Nabaz-e-punjab.com

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਹੁੰਦਲ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ

ਅੱਠਵੀਂ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਕੋਈ ਨਕਲ ਦਾ ਕੇਸ ਸਾਹਮਣੇ ਨਹੀਂ ਆਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀਰਵਾਰ ਨੂੰ ਸਵੇਰ ਦੇ ਸੈਸ਼ਨ ਵਿੱਚ ਅੱਠਵੀਂ ਅਤੇ ਸ਼ਾਮ ਦੇ ਸੈਸ਼ਨ ਦੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਲਈ ਗਈ। ਅੱਠਵੀਂ ਸ਼੍ਰੇਣੀ ਦੇ ਦੂਸਰੀ ਭਾਸ਼ਾ ਦੇ ਵਿਸ਼ਿਆਂ, ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਅਤੇ ਸ਼ਾਮ ਦੇ ਸੈਸ਼ਨ ਵਿੱਚ ਬਾਰ੍ਹਵੀਂ ਸ਼੍ਰੇਣੀ ਦੇ ਵਿਸ਼ਿਆਂ ਰਸਾਇਣ ਵਿਗਿਆਨ ਅਤੇ ਬਿਜ਼ਨਸ ਇਕਨਾਮਿਕਸ ਐੱਡ ਕੁਆਂਟੀਟੇਟਿਵ ਮੈਥਡਜ਼-2 ਦੀਆਂ ਪ੍ਰੀਖਿਆਵਾਂ ਕਰਵਾਈਆਂ ਗਈਆਂ। ਇਨ੍ਹਾਂ ਪ੍ਰੀਖਿਆਵਾਂ ਦੌਰਾਨ ਨਕਲ ਤੇ ਹੋਰ ਗੈਰ ਅਨੁਸ਼ਾਸਨੀ ਕਾਰਵਾਈਆਂ ਉੱਤੇ ਨਜ਼ਰ ਰੱਖਦਿਆਂ, ਨਿਗਰਾਨ ਸਟਾਫ਼ ਨੇ ਪੂਰੀ ਮੁਸਤੈਦੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਸ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਅਤੇ ਹੋਰਨਾਂ ਸਿੱਖਿਆ ਅਧਿਕਾਰੀਆਂ ਨੇ ਵੀਰਵਾਰ ਨੂੰ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ ਅਤੇ ਪ੍ਰੀਖਿਆ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਸਵੇਰ ਦੇ ਸੈਸ਼ਨ ਵਿੱਚ ਅੱਠਵੀਂ ਸ਼੍ਰੇਣੀ ਅਤੇ ਸ਼ਾਮ ਦੇ ਸੈਸ਼ਨ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦੌਰਾਨ ਨਕਲ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ।
ਸਿੱਖਿਆ ਬੋਰਡ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਠਵੀਂ ਸ਼੍ਰੇਣੀ ਦੇ ਵਿਸ਼ਿਆਂ, ਪੰਜਾਬੀ ਦੂਜੀ ਭਾਸ਼ਾ ਲਈ 44 ਹਜ਼ਾਰ 743 ਪ੍ਰੀਖਿਆਰਥੀਆਂ, ਹਿੰਦੀ ਦੂਜੀ ਭਾਸ਼ਾ ਲਈ 2 ਲੱਖ 73 ਹਜ਼ਾਰ 348 ਅਤੇ ਉਰਦੂ ਦੂਜੀ ਭਾਸ਼ਾ ਦੀ ਪ੍ਰੀਖਿਆ ਲਈ 677 ਪ੍ਰੀਖਿਆਰਥੀ ਯੋਗ ਕਰਾਰ ਦਿੱਤੇ ਗਏ ਸਨ ਅਤੇ ਉਨ੍ਹਾਂ ਲਈ ਕੁੱਲ 2,412 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ। ਬਾਰ੍ਹਵੀਂ ਸ਼੍ਰੇਣੀ ਦੇ ਵਿਸ਼ੇ ਰਸਾਇਣ ਵਿਗਿਆਨ ਲਈ ਕੁੱਲ 37,369 ਪ੍ਰੀਖਿਆਰਥੀ ਯੋਗ ਕਰਾਰ ਦਿੱਤੇ ਗਏ ਸਨ ਜਿਨ੍ਹਾਂ ਵਿਚੋਂ 55 ਪ੍ਰੀਖਿਆਰਥੀ ਓਪਨ ਸਕੂਲ ਪ੍ਰਣਾਲੀ ਦੇ ਅਧੀਨ ਸਨ। ਕਾਮਰਸ ਦੇ ਵਿਸ਼ਾ ਬਿਜ਼ਨਸ ਇਕਨਾਮਿਕਸ ਐਂਡ ਕੁਆਂਟੀਟੇਟਿਵ ਮੈਥਡਜ਼-2 ਦੀ ਪ੍ਰੀਖਿਆ ਲਈ ਯੋਗ ਕਰਾਰ ਦਿੱਤੇ ਗਏ ਕੁੱਲ 28 ਹਜ਼ਾਰ 545 ਪ੍ਰੀਖਿਆਰਥੀਆਂ ਵਿੱਚ ਰੈਗੂਲਰ ਵਜੋਂ 28,329 ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 216 ਸੀ। ਸਿੱਖਿਆ ਬੋਰਡ ਵੱਲੋਂ ਵੀਰਵਾਰ ਨੂੰ ਬਾਰ੍ਹਵੀਂ ਸ਼੍ਰੇਣੀ ਦੇ ਰਸਾਇਣ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਲਈ ਓਪਨ ਸਕੂਲ ਅਧੀਨ 41 ਤੇ ਰੈਗੂਲਰ ਪ੍ਰੀਖਿਆਰਥੀਆਂ ਲਈ 1091 ਪ੍ਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਜਦੋਂਕਿ ਕਾਮਰਸ ਦੇ ਬਿਜ਼ਨਸ ਇਕਨਾਮਿਕਸ ਐਂਡ ਕੁਆਂਟੀਟੇਟਿਵ ਮੈਥਡਜ਼-2 ਵਿਸ਼ੇ ਦੀ ਪ੍ਰੀਖਿਆ ਲਈ ਓਪਨ ਸਕੂਲ ਦੇ 24 ਅਤੇ ਰੈਗੂਲਰ ਪ੍ਰੀਖਿਆਰਥੀਆਂ ਲਈ 905 ਕੇਂਦਰ ਸਥਾਪਿਤ ਕੀਤੇ ਗਏ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…