Nabaz-e-punjab.com

ਪਹਿਲਕਦਮੀ: ਮੁਹਾਲੀ ਵਿੱਚ ਕੋਵਿਡ ਟੀਕਾਕਰਨ ਲਈ ਦੋ ਡਰਾਈਵ-ਥਰੂ ਟੀਕਾਕਰਨ ਕੇਂਦਰਾਂ ਦੀ ਸ਼ੁਰੂਆਤ

ਹੁਣ ਪ੍ਰੀ-ਰਜਿਸਟ੍ਰੇਸ਼ਨ ਦੀ ਲੋੜ ਨਹੀਂ ਆਪਣੀ ਕਾਰ ਵਿੱਚ ਬੈਠੇ ਹੀ ਆਰਾਮ ਨਾਲ ਲਗਵਾਓ ਟੀਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਕੋਵਿਡ ਟੀਕਾਕਰਨ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਦੋ ਡਰਾਈਵ-ਥਰੂ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਹੀ ਇਕੋ ਇਕ ਸਾਧਨ ਹੈ। ਇਸ ਲਈ ਉਹ ਵੱਧ ਤੋਂ ਵੱਧ ਲੋਕਾਂ ਤੱਕ ਟੀਕਾਕਰਨ ਸਹੂਲਤ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਜ਼ਿਲ੍ਹਾ ਅਤੇ ਸਬ-ਡਵੀਜ਼ਨਲ ਹਸਪਤਾਲਾਂ ਵਿੱਚ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ। ਵੱਡੀਆਂ ਸੰਸਥਾਵਾਂ ਲਈ ਆਨ-ਸਾਈਟ ਟੀਕਾਕਰਨ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਨੂੰ ਕਵਰ ਕਰਨ ਲਈ ਆਊਟਰੀਚ ਕੈਂਪਾਂ ਰਾਹੀਂ ਇਹ ਸੁਵਿਧਾ ਮੁਹੱਈਆ ਕਰਵਾਈ ਗਈ ਹੈ।
ਸ੍ਰੀ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਟੀਕਾਕਰਨ ਵਾਲੀ ਜਗ੍ਹਾ ਲਈ ਸੀਨੀਅਰ ਸਿਟੀਜਨਾਂ ਨੂੰ ਮੁਫ਼ਤ ਕੈਬ ਸੇਵਾ ਪ੍ਰਦਾਨ ਕਰ ਰਹੀ ਹੈ। ਟੀਕਾਕਰਨ ਲਈ ਹਸਪਤਾਲ ਵਿੱਚ ਲਾਈਨ ਵਿੱਚ ਲੱਗ ਕੇ ਇੰਤਜ਼ਾਰ ਕਰਨ ਨਾਲ ਕਈ ਲੋਕਾਂ ਦੇ ਦਿਲਾਂ ਵਿੱਚ ਹਸਪਤਾਲ ਅਹਾਤੇ ’ਚੋਂ ਵਾਇਰਸ ਦੇ ਫੈਲਾਅ ਦਾ ਡਰ/ਸ਼ੰਕਾ ਹੁੰਦੀ ਹੈ। ਇਸ ਲਈ ਜਿਹੜੇ ਲੋਕ ਹਸਪਤਾਲ ਵਿੱਚ ਟੀਕਾਕਰਨ ਨਹੀਂ ਕਰਵਾਉਣਾ ਚਾਹੁੰਦੇ ਪਰ ਆਪਣੀਆਂ ਕਾਰਾਂ ਵਿੱਚ ਆਰਾਮ ਨਾਲ ਟੀਕਾਕਰਨ ਨੂੰ ਤਰਜੀਹ ਦਿੰਦੇ ਹਨ, ਉਨ੍ਹਾਂ ਲਈ ਪ੍ਰਸ਼ਾਸਨ ਨੇ ਡਰਾਈਵ-ਥਰੂ ਟੀਕਾਕਰਨ ਕੇਂਦਰ ਖੋਲ੍ਹ ਦਿੱਤੇ ਹਨ। ਇਨ੍ਹਾਂ ’ਚੋਂ ਇਕ ਕੇਂਦਰ ਸੈਕਟਰ-78 ਸਥਿਤ ਖੇਡ ਕੰਪਲੈਕਸ ਵਿਖੇ ਅਤੇ ਦੂਜਾ ਪਿਕਾਡੀਲੀਆ, ਮੁੱਲਾਂਪੁਰ ਵਿਖੇ ਸਥਿਤ ਹੈ।
ਲੋਕਾਂ ਨੂੰ ਆਪਣੀ ਅਤੇ ਦੂਜਿਆਂ ਦੀ ਰਾਖੀ ਲਈ ਛੇਤੀ ਟੀਕਾ ਲਗਵਾਉਣ ਦੀ ਅਪੀਲ ਕਰਦਿਆਂ ਡੀਸੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕੇਂਦਰਾਂ ਵਿੱਚ ਸਵੇਰੇ 10 ਵਜੇ ਤੋਂ ਸਵੇਰੇ 4 ਵਜੇ ਤੱਕ 45 ਸਾਲ ਤੋਂ ਵੱਧ ਉਮਰ ਵਰਗ, ਫਰੰਟ ਲਾਈਨ ਵਰਕਰਾਂ ਅਤੇ ਸਿਹਤ ਸੰਭਾਲ ਵਰਕਰਾਂ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਡਰਾਈਵ-ਥਰੂ ਸੈਂਟਰਾਂ ’ਤੇ ਸਹੂਲਤ ਪ੍ਰਾਪਤ ਕਰਨ ਲਈ ਕਿਸੇ ਵੀ ਪ੍ਰੀ-ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਤੇਜ਼ ਪ੍ਰਕਿਰਿਆ ਲਈ ਆਪਣਾ ਨਾਮ, ਜਨਮ ਤਰੀਕ/ਉਮਰ, ਮੋਬਾਈਲ ਨੰਬਰ ਅਤੇ ਇੱਕ ਆਈਡੀ ਕਾਰਡ ਸਮੇਤ ਵੇਰਵੇ ਕੋਲ ਮੌਜੂਦ ਰੱਖਣੇ ਚਾਹੀਦੇ ਹਨ। ਕਾਰ ਵਿੱਚ ਬੈਠੇ ਹੀ ਟੀਕਾ ਲਗਾਉਣ ਤੋਂ ਬਾਅਦ ਸਬੰਧਤ ਵਿਅਕਤੀ ਨੂੰ ਨਿਰਧਾਰਿਤ ਨਿਗਰਾਨੀ ਲਈ ਈਅਰ-ਮਾਰਕਡ ਪਾਰਕਿੰਗ ਖੇਤਰ ਵਿੱਚ ਆਪਣੀ ਕਾਰ ਵਿੱਚ ਇੰਤਜ਼ਾਰ ਕਰਨਾ ਪਵੇਗਾ ਅਤੇ ਲੋੜ ਪੈਣ ’ਤੇ ਡਾਕਟਰੀ ਸਹਾਇਤਾ ਲੈਣ ਲਈ ਹਾਰਨ ਮਾਰਨ ਦੀ ਜ਼ਰੂਰਤ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …