Share on Facebook Share on Twitter Share on Google+ Share on Pinterest Share on Linkedin ਸਰਕਾਰੀ/ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ ਵਿੱਚ ਕੈਮਿਸਟਾਂ ਨੂੰ ਇੰਜੈਕਸ਼ਨ ਰੈਮਡੇਸਿਵਿਰ ਮੁਹੱਈਆ ਕਰਵਾਏ ਜਾਣਗੇ: ਡੀਸੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ: ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਦੇ ਪ੍ਰਬੰਧਨ ਲਈ ਇੰਜੈਕਸ਼ਨ ਰੈਮਡੇਸਿਵਿਰ 100 ਮਿਲੀਗਰਾਮ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਟਾਕ ਤੋਂ ਸਰਕਾਰੀ ਅਤੇ ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ ਵਿਚਲੇ ਕੈਮਿਸਟਾਂ ਨੂੰ ਇੰਜੈਕਸ਼ਨ ਰੀਮਡੇਸਿਵਿਰ ਦੇਣ ਦਾ ਫੈਸਲਾ ਲਿਆ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੰਦਿਆਂ ਦੱਸਿਆ ਕਿ ਰੈਮਡੇਸਿਵਰ ਇੰਜੈਕਸ਼ਨ ਦੀ ਉਪਲਬਧਤਾ ਅਤੇ ਸਰਕਾਰ ਵੱਲੋਂ ਵੱਖ-ਵੱਖ ਸਿਹਤ ਸੰਸਥਾਵਾਂ ਨੂੰ ਕੀਤੀ ਜਾਣ ਵਾਲੀ ਸਪਲਾਈ ਦੀ ਜਾਂਚ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਵੱਲੋਂ ਪ੍ਰਾਪਤ ਕੀਤੀ ਜਾਣ ਵਾਲੀ ਸਪਲਾਈ ਕੇਂਦਰੀ ਸਟੋਰਾਂ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਅਲਾਟ ਕੀਤੀ ਜਾਵੇਗੀ ਅਤੇ ਜਿਸ ਦੀ ਸਪਲਾਈ ਅੱਗੇ ਸਰਕਾਰੀ ਕੋਵਿਡ ਕੇਅਰ ਸੈਂਟਰਾਂ ਅਤੇ ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ ਵਿਚਲੇ ਕੈਮਿਸਟਾਂ ਨੂੰ ਕੀਤੀ ਜਾਵੇਗੀ ਪਰ ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ/ ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ ਵਿਚਲੇ ਕੈਮਿਸਟਾਂ ਨੂੰ ਸਪਲਾਈ ਦੇਣ ਲਈ ਜ਼ਿਲ੍ਹਾ ਪੱਧਰ ‘ਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਜਿਸ ਵਿੱਚ ਡਿਪਟੀ ਕਮਿਸ਼ਨਰ, ਸਿਵਲ ਸਰਜਨ ਅਤੇ ਜ਼ੋਨਲ ਲਾਇਸੈਂਸਿੰਗ ਅਥਾਰਟੀ/ਡਰੱਗਜ਼ ਕੰਟਰੋਲ ਅਫ਼ਸਰ ਦੇ ਨੁਮਾਇੰਦੇ ਸ਼ਾਮਲ ਹੋਣਗੇ ਅਤੇ ਇਹ ਅਧਿਕਾਰੀ ਇੰਜੈਕਸ਼ਨ ਦੀ ਵੰਡ ਸਬੰਧੀ ਫੈਸਲੇ ਲੈਣਗੇ। ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ (ਸੀਸੀਸੀ) ਵਿੱਚ ਸਥਿਤ ਕੈਮਿਸਟਾਂ ਨੂੰ ਸਪਲਾਈ ਕੀਤੇ ਇੰਜੈਕਸ਼ਨਾਂ ਦੀ ਅਦਾਇਗੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਵੱਖਰੇ ਬੈਂਕ ਖਾਤੇ (ਐਕਸਿਸ ਬੈਂਕ ਸ਼ਾਖਾ ਸੈਕਟਰ-38, ਚੰਡੀਗੜ੍ਹ ਅਤੇ ਆਈਐਫਐਸਸੀ ਕੋਡ-920001472, ਖਾਤਾ ਨੰਬਰ 913010047736911) ਵਿੱਚ ਕੀਤੀ ਜਾਵੇਗੀ। ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ/ਪ੍ਰਾਈਵੇਟ ਸੀਸੀਸੀ ਵਿੱਚ ਸਥਿਤ ਕੈਮਿਸਟਾਂ ਤੋਂ ਲਈਆਂ ਜਾਣ ਵਾਲੀਆਂ ਕੀਮਤਾਂ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਲਈਆਂ ਜਾਣ ਵਾਲੀਆਂ ਕੀਮਤਾਂ ਦੇ ਬਰਾਬਰ ਹੀ ਹੋਣਗੀਆਂ। ਇੰਜੈਕਸ਼ਨ ਰਿਮੈਡੀਸਿਵਰ ਲਈ ਵੱਖ-ਵੱਖ ਕੰਪਨੀਆਂ ਵੱਲੋਂ ਜ਼ਾਇਡਸ ਕੈਡੀਲਾ (ਤਰਲ) 1158 ਰੁਪਏ ਪ੍ਰਤੀ ਸ਼ੀਸ਼ੀ, ਹੈਟਰੋ 2500 ਰੁਪਏ, ਮਾਈਲਨ 1400 ਰੁਪਏ, ਸਿਪਲਾ 1189 ਰੁਪਏ, ਸਿੰਜਿਨ/ਸਨ ਫਾਰਮਾ 1400 ਰੁਪਏ, ਜੁਬਿਲੈਂਟ 1450 ਰੁਪਏ ਅਤੇ ਡਾ. ਰੈਡੀ 1670 ਰੁਪਏ ਪ੍ਰਤੀ ਸ਼ੀਸ਼ੀ ਕੀਮਤ ਲਈ ਜਾ ਰਹੀ ਹੈ। ਇਹ ਕੀਮਤਾਂ 12 ਫੀਸਦੀ ਜੀਐਸਟੀ ਤੋਂ ਬਿਨਾਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ