
ਡੀਸੀ ਦੇ ਹੁਕਮਾਂ ’ਤੇ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲ ਬੱਸਾਂ ਦੀ ਜਾਂਚ
ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 1 ਫਰਵਰੀ:
ਜ਼ਿਲ੍ਹਾ ਰੂਪਨਗਰ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਰ ਰੂਪਨਗਰ ਗੁਰਨੀਤ ਤੇਜ਼ ਦੀਆਂ ਹਦਾਇਤਾਂ ਅਤੇ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਸਡੀਐਮ ਰੂਪਨਗਰ ਹਰਜੋਤ ਕੋਰ ਅਗਵਾਈ ਵਿਚ ਜ਼ਿਲਾ ਪੱਧਰੀ ਟੀਮ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਹੋਲੀ ਫੈਮਲੀ ਕਾਨਵੈਂਟ ਸਕੂਲ ਰੂਪਨਗਰ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ 02 ਸਕੂਲੀ ਵਾਹਨ ਇੰਮਪਾਊਡ ਕੀਤੇ ਗਏ ਅਤੇ 02 ਦੇ ਚਲਾਨ ਕੀਤੇ ਗਏ।
ਚੈਕਿੰਗ ਉਪਰਤ ਹਰਜੋਤ ਕੌਰ ਨੇ ਦਸਿਆ ਕਿ ਇਸ ਚੈਕਿੰਗ ਦੌਰਾਨ ਹੋਲੀ ਫੈਮਲੀ ਕਾਨਵੈਂਟ ਸਕੂਲ ਰੂਪਨਗਰ ਦੇ 2 ਵਾਹਨਾ ਦੇ ਚਲਾਨ ਕੀਤੇ ਗਏ ਜਦ ਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦਾ ਇੱਕ ਵਾਹਨ ਅਤੇ ਹੋਲੀ ਫੈਮਲੀ ਕਾਨਵੈਂਟ ਸਕੂਲ ਰੂਪਨਗਰ ਦਾ ਇਕ ਵਾਹਨ ਇੰਮਪਾਊਡ ਕੀਤਾ ਗਿਆ।ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਹੋਲੀ ਫੈਮਲੀ ਸਕੂਲ ਦੇ 7 ਸੀਟਾਂ ਵਾਲੇ ਵਾਹਨ ਵਿਚ 14 ਬੱਚੇ ਬੈਠੈ ਸਨ ,ਵਾਹਨ ਦਾ ਪੀਲਾ ਰੰਗ ਨਹੀ ਸੀ ਅਤੇ ਨਾ ਹੀ ਇਸ ਵਾਹਨ ਦੇ ਕਾਗਜ ਪੱਤਰ ਪੂਰੇ ਸਨ ਇਸੇ ਤਰਾਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਵਾਹਨ ਵੀ ਪੀਲੇ ਰੰਗ ਵਾਲਾ ਨਹੀ ਸੀ, ਲੇਡੀ ਅਟੈਂਡੈਟ ਨਹੀ ਸੀ , ਨਾ ਹੀ ਸੀ.ਸੀ.ਟੀ. ਵੀ. ਕੈਮਰਾ ਫਿੱਟ ਸੀ ਅਤੇ ਨਾ ਹੀ ਇਸ ਦੇ ਕਾਗਜ ਪੱਤਰ ਸਨ ਇਸ ਲਈ ਇਹ 02 ਵਾਹਨ ਇੰਮਪਾਊਡ ਕੀਤੇ ਗਏ । ਉਨ੍ਹਾਂ ਇਹ ਵੀ ਦਸਿਆ ਕਿ ਹੋਲੀ ਫੈਮਲੀ ਕਾਨਵੈਂਟ ਸਕੂਲ ਰੂਪਨਗਰ ਦੇ ਦੂਜੇ 02 ਵਾਹਨ ਜਿੰਨਾ ਦੇ ਚਲਾਨ ਕੱਟੇ ਗਏ ਵਿਚ ਸਮਰੱਥਾ ਤੌ ਵੱਧ ਬੱਚੇ ਬੈਠੈ ਸਨ ਜਿਸ ਕਰਕੇ ਇਨ੍ਹਾਂ ਵਾਹਨਾ ਦੇ ਚਲਾਨ ਕੱਟੇ ਗਏ। ਉਨ੍ਹਾਂ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਸਕੂਲੀ ਬੱਸਾਂ ਸੇਫ ਸਕੂਲ ਵਾਹਨ ਸਕੀਮ ਦੀਆਂ ਹਦਾਇਤਾਂ ਅਨੁਸਾਰ ਹੀ ਚਲਾਉਣ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ। ਇਸ ਦੌਰਾਨ ਬਲਵੀਰ ਸਿੰਘ ਜ਼ਿਲ੍ਹਾ ਟਰੈਫ਼ਿਕ ਇੰਚਾਰਜ, ਰਾਜਿੰਦਰ ਕੋਰ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ, ਮੋਹਿਤਾ ਬਾਲ ਸੁਰੱਖਿਆ ਅਫਸਰ ਮੌਜੂਦ ਸਨ।