
ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਗੁੜ੍ਹ ਬਣਾਉਣ ਵਾਲੀਆਂ ਘੁਲਾੜੀਆਂ ਦਾ ਨਿਰੀਖਣ
ਅੰਤਰ ਰਾਸ਼ਟਰੀ ਪੱਧਰ ’ਤੇ ਗੁਣਵੱਤਾ ਬਰਕਰਾਰ ਰੱਖਣ ਲਈ ਪ੍ਰੇਰਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਗੁੜ੍ਹ ਅਤੇ ਸ਼ੱਕਰ ਦੇ ਉਤਪਾਦ, ਐਕਸਪੋਰਟ ਕਰਨ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਗੁੜ੍ਹ ਬਣਾਉਣ ਵਾਲੀਆਂ ਘੁਲਾੜੀਆਂ ਦਾ ਨਿਰੀਖਣ ਕੀਤਾ ਅਤੇ ਇਸ ਕੰਮ ਵਿੱਚ ਲੱਗੇ ਵਿਅਕਤੀਆਂ ਨੂੰ ਅੰਤਰ ਰਾਸ਼ਟਰੀ ਪੱਧਰ ’ਤੇ ਗੁਣਵੱਤਾ ਬਰਕਰਾਰ ਰੱਖਣ ਲਈ ਪ੍ਰੇਰਦਿਆਂ ਕਿਹਾ ਕਿ ਮਨੁੱਖੀ ਸਿਹਤ ਨਾਲ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਤੰਗੋਰੀ ਦੇ ਕਿਸਾਨ ਸੁਰਜੀਤ ਸਿੰਘ ਵੱਲੋਂ ਗੁੜ੍ਹ ਯੂਨਿਟ ਲਈ ਅਪਣਾਈ ਜਾ ਰਹੀ ਵਿਧੀ ਨੂੰ ਦੇਖਣ ਤੇ ਅਪਣਾਉਣ ਲਈ ਯੂਨਿਟ ਮਾਲਕ ਨੂੰ ਪ੍ਰੇਰਿਤ ਕੀਤਾ।
ਸ੍ਰੀ ਰਹੇਜ਼ਾ ਨੇ ਦੱਸਿਆ ਕਿ ਪਿੰਡ ਸਿਆਲਬਾ ਮਾਜਰੀ ਵਿਖੇ ਐਕਸਪੋਰਟ ਕੁਆਲਿਟੀ ਦੇ ਉਤਪਾਦ ਗੁੜ੍ਹ, ਸ਼ੱਕਰ, ਟਿੱਕੀ ਆਦਿ ਮੈਨੁਫੇਕਚਰਿੰਗ ਯੂਨਿਟ ਦਾ ਮੁਆਇਨਾ ਕੀਤਾ। ਯੂਨਿਟ ਮਾਲਕ ਸਤੀਸ਼ ਕੁਮਾਰ ਨੂੰ ਕਿਹਾ ਗਿਆ ਕਿ ਐਫ.ਐਸ.ਐਸ.ਏ.ਆਈ ਦਾ ਸਰਟੀਫਿਕੇਟ ਲਿਆ ਜਾਵੇ ਤਾਂ ਜੋ ਅੰਤਰ ਰਾਸ਼ਟਰੀ ਪੱਧਰ ਤੇ ਗੁਣਵੱਤਾ ਬਰਕਰਾਰ ਰੱਖੀ ਜਾ ਸਕੇ। ਉਨ੍ਹਾਂ ਯੂਨਿਟ ਦੀ ਸਾਫ਼-ਸਫ਼ਾਈ ਮੱਖੀ, ਮੱਛਰ ਤੋਂ ਜਾਲੀ ਦੀ ਵਰਤੋਂ ਅਤੇ ਪੈਕਿੰਗ ਲਈ ਅਖ਼ਬਾਰ ਦੀ ਥਾਂ ’ਤੇ ਪੈਕਿੰਗ ਮਟੀਰੀਅਲ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਯੂਨਿਟ ਦੇ ਮਾਲਕ ਜੋ ਕਿ ਖ਼ੁਦ ਕਾਸ਼ਤਕਾਰ ਵੀ ਹਨ ਨੂੰ ਕੈਮੀਕਲ ਮੁਕਤ ਆਰਗੈਨਿਕ ਗੁੜ੍ਹ, ਸ਼ੱਕਰ ਉਤਪਾਦ ਤਿਆਰ ਕਰਨ ਦੀ ਵੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੈਵਲ ਐਕਸਪੋਰਟ ਪ੍ਰਮੋਸ਼ਨ ਕਮੇਟੀ ਵੱਲੋਂ ਜ਼ਿਲ੍ਹਾ ਐਸ.ਏ.ਐਸ ਨਗਰ (ਮੁਹਾਲੀ) ਵਿਖੇ ਗੁੜ੍ਹ ਐਕਸਪੋਰਟ ਪ੍ਰੋਡਕਟ ਦੀ ਪਛਾਣ ਕੀਤੀ ਗਈ ਹੈ। ਇਸ ਤਰ੍ਹਾਂ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਕਿਸਾਨ ਖ਼ੁਦ ਮੁਕਾਬਲੇ ਵਿੱਚ ਮਿਆਰੀ ਗੁਣਵੱਤਾ ਦੇ ਅਧਾਰ ’ਤੇ ਚੰਗਾ ਮੁਨਾਫ਼ਾ ਪ੍ਰਾਪਤ ਕਰ ਸਕੇਗਾ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੰਪੂਰਨ ਸਹਿਯੋਗ ਦਾ ਭਰੋਸਾ ਦਿੱਤਾ।