nabaz-e-punjab.com

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀ ਦੇ ਘਰ ਦੇ ਬਾਹਰ ਖੜੀ ਇਨੋਵਾ ਕਾਰ ਚੋਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਸਥਾਨਕ ਫੇਜ਼-11 ਵਿੱਚ ਰਹਿੰਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਤ ਅਤੇ ਵਿਕਾਸ ਅਫ਼ਸਰ ਗੁਰਤੇਜ ਸਿੰਘ ਦੇ ਘਰ ਦੇ ਬਾਹਰ ਖੜੀ ਇਨੋਵਾ ਕਾਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਬੀਤੀ ਰਾਤ ਆਪਣੀ ਇਨੋਵਾ ਗੱਡੀ ਨੰਬਰ ਪੀ ਬੀ 65 ਵਾਈ 9898 ਮਾਡਲ 2014 ਘਰ ਦੇ ਬਾਹਰ ਖੜੀ ਕੀਤੀ ਸੀ। ਜਦੋਂ ਸਵੇਰੇ ਉਠ ਕੇ ਵੇਖਿਆ ਤਾਂ ਇਨੋਵਾ ਉੱਥੇ ਨਹੀਂ ਸੀ ਅਤੇ ਚੋਰੀ ਹੋ ਚੁੱਕੀ ਸੀ।
ਗੁਰਤੇਜ ਸਿੰਘ ਨੇ ਕਿਹਾ ਕਿ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵੇਖਣ ਤੋਂ ਪਤਾ ਚਲਿਆ ਕਿ ਰਾਤ 1 ਵਜੇ ਤੱਕ ਇਨੋਵਾ ਸਹੀ ਸਲਾਮਤ ਖੜੀ ਸੀ, ਫਿਰ ਡੇਢ ਅਤੇ 2 ਵਜੇ ਦੇ ਵਿਚਾਲੇ ਦੋ ਮੋਨੇ ਮੁੰਡੇ, ਜਿੰਨਾਂ ਨੇ ਆਪਣੇ ਮੂੰਹ ’ਤੇ ਰੁਮਾਲ ਬੰਨੇ ਹੋਏ ਸਨ, ਉੱਥੇ ਆਏ ਅਤੇ ਇਨੋਵਾ ਨਾਲ ਛੇੜਛਾੜ ਕਰਨ ਲੱਗੇ ਪਏ। ਇਸ ਤੋਂ ਬਾਅਦ ਉਹਨਾਂ ਮੁੰਡਿਆਂ ਨੇ ਕਿਸੇ ਚੀਜ ਨਾਲ ਇਨੋਵਾ ਦਾ ਸ਼ੀਸ਼ਾ ਤੋੜਿਆ ਅਤੇ ਉਸ ਦੀ ਗੱਡੀ ਲੈ ਕੇ ਫਰਾਰ ਹੋ ਗਏ। ਉਹਨਾਂ ਕਿਹਾ ਕਿ ਉਹਨਾਂ ਨੇ ਮੌਕੇ ਉੱਤੇ ਪੀ ਸੀ ਆਰ ਨੂੰ ਬੁਲਾ ਕੇ ਸਾਰੀ ਜਾਣਕਾਰੀ ਦਿੱਤੀ। ਮੌਕੇ ਉੱਪਰ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਕੈਮਰੇ ਦੀ ਰਿਕਾਡਿੰਗ ਵੇਖ ਰਹੇ ਹਨ ਅਤੇ ਪੁਲੀਸ ਮਾਮਲੇ ਦੀ ਜਾਂਚ ਜਾਰੀ ਹੈ। ਪੁਲੀਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਬਹੁਤ ਜਲਦੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Crime

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…