ਦਿਹਾਤੀ ਖੇਤਰਾਂ ਵਿੱਚ ਫੌਰਟੀਸ ਐਸਕਾਰਟ ਗ੍ਰਾਮੀਣ ਸਵਾਸਥ ਯੋਜਨਾ’ ਦਾ ਆਰੰਭ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 16 ਸਤੰਬਰ:
ਅੱਜ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਗਹਿਰੀ ਮੰਡੀ ਦੇ ਗੁਰਦੁਆਰਾ ਬਾਬਾ ਸੁਜਾਨ ਸਿੰਘ ਵਿਖੇ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਭੀਰੀ ਦੇ ਉਦਮ ਸਦਕਾ ਫੌਰਟੀਸ ਐਸਕਾਰਟ ਹਸਪਤਾਲ ਵਲੋਂ ਬਲਾਕ ਜੰਡਿਆਲਾ ਗੁਰੂ ਦੇ ਪਿੰਡਾਂ ਵਾਸਤੇ “ਫੌਰਟੀਸ ਐਸਕਾਰਟ ਗ੍ਰਾਮੀਣ ਸਵਾਸਥ ਯੋਜਨਾ” ਦਾ ਆਰੰਭ ਕੀਤਾ ਗਿਆ। ਇਸ ਯੋਜਨਾ ਦਾ ਮੁੱਖ ਮੰਤਵ ਪਿੰਡਾ ਵਿੱਚ ਵਸਦੇ ਲੋਕਾਂ ਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾਵੇ ‘ਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਦੀ ਸੇਵਾ ਪ੍ਰਦਾਨ ਕੀਤੀ ਜਾ ਸਕੇ।ਸਰਪੰਚ ਮਨਜਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਇਸ ਯੋਜਨਾ ਪ੍ਰਤੀ 25 ਪਿੰਡਾਂ ਦੇ ਸਰਪੰਚਾਂ ਨੇ ਸਹਿਮਤੀ ਪ੍ਰਗਟਾਈ। ਇਸ ਯੋਜਨਾ ਨੂੰ ਅਰੰਭ ਕਰਨ ਮੌਕੇ ਹਸਪਤਾਲ ਦੇ ਫਸਿਲਿਟੀ ਡਾਇਰੈਕਟਰ ਦਿਨੇਸ਼ ਵਸ਼ਿਸ਼ਟ ਨੇ ਦੱਸਿਆ ਕੇ ਪਿੰਡਾਂ ਦੇ ਜ਼ਿਆਦਾਤਰ ਲੋਕਾਂ ਨੇ ਕਿਸੇ ਵੀ ਕਿਸਮ ਦੇ ਸਿਹਤ ਬੀਮੇ ਨਹੀਂ ਕਰਵਾਏ ਹੁੰਦੇ। ਪਰ ਜਦੋਂ ਉਹ ਬੀਮਾਰ ਹੁੰਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਮੌਕੇ ਨਕਦ ‘ਤੇ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ।ਉਨ੍ਹਾਂ ਕਿਹਾ ਕੇ ਜਿਨੇ ਵੀ ਮਰੀਜ ਸਰਪੰਚਾਂ ਦੁਆਰਾ ਤਸਦੀਕ ਕਰਕੇ ਭੇਜੇ ਜਾਣਗੇ ਉਨ੍ਹਾਂ ਨੂੰ ਵਿਸ਼ੇਸ਼ ਸੁਵਿਧਾ ਦੇ ਨਾਲ ਨਾਲ ਉ ਪੀ ਡੀ, ਟੈਸਟਾਂ ਅਤੇ ਜੇਕਰ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਹੈ ਤਾਂ ਕਮਰੇ ਦੇ ਕਿਰਾਏ ਵਿੱਚ ਵੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ।ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ: ਐਚ ਪੀ ਸਿੰਘ ਨੇ ਦੱਸਿਆ ਕੇ ਇਹ ਹਸਪਤਾਲ

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…