nabaz-e-punjab.com

ਸੂਚਨਾ ਕਮਿਸ਼ਨ ਵੱਲੋਂ ਸੈਕਟਰੀ ਐਜੂਕੇਸ਼ਨ ਐਸਜੀਪੀਸੀ ਨੂੰ ਅਪੀਲਕਰਤਾ ਵੱਲੋਂ ਮੰਗੀ ਸੂਚਨਾ ਮਹੁੱਈਆ ਕਰਵਾਉਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਅਗਸਤ:
ਰਾਜ ਸੂਚਨਾ ਕਮਿਸ਼ਨ ਨੇ ਆਰ.ਟੀ.ਆਈ.ਐਕਟ ਅਧੀਨ ਦਾਇਰ ਇਕ ਕੇਸ ਦਾ ਨਿਭੇੜਾ ਕਰਦਿਆਂ ਸੈਕਟਰੀ ਐਜੂਕੇਸ਼ਨ ਐਸ.ਜੀ.ਪੀ.ਸੀ. ਨੂੰ ਹੁਕਮ ਦਿੱਤਾ ਕਿ ਉਹ ਨਿਸਚਿਤ ਸਮੇਂ ਵਿੱਚ ਅਪੀਲਕਰਤਾ ਵਲੋਂ ਮੰਗੀ ਸੂਚਨਾ ਮਹੁੱਈਆ ਕਰਵਾਉਣ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਮੋਗਾ ਜ਼ਿਲ੍ਹਾ ਨਿਵਾਸੀ ਮਹਿੰਦਰਪਾਲ ਮਹਿਤਾ ਪੁੱਤਰ ਰਾਮਪਾਲ ਮਹਿਤਾ ਵੱਲੋਂ ਇਕ ਅਪੀਲ ਦਾਇਰ ਕੀਤੀ ਗਈ ਸੀ ਕਿ ਉਸ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਕਾਲਜ ਮੋਗਾ ਸਬੰਧੀ 16 ਨੁਕਤਿਆਂ ਦੇ ਅਧਾਰਤ ਜਾਣਕਾਰੀ ਮੰਗੀ ਗਈ ਸੀ। ਜਾਣਕਾਰੀ ਨਾ ਮਿਲਣ ਕਾਰਨ ਅਪੀਲਕਰਤਾ ਵੱਲੋਂ ਕਮਿਸ਼ਨ ਤੋਂ ਦਖਲ ਦੀ ਮੰਗ ਕੀਤੀ ਗਈ ਸੀ। ਜਿਸ ’ਤੇੇ ਮੁਖ ਸੂਚਨਾ ਕਮਿਸ਼ਨਰ ਪੰਜਾਬ ਐਸ.ਐਸ. ਚੰਨੀ ਨੇ ਸਬੰਧਤ ਪੀ.ਆਈ.ਉ. ਨੂੰ ਨਿਰਦੇਸ਼ ਦਿੱਤੇ ਕਿ ਉੁਹ ਨਿਸਚਿਤ ਸਮੇਂ ਵਿੱਚ ਜਾਣਕਾਰੀ ਮੁਹੱਈਆ ਕਰਵਾਉਣਾ ਯਕੀਨੀ ਬਣਾਏ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਮਹਿੰਦਰਪਾਲ ਮਹਿਤਾ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਕਾਲਜ ਮੋਗਾ ਸਬੰਧੀ 16 ਨੁਕਤਿਆਂ ਦੇ ਅਧਾਰਤ ਜਾਣਕਾਰੀ ਮੰਗੀ ਗਈ ਸੀ। ਜਾਣਕਾਰੀ ਨਾ ਮਿਲਣ ਕਾਰਨ ਅਪੀਲਕਰਤਾ ਵੱਲੋਂ 10-03-2017 ਨੂੰ ਕਮਿਸ਼ਨ ਤੋਂ ਦਖਲ ਦੀ ਮੰਗ ਕੀਤੀ ਗਈ ਸੀ। ਕੇਸ ਦੀ ਸੁਣਵਾਈ ਦੋਰਾਨ ਇਹ ਸਾਹਮਣੇ ਆਇਆ ਕਿ ਅਪੀਲਕਰਤਾ ਵੱਲੋਂ 14 ਨੁਕਤਿਆ ਅਧੀਨ ਬਹੁਤ ਜਿਆਦਾ ਮਾਤਰਾ ਵਿਚ ਜਾਕਾਰੀ ਮੰਗੀ ਗਈ ਹੈ ਜਦਕਿ ਨੁਕਤਾ ਨੰਬਰ 2, 3, 4, 7, 10, 11, 12 13, 15 ਅਤੇੇ 16 ਅਧੀਨ ਕਾਲਲਜ ਪ੍ਰਿੰਸੀਪਲ ਜਤਿੰਦਰ ਕੌਰ, ਪ੍ਰੋ. ਰਾਗਿਨੀ ਸ਼ਰਮਾਂ ਅਤੇ ਪ੍ਰੋ. ਗਗਨਦੀਪ ਸਿੰਘ ਸਬੰਧੀ ਨਿੱਜੀ ਜਾਣਕਾਰੀ ਮੰਗੀ ਗਈ ਸੀ ਅਤੇ ਬਾਕੀ ਨੁਕਤਿਆ ਅਧੀਨ ਵੀ ਬਹੁਤ ਜਿਆਦਾ ਜਾਣਕਾਰੀ ਮੰਗੀ ਗਈ ਸੀ। ਜਿਸ ਤੇੇ ਮੁਖ ਸੂਚਨਾ ਕਮਿਸ਼ਨਰ ਪੰਜਾਬ ਸ਼੍ਰੀ ਐਸ.ਐਸ. ਚੰਨੀ ਨੇ ਸਬੰਧਤ ਪੀ.ਆਈ.ਉ. ਨੂੰ ਨਿਰਦੇਸ਼ ਦਿੱਤੇ ਕਿ ਉੁਹ ਨਿਸਚਿਤ ਸਮੇਂ ਵਿੱਚ ਜਾਣਕਾਰੀ ਮੁਹੱਈਆ ਕਰਵਾਉਣਾ ਯਕੀਨੀ ਬਣਾਏ।
ਬੁਲਾਰੇ ਨੇ ਦੱਸਿਆ ਕਿ ਇਸ ਕੇੇਸ ਦੀ ਸੁਣਵਾਈ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਅਪੀਲਕਰਤਾ ਨੁੰ ਇਹ ਭੈਅ ਹੈੈ ਕਿ ਉਸ ਦਾ ਹੁਸ਼ਿਆਰ ਰਿਸ਼ਤੇਦਾਰ ਜੋ ਕਿ ਗੁਰੂ ਨਾਨਕ ਕਾਲਜ ਮੋਗਾ ਵਿਖੇ ਪੜ੍ਹਦਾ ਹੈ ਉਸ ਨੂੰ ਉਸ ਦੇ ਅਧਿਾਅਪਕ ਪੇਸ਼ੇਵਾਰਨਾ ਦੁਸ਼ਮਣੀ ਕਾਰਨ ਅਸੈਸਮੈਂਂਟ ਦੇ ਨੰਬਰ ਘੱਟ ਲਗਾਉਣਗੇ। ਵੱਡੀ ਅਕਾਰੀ ਸੂਚਨਾ ਮੁਹੱਈਆਂ ਕਰਵਾਉਣੀ ਮੁਸ਼ਕਲ ਹੈ ਫਿਰ ਵੀ ਅਪੀਲ ਕਰਰਤਾ ਦੇ ਮਨ ਦਾ ਭੈਅ ਖਤਮ ਕਰਨ ਲਈ ਵਿਦਿਅਕ ਵਰ੍ਹੇ 2016-2017 ਦੇ ਬੀ ਕਾਮ ਸੈਕਿੰਡ ਯੀਅਰ ਸਮੂਹ ਵਿਦਿਆਰਥੀ ਦਾ ਦਾ ਰਿਕਾਰਡ ਦਿਖਾਉਣ ਦੇ ਹੁਕਮ ਦਿੱਤੇ ਤਾਂ ਜੋ ਜਿਨ੍ਹਾਂ ਵਿਦਿਆਰਥੀਆਂ ਨੂੰ ਅਪੀਲਕਰਤਾ ਹੁਸ਼ਿਆਰ ਨਹੀਂ ਮੰਨਦਾ ਅਤੇ ਆਪਣੇ ਰਿਸ਼ਤੇਦਾਰ ਦੇ ਵੀ ਨੰਬਰ ਅਤੇ ਅਸੈਮੇਂਟ ਦੇਖ ਸਕੇ। ਇਸ ਤੋਂ ਇਲਾਵਾ ਮੁੱਖ ਸੂੁਚਨਾ ਕਮਿਸ਼ਨ ਨੇ ਇਹ ਵੀ ਹੁਕਮ ਦਿੱਤਾ ਕਿ ਉੁਹ ਕਾਗਜ ਨੂੰ ਦੇਖਣ ਸਮੇਂ ਇਹ ਵੀ ਦਸਣਗੇ ਕਿ ਉਨ੍ਹਾਂ ਨੂੰ ਕਿਨ੍ਹਾਂ ਕਾਗਜਾਂ ਦੀ ਫੋਟੋਕਾਪੀ ਚਾਹੀਦੀ ਹੈ। ਸਬੰਧਤ ਪੀ.ਆਈ.ਉ. ਲੋੜੀਂਦੀ ਫੀਸ ਜਮ੍ਹਾ ਕਰਵਾਉਣ ਸਬੰਧੀ ਸਬੁਤ ਹਾਂਸਲ ਕਰਨ ਨੁਕਤਾ ਨੰਬਰ 1, 8,9 ਅਤੇ 14 ਸਬੰਧੀ ਨਿਚਿਤ ਸਮੇਂ ਵਿੱਚਚ ਸੂਚਨਾ ਮੁਹਈਆ ਕਰਵਾਏਗਾ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…