nabaz-e-punjab.com

ਕੋਵਾ ਐਪ ‘ਤੇ ਕਰਫਿਊ ਪਾਸ ਲੈਣ, ਇਕੱਠਾਂ ਦੀ ਰਿਪੋਰਟ ਕਰਨ ਅਤੇ ਕੁਆਰਨਟਾਇੰਨਡ ਟਰੈਕਿੰਗ ਅਤੇ ਹੋਰ ਕਈ ਪ੍ਰਕਾਰ ਦੀ ਜਾਣਕਾਰੀ ਉਪੱਲਬਧ

ਕਰਿਆਨੇ ਦੇ ਸਾਮਾਨ ਲਈ ਆਰਡਰ ਅਤੇ ਕਾਲ ‘ਤੇ ਹੀ ਡਾਕਟਰ ਨਾਲ ਸਲਾਹ-ਮਸਵਰਾ ਜਲਦ ਹੀ ਉਪਲਬਧ ਹੋਣਗੇ: ਵਿਨੀ ਮਹਾਜਨ

ਪੰਜਾਬ ਸਰਕਾਰ ਦੀ ਵਿਲੱਖਣ ਐਪ ਨੂੰ ਵੱਖ-ਵੱਖ ਸੂਬਿਆਂ ਅਤੇ ਦੋ ਕੈਨੇਡੀਅਨ ਸੂਬਿਆਂ ਦੁਆਰਾ ਅਪਣਾਇਆ ਗਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 28 ਮਾਰਚ:
ਪੰਜਾਬ ਦੇ ਲੋਕ ਹੁਣ ਕੋਵਾ ਐਪ ਰਾਹੀਂ ਐਮਰਜੈਂਸੀ ਲਈ ਆਪਣੇ ਕਰਫਿਊ ਪਾਸ ਲੈ ਸਕਦੇ ਹਨ, ਭਾਰੀ ਇਕੱਠਾਂ ਬਾਰੇ ਅਤੇ ਘਰਾਂ ਵਿੱਚ ਅਲੱਗ ਰਹਿ ਰਹੇ ਮਰੀਜਾਂ ਤੇ ਵਿਦੇਸਾਂ ਤੋਂ ਪਰਤੇ ਯਾਤਰੀਆਂ ਬਾਰੇ ਜਾਣ ਸਕਦੇ ਹਨ। ਇਸ ਤੋਂ ਇਲਾਵਾ ਲੋਕ ਜਲਦ ਹੀ ਕੋਵਾ ਐਪ ਰਾਹੀਂ ਕਰਿਆਨਾ ਦਾ ਸਮਾਨ ਅਤੇ ਹੋਰ ਜਰੂਰੀ ਚੀਜਾਂ ਲਈ ਆਰਡਰ ਕਰਨ ਦੇ ਨਾਲ ਨਾਲ ਡਾਕਟਰਾਂ ਨਾਲ ਸਲਾਹ ਮਸਵਰਾ ਵੀ ਕਰ ਸਕਦੇ ਹਨ।
ਕਈ ਸੂਬਿਆਂ ਨੇ ਵਿਲੱਖਣ ਕੋਰੋਨਾ ਵਾਇਰਸ ਅਲਰਟ (ਸੀ.ਓ.ਵੀ.ਏ.) ਐਪ ਨੂੰ ਅਪਣਾਇਆ ਹੈ, ਜੋ ਕਿ ਕਨੇਡਾ ਦੇ ਦੋ ਪ੍ਰਾਂਤਾਂ ਵਿੱਚ ਲਾਗੂ ਕੀਤੀ ਗਈ ਹੈ। ਐਪ ਨੂੰ ਕੋਵਿਡ-19 ਮਹਾਂਮਾਰੀ ਬਾਰੇ ਅਧਿਕਾਰਤ ਜਾਣਕਾਰੀ ਦੇ ਪ੍ਰਸਾਰ ਲਈ ਇਸ ਮਹੀਨੇ ਦੇ ਅਰੰਭ ਵਿੱਚ ਲਾਂਚ ਕੀਤੀ ਗਈ ਸੀ।
ਇਹ ਐਪ, ਪੰਜਾਬ ਸਰਕਾਰ ਵੱਲੋਂ ਆਪਣੀ ਨਵੀਨਤਾਕਾਰੀ ਡਿਜੀਟਲ ਪੰਜਾਬ ਟੀਮ ਦੇ ਨਾਲ ਲਾਂਚ ਕੀਤੀ ਗਈ ਹੈ ਜੋ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ ‘ਤੇ ਉਪਲਬਧ ਹੈ। 28 ਮਾਰਚ ਤੱਕ, ਇਸ ਐਪ ਦੇ 4.5 ਲੱਖ ਤੋਂ ਵੱਧ ਉਪਭੋਗਤਾ ਰਜਿਸਟ੍ਰੇਸਨ ਹਨ ਅਤੇ ਇਸ ਦੇ ਡੈਸਬੋਰਡ ਨੂੰ ਪ੍ਰਤੀ ਦਿਨ 20,000 ਤੋਂ ਵੱਧ ਲੋਕ ਵੇਖ ਰਹੇ ਹਨ। ਇਹ ਐਪਲੀਕੇਸਨ ਅੰਗਰੇਜੀ, ਹਿੰਦੀ ਅਤੇ ਪੰਜਾਬੀ ਵਿਚ ਉਪਲਬਧ ਹੈ।
ਪ੍ਰਸਾਸਨ ਸੁਧਾਰਾਂ ਬਾਰੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੇ ਅਨੁਸਾਰ, ਇਹ ਐਪ ਹਰਿਆਣਾ ਅਤੇ ਰਾਜਸਥਾਨ ਅਤੇ ਛੱਤੀਸਗੜ• ਵਿੱਚ ਚਲਾਈ ਜਾ ਰਹੀ ਹੈ ਜਦਕਿ ਮਨੀਪੁਰ, ਮੇਘਾਲਿਆ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸਟਰ, ਉਤਰਾਖੰਡ, ਦਿੱਲੀ ਅਤੇ ਲੇਹ ਵਿੱਚ ਇਸ ਨੂੰ ਲਾਗੂ ਕਰਨ ਦਾ ਕੰਮ ਜਾਰੀ ਹੈ। ਉਨ•ਾਂ ਦੱਸਿਆ ਕਿ ਕੁਲ 11 ਸੂਬਾ ਸਰਕਾਰਾਂ ਨੇ ਆਪਣੇ ਸੂਬਿਆਂ ਅਤੇ ਜਿਲ•ਆਂ ਲਈ ਕੋਵਾ ਐਪਲੀਕੇਸਨ ਅਤੇ ਡੈਸਬੋਰਡ ਜਾਰੀ ਕਰਨ ਸਬੰਧੀ ਅਪੀਲ ਕੀਤੀ ਹੈ।
ਇਸ ਐਪਲੀਕੇਸਨ ਦਾ ਮੰਤਵ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਨਾਲ ਸੁਰੱਖਿਆ ਅਤੇ ਬਚਾਅ ਦੇ ਉਪਾਅ ਸਾਂਝੇ ਕਰਨਾ ਹੈ, ਜਿਨ•ਾਂ ਨੂੰ ਅਪਣਾਉਣ ਦੀ ਜਰੂਰਤ ਹੈ। ਇਹ ਐਪਲੀਕੇਸਨ ਨਾਗਰਿਕਾਂ ਨੂੰ ਇਸ ਨਾਲ ਸਬੰਧਤ ਸਰਕਾਰੀ ਐਡਵਾਈਜ਼ਰੀ ਅਤੇ ਨੋਟੀਫਿਕੇਸਨਾਂ ਬਾਰੇ ਵੀ ਜਾਣਕਾਰੀ ਦਿੰਦੀ ਹੈ ਅਤੇ ਉਨ•ਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਲੱਛਣਾਂ ਦੀ ਜਾਂਚ ਕਰਨ ਲਈ ਉਤਸਾਹਤ ਕਰਦੀ ਹੈ।
ਵਿਨੀ ਮਹਾਜਨ ਦੇ ਅਨੁਸਾਰ, ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਦਰਮਿਆਨ, ਐਪ ਵਿੱਚ ਕਈ ਨਵੇਂ ਫੀਚਰ ਸਾਮਲ ਕੀਤੇ ਗਏ ਹਨ। ਇਸ ਐਪ ਵਿਚ ਕੋਵਿਡ -19 ਡੈਸਬੋਰਡ, ਸਰਕਾਰੀ ਨੋਟੀਫਿਕੇਸਨ, ਆਡੀਓ ਵੀਡੀਓ ਜਾਗਰੂਕਤਾ, ਵਿਦੇਸਾਂ ਤੋਂ ਪਰਤੇ ਯਾਤਰੀਆਂ ਦੀ ਭਾਲ, ਬੀ.ਓ.ਟੀ. ਰਾਹੀਂ ਗੱਲਬਾਤ ਕਰਨਾ, ਕਰਫਿਊ ਪਾਸ ਜਾਰੀ ਕਰਨਾ, ਸਮੂਹਕ ਇਕੱਠਾਂ ਦੀ ਰਿਪੋਰਟ ਕਰਨਾ, ਆਪਣੇ ਆਪ ਨੂੰ ਕੁਆਰਨਟਾਈਨ ਦੇ ਹੋਮ ਕੁਆਰੰਟੀਨ ਅਤੇ ਜੀਓ ਫੈਂਸਿੰਗ ਵਜੋਂ ਨਿਸਾਨਬੱਧ ਕਰਨਾ ਸਾਮਲ ਹੈ। ਕਰਫਿਊ ਲਈ ਮਨਜੂਰ ਅਰਜੀਆਂ ਕੋਲ ਰਜਿਸਟਰਡ ਫੋਨ ਨੰਬਰ ‘ਤੇ ਈ-ਪਾਸ ਭੇਜੇ ਜਾਣਗੇ।
ਇਸ ਐਪ ਦਾ ਐਡਮਿਨ ਪੋਰਟਲ ਜਲਿ•ਾ ਪ੍ਰਸਾਸਨ ਅਤੇ ਸਰਕਾਰੀ ਹੈੱਡਕੁਆਰਟਰਾਂ ਨਾਲ ਜੁੜਿਆ ਹੋਇਆ ਹੈ ਜੋ ਨਿਗਰਾਨੀ, ਸਥਿਤੀ ਦਾ ਮੁਲਾਂਕਣ ਕਰਨ ਅਤੇ ਲੋੜੀਂਦੀਆਂ ਕਾਰਵਾਈਆਂ ਕਰਨ ਲਈ ਇਕੱਠੀ ਕੀਤੀ ਗਈ ਜਾਣਕਾਰੀ ਦੇ ਨਾਲ ਕਈ ਰਿਪੋਰਟਾਂ ਪੇਸ ਕਰਦਾ ਹੈ। ਡੈਸਬੋਰਡ ਵਿੱਚ ਪੁਸਟੀ ਕੀਤੇ, ਸੱਕੀ ਅਤੇ ਘਰੇਲੂ ਕੁਆਰੰਟੀਨ ਕੇਸਾਂ ਦੇ ਥੀਮੈਟਿਕ ਨਕਸਆਿਂ ਨੂੰ ਦਰਸਾਉਂਦਾ ਹੈ ਜਦਕਿ ਘਰੇਲੂ ਕੁਆਰੰਟੀਨੇਡ ਨਾਗਰਿਕਾਂ ਨੂੰ ਟਰੈਕ ਕਰਨ ਲਈ ਜਿਓ ਟੈਗਿੰਗ ਵਰਗੀਆਂ ਵਿਸੇਸਤਾਵਾਂ ਸ਼ਾਮਲ ਹਨ।
ਇਸ ਤਰੀਕੇ ਨਾਲ ਘਰਾਂ ਦੇ ਵੱਖਰੇ ਰੱਖੇ ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਜੇ ਕੋਈ ਵਿਅਕਤੀ ਬਿਨਾਂ ਕਿਸੇ ਦੀ ਆਗਿਆ ਦੇ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਤਾਂ ਡੈਸਬੋਰਡ ਜਲਿ•ਾ ਪ੍ਰਸਾਸਨ ਨੂੰ ਇਸ ਸਬੰਧੀ ਸੂਚਿਤ ਕਰਦਾ ਹੈ। ਰਜਿਸਟਰਡ ਮਰੀਜਾਂ ਦੀ ਜਾਣਕਾਰੀ ਨੂੰ ਅਪਡੇਟ ਅਤੇ ਪ੍ਰਬੰਧਨ ਦੇ ਨਾਲ ਨਾਲ, ਰਿਪੋਰਟ ਕੀਤੇ ਸਮੂਹਾਂ ਦਾ ਪ੍ਰਬੰਧਨ ਅਤੇ ਕਾਰਵਾਈ ਵੀ ਇਸ ਐਪ ‘ਤੇ ਉਪਲਬਧ ਹਨ।
ਸ੍ਰੀਮਤੀ ਵਿਨੀ ਅਨੁਸਾਰ, ਐਪ ਵਿੱਚ ਹੋਰ ਵਿਸੇਸਤਾਵਾਂ ਸਾਮਲ ਕਰਨ ਦਾ ਕੰਮ ਚੱਲ ਰਿਹਾ ਹੈ, ਜਿਵੇਂ ਕਿ ਟੈਲੀਮੇਡੀਸਨ ਕੰਨਸਲਟੈਂਸੀ, ਉਪਭੋਗਤਾਵਾਂ ਨੂੰ ਆਈਵੀਆਰ ਰਾਹੀਂ ਵੌਆਇਸ ਕਾਲਾਂ ਦੁਆਰਾ ਸਿਹਤ ਐਡਵਾਈਜਰੀ ਲਈ ਡਾਕਟਰਾਂ ਨਾਲ ਜੋੜਨ ਅਤੇ ਕਰਿਆਨੇ ਅਤੇ ਜਰੂਰੀ ਚੀਜਾਂ ਦੀ ਵੰਡ ਲਈ ਬੇਨਤੀ ਕਰਨ ਵਿੱਚ ਸਹਾਇਤਾ ਕਰਦਾ ਹੈ। ਸ੍ਰੀਮਤੀ ਵਿਨੀ ਨੇ ਕਿਹਾ ਕਿ ਜਲਿ•ਾ ਪ੍ਰਸਾਸਨ ਇਸ ਮਕਸਦ ਲਈ ਸਥਾਨਕ ਵਿਕਰੇਤਾਵਾਂ ਨਾਲ ਭਾਈਵਾਲੀ ਕਰੇਗਾ ਅਤੇ ਨਾਗਰਿਕ ਖੁਦ ਹੀ ਕੋਵਾ ਐਪਲੀਕੇਸ਼ਨ ਰਾਹੀਂ ਆਰਡਰ ਦੇ ਸਕਣਗੇ। ਸ੍ਰੀਮਤੀ ਵਿਨੀ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਨਾਗਰਿਕਾਂ ਦੀ ਸੇਵਾ ‘ ਚ ਸੁਧਾਰ ਲਿਆਉਣਾ ਹੈ ਅਤੇ ਲਾਕਡਾਊਨ ਦੌਰਾਨ ਨਾਗਰਿਕਾਂ ਨੂੰ ਸੁਖਾਲਾ ਕਰਨਾ ਹੈ। ਲੋਕ ਜਲਦੀ ਹੀ ਇਸ ਐਪ ਦੀ ਵਰਤੋਂ ਕਰਕੇ ਵਾਲੰਟੀਅਰ ਬਣ ਸਕਣਗੇ ਅਤੇ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਕਰਨ ਦੇ ਯੋਗ ਵੀ ਹੋ ਸਕਣਗੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…