Share on Facebook Share on Twitter Share on Google+ Share on Pinterest Share on Linkedin ‘ਮਿਸ਼ਨ ਇਨੋਵੇਟ ਪੰਜਾਬ’ ਤਹਿਤ ‘ਇਨੋਵੇਸ਼ਨ ਅਤੇ ਤਕਨਾਲੋਜੀ ਸੰਮੇਲਨ‘ 5 ਨਵੰਬਰ ਨੂੰ ਕਰਵਾਇਆ ਜਾਵੇਗਾ ਸੰਮੇਲਨ ਪੰਜਾਬ ਨੂੰ ਨਵੀਆਂ ਖੋਜਾਂ ਲਈ ਆਲਮੀ ਥਾਂ ਵਜੋਂ ਕਰੇਗਾ ਸਥਾਪਿਤ: ਰਾਕੇਸ਼ ਵਰਮਾ ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਸਬੰਧਿਤ ਧਿਰਾਂ ਨਾਲ ਸੰਮੇਲਨ ਤੋਂ ਪਹਿਲਾਂ ਕੀਤੀ ਵਿਚਾਰ-ਚਰਚਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਸਤੰਬਰ: ਮਿਸ਼ਨ ਇਨੋਵੇਟ ਪੰਜਾਬ ਨੂੰ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ 5 ਨਵੰਬਰ ਨੂੰ ਇਨੋਵੇਸ਼ਨ ਅਤੇ ਤਕਨਾਲੋਜੀ ਸੰਮੇਲਨ 2019 ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦਾ ਮੰਤਵ ਪੰਜਾਬ ਨੂੰ ਨਵੀਆਂ ਖੋਜਾਂ ਲਈ ਆਲਮੀ ਥਾਂ ਵਜੋਂ ਸਥਾਪਿਤ ਕਰਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਸ੍ਰੀ ਰਾਕੇਸ਼ ਵਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਸੰਮੇਲਨ ਪੰਜਾਬ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ‘ਮਿਸਨ ਇਨੋਵੇਟ ਪੰਜਾਬ’ ਤਹਿਤ ਖੋਜ ਅਤੇ ਨਵੀਨਤਾ ਲਈ ਸੁਚਾਰੂ ਮਾਹੌਲ ਵਿਕਸਿਤ ਕਰਨ ਸਬੰਧੀ ਇਕ ਪ੍ਰਭਾਵਸ਼ਾਲੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਮੁਕਾਬਲੇਬਾਜੀ, ਆਰਥਿਕ ਵਿਕਾਸ ਅਤੇ ਰੁਜਗਾਰ ਉੱਤਪਤੀ ਨੂੰ ਹੁਲਾਰਾ ਦਿੱਤਾ ਜਾ ਸਕੇ। ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਵਿਖੇ ਵਿਦਿਅਕ ਅਤੇ ਖੋਜ ਸੰਸਥਾਵਾਂ ਦੇ ਮੁੱਖੀਆਂ ਨਾਲ ਇਸ ਸਬੰਧੀ ਰੂਪ-ਰੇਖਾ ਤਿਆਰ ਕਰਨ ਸਬੰਧੀ ਕੀਤੀ ਗਈ ਪ੍ਰੀ-ਸੰਮੇਲਨ ਮੀਟਿੰਗ ਦੌਰਾਨ ਸ੍ਰੀ ਰਾਕੇਸ਼ ਵਰਮਾ ਨੇ ਕਿਹਾ ਕਿ ਅਧੁਨਿਕ ਖੋਜ ਤੇ ਨਵੀਨਤਮ ਢਾਂਚੇ ਵਾਲੀਆਂ ਨੈਟਵਰਕਿੰਗ ਸੰਸਥਾਵਾਂ ਦੀ ਸਰਗਰਮ ਸ਼ਮੂਲੀਅਤ ਜ਼ਰੀਏ ਊਸਾਰੂ ਮਾਹੌਲ ਸਿਰਜਣ ਲਈ ਉਪਰਾਲੇ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ। ਉਹਨਾਂ ਅੱਗੇ ਕਿਹਾ ਕਿ ਇਸ ਸਬੰਧ ਵਿਚ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੀ ਅਗਵਾਈ ਹੇਠ ਪੰਜਾਬ ਰਿਸਰਚ ਐਂਡ ਇਨੋਵੇਸਨ ਲਈ ਇਕ ਕੌਂਸਲ ਸਥਾਪਤ ਕੀਤੀ ਜਾ ਚੁੱਕੀ ਹੈ। ਇਸ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਮੀਟਿੰਗ ਵਿਚ ਵੱਖ-ਵੱਖ ਮੁੱਦੇ ਜਿਵੇਂ ਸੰਸਥਾਵਾਂ ਨਾਲ ਸਾਂਝੇਦਾਰੀ, ਉਦਘਾਟਨੀ ਪ੍ਰੋਗਰਾਮ ਲਈ ਜਿਹਨਾਂ ਸ਼ਖਸ਼ੀਅਤਾਂ ਨੂੰ ਸੱਦਾ ਦੇਣਾ ਹੈ, ਤਕਨੀਕੀ ਸੈਸ਼ਨਾਂ ਦੀ ਜਾਣਕਾਰੀ, ਫੰਡਿੰਗ ਸੰਭਾਵਨਾਵਾਂ, ਸੰਸਥਾਵਾਂ/ਸਟਾਰਟ-ਅੱਪਸ ਨੂੰ ਸਨਮਾਨਿਤ ਕਰਨ ਸਬੰਧੀ ਮੁੱਦੇ ਵੀ ਵਿਚਾਰੇ ਗਏ। ਪ੍ਰਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ‘ਲਿਵਰੇਜਿੰਗ ਪੰਜਾਬ ਐਜ਼ ਲੈਂਡ ਆਫ ਅਪਰਚੁਨਟੀਜ਼ ਫਾਰ ਇਨੋਵੇਸ਼ਨਸ‘ ‘ਤੇ ਉਦਘਾਟਨੀ ਸੈਸ਼ਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਸ਼ਨ ਇਨੋਵੇਟ ਪੰਜਾਬ ਲਾਂਚ ਕੀਤਾ ਜਾਵੇਗਾ, ਜਿਥੇ ਸਰਕਾਰ, ਅਕੈਡਮੀਆਂ, ਉਦਯੋਗਾਂ, ਇਨੋਵੇਸ਼ਨ ਅਤੇ ਰਿਸਰਚ ਸੰਸਥਾਵਾਂ ਦੇ ਕੌਮੀ ਅਤੇ ਕੌਮਾਂਤਰੀ ਬੁਲਾਰੇ ਰਿਸਰਚ ਅਤੇ ਇਨੋਵੇਸ਼ਨ ਲਈ ਪੰਜਾਬ ਨੂੰ ਉਭਰ ਰਹੇ ਥਾਂ ਵਜੋਂ ਦਰਸਾਉਣ ਲਈ ਉਪਲੱਬਧ ਮੌਕਿਆਂ ਅਤੇ ਸਮਰੱਥਾਵਾਂ ‘ਤੇ ਚਾਨਣਾ ਪਾਉਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸੂਬੇ ਵਿਚ ਰਿਸਰਚ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਸਬੰਧੀ ਮਿਸ਼ਨ ਇਨੋਵੇਟ ਪੰਜਾਬ, ਸੰਮੇਲਨ ਵਿਚ ਵਿਚਾਰਨ ਲਈ ਵਾਤਾਵਰਨ ਤਬਦੀਲੀ ‘ਤੇ ਡਰਾਫਟ ਸਟੇਟ ਐਕਸ਼ਨ ਪਲਾਨ (ਐਸ.ਏ.ਪੀ.ਸੀ.ਸੀ.) ਅਤੇ ਡੀ.ਐਸ.ਟੀ.ਈ., ਪੰਜਾਬ ਸਰਕਾਰ ਦੀ ਆਰ ਐਂਡ ਆਈ ਸੰਸਥਾਵਾ ਨਾਲ ਸਾਂਝੇਦਾਰੀ ਸਬੰਧੀ ਰੂਪ-ਰੇਖਾ ਵੀ ਜਾਰੀ ਕਰਨਗੇ। ਸੰਮੇਲਨ ਦੇ ਅੰਤ ਵਿਚ ਖੋਜ ਅਤੇ ਸੂਬੇ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਖੋਜ ਸੰਸਥਾਵਾਂ/ਉਦਯੋਗਾਂ/ਸਟਾਰਟ-ਅੱਪਸ ਨੂੰ ਇਨੋਵੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮਹਾਰਾਜ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ, ਬਠਿੰਡਾ ਦੇ ਉਪ-ਕੁੱਲਪਤੀ ਪ੍ਰੋ. ਮੋਹਨ ਪਾਲ ਸਿੰਘ ਇਸ਼ਰ, ਡੀ.ਏ.ਵੀ. ਯੂਨੀਵਰਸਿਟੀ, ਜਲੰਧਰ ਦੇ ਉਪ-ਕੁੱਲਪਤੀ ਡਾ. ਦੇਸ਼ ਬੰਧੂ, ਐਨ.ਆਈ.ਟੀ. ਜਲੰਧਰ ਦੇ ਡਾਇਰੈਕਟਰ ਪ੍ਰੋ. ਲਲਿਤ ਕੁਮਾਰ ਅਵਸਥੀ, ਪੀ.ਟੀ.ਯੂ. ਕਪੂਰਥਲਾ ਤੋਂ ਡੀਨ ਆਰ ਐਂਡ ਡੀ, ਆਈ.ਆਈ.ਟੀ. ਰੋਪੜ, ਪੀ.ਜੀ.ਆਈ. ਚੰਡੀਗੜ੍ਹ, ਕੇਂਦਰੀ ਯੂਨੀਵਰਸਿਟੀ ਬਠਿੰਡਾ, ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ, ਨਵੀਂ ਦਿੱਲੀ ਅਤੇ ਪੰਜਾਬੀ ਯੂਨੀਵਰਸਿਟਚੀ ਵਰਗੀਆਂ ਸੰਸਥਾਵਾਂ ਦੇ ਪ੍ਰੋਫੈਸਰ ਅਤੇ ਸੀਨੀਅਰ ਫੈਕਲਟੀਜ਼ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ