nabaz-e-punjab.com

ਉਦਯੋਗਿਕ ਪਲਾਟ ਘਪਲਾ: ਈਡੀ ਤੋਂ ਬਚਨ ਲਈ ਰਿਕਾਰਡ ਨੂੰ ਅੱਗ ਲਗਾ ਸਾੜਨ ਦਾ ਖ਼ਦਸ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਪੰਜਾਬ ਅਗੇੱਸਟ ਕੁਰਪਸ਼ਨ ਦੇ ਆਗੂ ਸਤਨਾਮ ਸਿੰਘ ਦਾਊਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਰਾਜ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਉਦਯੋਗਿਕ ਪਲਾਂਟਾਂ ਦੇ ਘਪਲੇ ਨੂੰ ਈਡੀ ਦੀ ਕਾਰਵਾਈ ਤੋਂ ਬਚਨ ਲਈ ਸਬੂਤ ਮਿਟਾਉਣ ਦੀ ਨੀਅਤ ਨਾਲ ਕਥਿਤ ਤੌਰ ’ਤੇ ਸਬੰਧਤ ਰਿਕਾਰਡ ਨੂੰ ਅੱਗ ਲਗਾਈ ਜਾ ਸਕਦੀ ਹੈ? ਇਸ ਘਪਲੇ ਵਿਰੁੱਧ ਲੰਮੇ ਸਮੇਂ ਤੋਂ ਆਵਾਜ਼ ਚੁੱਕਦ ਵਾਲੇ ਸਤਨਾਮ ਦਾਊਂ ਨੇ ਕਿਹਾ ਕਿ ਹੁਣ ਵਿਜ਼ੀਲੈਂਸ ਬਿਊਰੋ ਦੀ ਜਾਂਚ ਤੋਂ ਇਲਾਵਾ ਇੰਫੋਰਸਮੈਂਟ ਡਾਇਰੈਕੋਰੇਟ ਵੱਲੋ ਨਿਗਮ ਕੋਲੋਂ ਘਪਲੇ ਨਾਲ ਸਬੰਧਤ ਸਾਰਾ ਰਿਕਾਰਡ ਮੰਗ ਲਿਆ ਗਿਆ ਹੈ ਅਤੇ ਵਿਭਾਗ ਵਿਚਲੇ ਸੂਤਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਚੰਡੀਗੜ੍ਹ ਸੈਕਟਰ 17 ਵਿੱਚ ਇਸ ਨਿਗਮ ਦੀ ਇਮਾਰਤ ਦੀ ਛੇਵੀੱ ਮੰਜਿਲ (ਜਿੱਥੇ ਉਦਯੋਗਿਕ ਪਲਾਟਾਂ ਦਾ ਬਹੁਤ ਸਾਰਾ ਰਿਕਾਰਡ ਪਿਆ ਹੈ) ਨੂੰ ਅੱਗ ਲਗਾਉਣ ਦੀ ਸੰਭਾਵਨਾ ਹੈ।
ਉਹਨਾਂ ਕਿਹਾ ਕਿ ਇਹ ਖਦਸ਼ਾ ਇਸ ਲਈ ਜ਼ਾਹਰ ਕੀਤਾ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਨਿਗਮ ਦੇ ਅਧਿਕਾਰੀ ਵਿਜ਼ੀਲੈਂਸ ਬਿਊਰੋ ਦੀ ਜਾਂਚ ਤੋੱ ਬਚਣ ਲਈ ਘਪਲਾ ਕੀਤੇ ਪਲਾਟਾਂ ਦਾ ਰਿਕਾਰਡ ਸਿਉੱਕ ਨੇ ਖਾ ਲਿਆ ਹੈ, ਦੀਆਂ ਝੂਠੀਆਂ ਰਿਪੋਰਟਾਂ ਭੇਜ ਕੇ ਜਾਂਚ ਅਧਿਕਾਰੀਆਂ ਨੂੰ ਗੁਮਰਾਹ ਕਰ ਚੁੱਕੇ ਹਨ, ਜਦੋਂਕਿ ਭ੍ਰਿਸ਼ਟ ਅਧਿਕਾਰੀਆਂ ਦੇ ਸਾਥੀ ਪ੍ਰਾਪਟਰੀ ਡੀਲਰ ਉਨ੍ਹਾਂ ਪਲਾਟਾਂ ਨੂੰ ਅੱਜ ਵੀ ਵੇਚ ਰਹੇ ਹਨ ਅਤੇ ਇਸਦਾ ਖ਼ੁਲਾਸਾ ਉਹਨਾਂ ਦੀ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਕੁਝ ਰਿਕਾਰਡ ਪੇਸ਼ ਕਰਕੇ ਕਰ ਚੁਕੀ ਹੈ।
ਉਹਨਾਂ ਵਿਜ਼ੀਲੈਂਸ ਦੇ ਕੁਝ ਅਧਿਕਾਰੀਆਂ ’ਤੇ ਵੀ ਸ਼ੱਕ ਜਾਹਿਰ ਕੀਤਾ ਕਿ ਵਿਜ਼ੀਲੈਂਸ ਅਧਿਕਾਰੀ ਕਿਸੇ ਦਬਾਓ ਵਿੱਚ ਜਾਂ ਮਿਲੀਭੁਗਤ ਕਰਕੇ ਪਰਚਾ ਦਰਜ ਕਰਨ ਦੀ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੇ ਹਨ ਜਦੋਂਕਿ ਚੀਫ਼ ਸੈਕਟਰੀ ਵੱਲੋਂ ਵਿਜ਼ੀਲੈਂਸ ਦੀ ਜਾਂਚ ਨੰਬਰ 3 ਅਤੇ 4 ਵਿੱਚ ਕਾਰਵਾਈ ਕਰਨ ਦੀ ਇਜਾਜ਼ਤ ਚੀਫ ਸੈਕਟਰੀ ਵੱਲੋ ਦਿੱਤੀ ਹੋਈ ਹੈ ਪਰ ਫਿਰ ਵੀ ਨਿਗਮ ਦੇ ਅਧਿਕਾਰੀ ਸਾਬਕਾ ਮੁੱਖ ਮੰਤਰੀ ਦੀ ਕਾਲਪਨਿਕ ਚਿੱਠੀ ਅਤੇ ਅਦਾਲਤ ਦੇ ਉਸ ਕੇਸ ਦਾ ਹਵਾਲਾ ਦੇ ਕੇ ਜਾਂਚ ਰੁਕਵਾਉਣ ਦੀ ਕੋਸ਼ਿਸ ਕਰ ਰਹੇ ਹਨ।
ਉਹਨਾਂ ਕਿਹਾ ਕਿ ਵਿਜ਼ੀਲੈਂਸ ਜਾਂਚ ਨੰਬਰ 10, ਜੋ ਕਿ ਮੁਹਾਲੀ ਦੀ ਮਸ਼ਹੂਰ ਕੰਪਨੀ ਆਨੰਦ ਲੈਂਪ, ਜਿਸ ਵਿੱਚ ਫਿਲਿਪਸ ਕੰਪਨੀ ਦਾ ਸਮਾਨ ਬਣਦਾ ਸੀ, ਦੇ ਘਪਲੇ ਬਾਰੇ ਹੈ। ਇਸ ਕੰਪਨੀ ਦਾ 700 ਕਰੋੜ ਰੁਪਏ ਦੇ ਪਲਾਟ ਨੂੰ ਸਸਤੇ ਭਾਅ ਤੇ ਹੜੱਪਣ ਲਈ ਪਹਿਲਾਂ ਉਪਰੋਕਤ ਅਨੰਦ ਲੈਂਪ ਕੰਪਨੀ ਨੇ ਆਪਣੇ 1500 ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕੀਤਾ। ਇਸ ਦੇ ਨਾਲ ਹੀ ਫਿਲਿਪਸ ਦੀਆਂ ਦਰਜਨਾਂ ਹੋਰ ਸਹਾਇਕ ਫੈਕਟਰੀਆਂ ਬੰਦ ਕਰਕੇ ਹਜਾਰਾਂ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਗਿਆ। ਬਾਅਦ ਵਿੱਚ ਵੱਡੇ ਪਲਾਟ ਦੇ 12 ਟੁਕੜੇ ਪਾਸ ਕਰਕੇ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਕੇ 12 ਪਲਾਟਾ ਨੂੰ 125 ਪਲਾਟ ਬਣਾ ਕੇ ਵੇਚਿਆ ਗਿਆ ਜਿਸਦੀ ਪੁਸ਼ਟੀ ਫੋਰੈਂਸਿਕ ਜਾਂਚ ਵਿੱਚ ਵੀ ਹੋ ਗਈ ਹੈ ਪਰ ਫਿਰ ਵੀ ਪਤਾ ਨਹੀੱ ਕਿਹੜੇ ਦਬਾਓ ਕਾਰਨ ਵਿਜ਼ੀਲੈਂਸ ਵੱਲੋ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ।
ਉਹਨਾਂ ਕਿਹਾ ਕਿ ਇਸ ਸਾਰੀ ਕਾਰਵਾਈ ਕਾਰਨ ਪੰਜਾਬ ਸਰਕਾਰ ਅਤੇ ਵਿਜੀਲੈਂਸ ਤੋੱ ਨਿਰਾਸ਼ ਹੋ ਕੇ ਉਹਨਾਂ ਵਲੋ ਇੰਫੋਰਸਮੈਂਟ ਡਾਇਰੈਕੋਰੇਟ ਨਾਲ ਸੰਪਰਕ ਕਰਕੇ ਸ਼ਿਕਾਇਤਾਂ ਦਿੱਤੀਆਂ ਗਈਆਂ। ਜਿਸ ਤੇ ਕਾਰਵਾਈ ਕਰਦੇ ਹੋਏ ਇੰਫੋਰਸਮੈਂਟ ਡਾਇਰੈਕੋਰੇਟ ਵੱਲੋੱ ਸਬੰਧਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪੁਲੀਸ ਤੋੱ ਇਸ ਘਪਲੇ ਨਾਲ ਸਾਰੇ ਰਿਕਾਰਡ ਨੂੰ ਸਾਭਣ ਦੀ ਮੰਗ ਕੀਤੀ। ਉਨ੍ਹਾਂ ਇੰਫੋਰਸਮੈਂਟ ਡਾਇਰੈਕੋਰੇਟ ਤੋਂ ਮੰਗ ਕੀਤੀ ਕਿ ਘਪਲੇ ਦਾ ਸਾਰਾ ਰਿਕਾਰਡ ਆਪਣੇ ਕਬਜੇ ਵਿੱਚ ਲੈ ਕੇ ਸੀਲ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …