿੱਚੋਂ ਖੂਨ ਡਿੱਗ ਰਿਹਾ ਸੀ। ਜਦਕਿ ਕਲ• ਉਨ•ਾਂ ਵੱਲੋਂ ਲਾਸ਼ ਨੂੰ ਬਿਲਕੁਲ ਸਹੀ ਰੱਖਵਾਇਆ ਸੀ। ਉਨ•ਾਂ ਵੱਲੋਂ ਹਸਪਤਾਲ ਪ੍ਰਬੰਧਕਾਂ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀ ਦੇ ਸਕੇ। ਇਸ ਤੋਂ ਉਨ•ਾਂ ਨੂੰ ਸ਼ੱਕ ਹੋਇਆ ਕਿ ਕਿਤੇ ਹਸਪਤਾਲ ਪ੍ਰਬੰਧਕਾਂ ਵੱਲੋਂ ਮ੍ਰਿਤਕਾ ਦੇ ਕੋਈ ਅੰਗ ਤਾਂ ਨਹੀ ਕੱਢ ਲਏ। ਇਸ ਮਗਰੋਂ ਉਨ•ਾਂ ਨੂੰ ਸ਼ੱਕ ਗੰਭੀਰ ਹੋਣ ‘ਤੇ ਉਨ•ਾਂ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਇਸ ਮਗਰੋਂ ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਲਾਸ਼ ਨੂੰ ਚੂਹੇ ਕੁਤਰ ਜਾਣ ਦਾ ਦਾਅਵਾ ਕੀਤਾ।
ਹਸਪਤਾਲ ਦੇ ਡਾਇਰੈਕਟਰ ਸੁਰਿੰਦਰਪਾਲ ਸਿੰਘ ਬੇਦੀ ਨੇ ਕਿਹਾ ਕਿ ਹਸਪਤਾਲ ਦਾ ਮੁਰਦਾਘਰ ਬਾਹਰਲੇ ਪਾਸੇ ਹੈ ਜਿਥੇ ਚੂਹੇ ਹੋਣ ਕਾਰਨ ਉਨ•ਾਂ ਨੇ ਲਾਸ਼ ਨੂੰ ਕੁਤਰ ਦਿੱਤਾ ਹੈ ਜਿਸਦੀ ਗੰਭੀਰਤਾਂ ਨਾਲ ਜਾਂਚ ਕੀਤੀ ਜਾਏਗੀ ਅਤੇ ਲਾਪ੍ਰਵਾਹੀ ਵਰਤਣ ਵਾਲੇ ਕਰਮਚਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਉਨ•ਾਂ ਨੇ ਕਿਹਾ ਕਿ ਕਿਸੇ ਤਰਾਂ ਦੇ ਵੀ ਅੰਗ ਕੱਢਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ।
ਗੱਲ ਕਰਨ ‘ਤੇ ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਉਨ•ਾਂ ਨੇ ਕਿਹਾ ਕਿ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ ਜਿਥੇ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਜਿਸ ਮਗਰੋਂ ਸੱਚਾਈ ਸਾਹਮਣੇ ਆਏਗੀ।

Load More Related Articles

Check Also

Good News for Pre-2016 Retirees: AAP Govt Notifies Pension Revision for Teaching Faculty

Good News for Pre-2016 Retirees: AAP Govt Notifies Pension Revision for Teaching Faculty C…