nabaz-e-punjab.com

ਪਹਿਲਕਦਮੀ: ਸਿੱਖਿਆ ਵਿਭਾਗ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਫ਼ਿਕਰਮੰਦ

ਸਰਕਾਰੀ ਸਕੂਲਾਂ ਦੇ ਵਿਦਿਆਰਥੀ ਤੇ ਅਧਿਆਪਕ ਪਾਣੀ ਬਚਾਓ ਮੁਹਿੰਮ ਤਹਿਤ ਮਨਾ ਰਹੇ ਨੇ ਪੰਦਰਵਾੜਾ

ਵਾਟਰ ਹਾਰਵੈਸਟਿੰਗ ਪਲਾਂਟਾਂ ਰਾਹੀਂ ਬਚਾਇਆ ਜਾ ਰਿਹਾ ਹੈ ਬਰਸਾਤ ਦਾ ਪਾਣੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਫਿਕਰਮੰਦੀ ਹਰ ਕਿਸੇ ਨੂੰ ਹੈ। ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਨੇ ਪਹਿਲਕਦਮੀ ਕਰਦਿਆਂ ਇਸ ਫਿਕਰਮੰਦੀ ਦੀ ਸੰਵੇਦਨਾ ਨੂੰ ਮਹਿਸੂਸ ਕਰਦਿਆਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪਾਣੀ ਬਚਾਓ ਮੁਹਿੰਮ ਤਹਿਤ ਪੰਜਾਬ ਰਾਜ ਸਿੱਖਿਆ ਤੇ ਖੋਜ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਰੋਜ਼ਾਨਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਹ ਮੁਹਿੰਮ 15 ਅਗਸਤ ਤੱਕ ਚੱਲੇਗੀ। ਇਸ ਸਬੰਧੀ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਾਣੀ ਬਚਾਉਣ ਦਾ ਉਪਰਾਲਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਰਾਹੀਂ ਪੰਜਾਬ ਦੇ ਘਰ ਘਰ ਅਤੇ ਆਮ ਲੋਕਾਂ ਤੱਕ ਪਾਣੀ ਬਚਾਉਣ ਦਾ ਸੰਦੇਸ਼ ਸਾਰਥਕ ਤੌਰ ‘ਤੇ ਪਹੁੰਚਾਇਆ ਜਾ ਰਿਹਾ ਹੈ। ਖਾਸ ਕਰ ਪੰਜਾਬ ਦੇ ਉਹ ਜ਼ਿਲ੍ਹੇ ਜਿਨ੍ਹਾਂ ਵਿੱਚ ਪਾਣੀ ਦਾ ਹੇਠਲਾ ਪੱਧਰ ਬਹੁਤ ਜ਼ਿਆਦਾ ਡਿੱਗਦਾ ਜਾ ਰਿਹਾ ਹੈ ਜਾਂ ਫਿਰ ਡਿੱਗ ਚੁੱਕਾ ਹੈ। ਉਨ੍ਹਾਂ ਜ਼ਿਲ੍ਹਿਆਂ ਵਿੱਚ ਪਾਣੀ ਦੀ ਸਾਂਭ-ਸੰਭਾਲ ਕਰਨ ਲਈ ਅਤੇ ਪਾਣੀ ਦੀ ਯੋਗ ਵਰਤੋਂ ਕਰਨ ਲਈ ਆਮ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਨੂੰ ਪਾਣੀ ਬਚਾਉਣ ਅਤੇ ਲੋੜ ਅਨੁਸਾਰ ਇਸਦੀ ਵਰਤੋਂ ਕਰਨਾ ਸਿਖਾ ਰਹੇ ਹਨ।
ਇਸ ਪੰਦਰਵਾੜੇ ਤਹਿਤ ਪੰਜਾਬ ਭਰ ਦੇ ਸਕੂਲਾਂ ਵਿੱਚ ਵੱਖ-ਵੱਖ ਦਿਨਾਂ ਦੌਰਾਨ ਸਕੂਲ ਅਧਿਆਪਕਾਂ ਵੱਲੋਂ ਡਾਇਰੈਕਟਰ ਐਸਸੀਆਰਟੀ ਵੱਲੋਂ ਜਾਰੀ ਪੱਤਰ ਅਨੁਸਾਰ ਇਨ੍ਹਾਂ 15 ਦਿਨਾਂ ਦੌਰਾਨ ਪਾਣੀ ਬਚਾਓ ਵਿਸ਼ੇ ’ਤੇ ਲੇਖ ਲਿਖਣ ਮੁਕਾਬਲਾ, ਪੇਟਿੰਗ ਮੁਕਾਬਲਾ, ਸਕੂਲਾਂ ਵਿੱਚ ਪੌਦੇ ਲਗਾਉਣੇ, ਕੁਇਜ ਮੁਕਾਬਲਾ, ਵਨ ਐਕਟ ਪਲੇਅ, ਪਾਣੀ ਬਚਾਉਣ ਸਬੰਧੀ ਵਿਦਿਆਰਥੀ ਦੇ ਗਰੁੱਪ ਬਣਾ ਕੇ ਸਕੂਲ ਅੰਦਰ ਜਾਇਆ ਜਾ ਰਹੇ ਪਾਣੀ ਵਾਲੇ ਸਥਾਨਾਂ ਦੀ ਸੂਚੀ ਬਣਾਉਣਾ ਅਤੇ ਉਸ ਦੀ ਰੋਕਥਾਮ ਕਰਨਾ, ਚਾਰਟ ਮੁਕਾਬਲਾ, ਮੈਰਾਥਨ ਦੌੜ ਕਰਵਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਵਿਦਿਆਰਥੀ ਆਪਣੇ ਘਰਾਂ ਅਤੇ ਪਿੰਡਾਂ ਤੱਕ ਪਾਣੀ ਦੀ ਬੱਚਤ ਅਤੇ ਲੋੜ ਅਨੁਸਾਰ ਵਰਤੋਂ ਕਰਨ ਦਾ ਸੰਦੇਸ਼ ਲੈ ਕੇ ਜਾ ਰਹੇ ਹਨ। ਜਿਸ ਨਾਲ਼ ਆਮ ਲੋਕ ਵੀ ਪਾਣੀ ਬਚਾਓ ਮੁਹਿੰਮ ਨਾਲ਼ ਜੁੜ ਕੇ ਪਾਣੀ ਦੀ ਸੁਯੋਗ ਵਰਤੋਂ ਅਤੇ ਬੱਚਤ ਕਰਨ ਬਾਰੇ ਜਾਗਰੂਕ ਹੋ ਰਹੇ ਹਨ। ਮੀਂਹ ਦੇ ਪਾਣੀ ਨੂੰ ਵਾਟਰ ਹਾਰਵੇਸਟਿੰਗ ਪਲਾਂਟ ਲਗਾ ਕੇ ਪਾਣੀ ਧਰਤੀ ਹੇਠ ਭੇਜਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਖਾਲੀ ਪਈ ਧਰਤੀ ਉੱਪਰ ਵੱਧ ਤੋਂ ਵੱਧ ਦਰਖਤ ਲਗਾਏ ਜਾ ਰਹੇ ਹਨ।

Load More Related Articles

Check Also

SIT Expands Probe in Bikram Majithia Drug Case After Suspicious Financial Transactions Surface-SIT Member Varun Sharma IPS

SIT Expands Probe in Bikram Majithia Drug Case After Suspicious Financial Transactions Sur…