ਸਿੱਖਿਆ ਸਕੱਤਰ ਵੱਲੋਂ ਸਰਕਾਰੀ ਸਕੂਲ ਬਹਿਲੋਲਪੁਰ ਦਾ ਪ੍ਰੇਰਨਾਦਾਇਕ ਦੌਰਾ

ਸਕੂਲ ਦੀ ਸੋਹਣੀ ਗਿਆਨ ਭਰਪੂਰ ਇਮਾਰਤ ਤੇ ਸੁਚੱਜੇ ਪ੍ਰਬੰਧ ਨੇ ਸਿੱਖਿਆ ਸਕੱਤਰ ਨੂੰ ਕੀਤਾ ਪ੍ਰਭਾਵਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਤਰੱਕੀ ਦੇ ਨਵੇਂ ਦਿਸਹੱਦੇ ਸਿਰਜ ਰਿਹਾ ਹੈ। ਸਿੱਖਿਆ ਸਕੱਤਰ ਹਰ ਹਫ਼ਤੇ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ ਨੂੰ ਦੇਖਣ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੀਆਂ ਮੁਹਿੰਮਾਂ ਦੀ ਸਫ਼ਲਤਾ ਲਈ ਹੱਲਾਸ਼ੇਰੀ ਦੇਣ, ਭਵਿੱਖ ਵਿੱਚ ਵਧੇਰੇ ਕਿਰਿਆਸ਼ੀਲ ਅਤੇ ਯਤਨਸ਼ੀਲ ਰਹਿਣ ਲਈ ਕਿਸੇ ਨਾ ਕਿਸੇ ਸਕੂਲ ਦਾ ਪ੍ਰੇਰਨਾਦਾਇਕ ਦੌਰਾ ਜ਼ਰੂਰ ਕਰਦੇ ਹਨ।
ਇਸ ਹਫ਼ਤੇ ਸਿੱਖਿਆ ਸਕੱਤਰ ਵੱਲੋਂ ਮੁਹਾਲੀ ਦੇ ਸੋਹਣੇ ਸਰਕਾਰੀ ਸਕੂਲ ਬਹਿਲੋਲਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹ ਸਵੇਰ ਦੀ ਸਭਾ ਦੌਰਾਨ ਹੀ ਸਕੂਲ ਪਹੁੰਚ ਗਏ। ਪ੍ਰਾਇਮਰੀ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਦੁਆਰਾ ਸਾਂਝੇ ਤੌਰ ’ਤੇ ਸਵੇਰ ਦੀ ਸਭਾ ਕੀਤੀ ਜਾ ਰਹੀ ਸੀ। ਇਸ ਸਮੇਂ ਵਿਦਿਆਰਥੀਆਂ ਵਿੱਚ ਪੂਰਾ ਆਤਮ-ਵਿਸ਼ਵਾਸ, ਅਨੁਸ਼ਾਸਨ ਦੀ ਭਾਵਨਾ ਦੇਖ ਕੇ ਸਿੱਖਿਆ ਸਕੱਤਰ ਸਮੂਹ ਸਟਾਫ਼ ਅਤੇ ਅਧਿਆਪਕਾਂ ਦੀ ਤਾਰੀਫ਼ ਕਰਨੋਂ ਨਾ ਰਹਿ ਸਕੇ।
ਇਸ ਮੌਕੇ ਸਿੱਖਿਆ ਸਕੱਤਰ ਨੇ ਸਮੂਹ ਵਿਦਿਆਰਥੀਆਂ ਨੂੰ ਬੋਰਡ ਦੀਆਂ ਜਮਾਤਾਂ ਸਮੇਤ ਸਾਰੀਆਂ ਜਮਾਤਾਂ ’ਚੋਂ ਚੰਗੇ ਨੰਬਰ ਪ੍ਰਾਪਤ ਕਰਨ ਅਤੇ ਮੈਰਿਟ ਵਿੱਚ ਸਥਾਨ ਬਣਾ ਕੇ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਮੁਕੰਮਲ ਰੂਪ ਵਿੱਚ ਸਫ਼ਲ ਬਣਾਉਣ ਲਈ ਪ੍ਰੇਰਿਤ ਕੀਤਾ। ਉਹ ਸਕੂਲ ਅਧਿਆਪਕਾਂ ਅਤੇ ਪਿੰਡ ਦੀ ਪੰਚਾਇਤ ਦੇ ਸਾਂਝੇ ਯਤਨਾਂ ਨਾਲ ਥੋੜ੍ਹੇ ਸਮੇਂ ਵਿੱਚ ਹੀ ਸਕੂਲ ਦੀ ਬਦਲੀ ਨੁਹਾਰ ਨੂੰ ਵੇਖ ਕੇ ਗਦਗਦ ਹੋ ਉੱਠੇ। ਉਨ੍ਹਾਂ ਸਮੂਹ ਅਧਿਆਪਕਾਂ ਅਤੇ ਪੰਚਾਇਤ ਦੁਆਰਾ ਕੀਤੇ ਸਿਰਤੋੜ ਯਤਨਾਂ ਦੀ ਸਲਾਹਣਾ ਕਰਦੇ ਹੋਏ ਕਿਹਾ ਕਿ ਸਾਡੇ ਸਕੂਲ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਜੋ ਬੀੜਾ ਚੁੱਕਿਆ ਹੈ, ਉਹ ਹਰ ਪੱਖੋਂ ਸਫ਼ਲ ਹੋ ਰਿਹਾ ਹੈ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਇਸ ਸਾਂਝੇ ਕੰਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇ ਰਹੀਆਂ ਹਨ ਉੱਥੇ ਸੋਨੇ ‘ਤੇ ਸੁਹਾਗੇ ਵਾਲ਼ੀ ਗੱਲ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਕੰਮ ਮਿਹਨਤ ਅਤੇ ਦਿਲਚਸਪੀ ਨਾਲ਼ ਕੀਤਾ ਜਾਵੇ ਤਾਂ ਉਸ ਕੰਮ ਵਿੱਚ ਸਫ਼ਲਤਾ ਯਕੀਨੀ ਹੁੰਦੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕੰਮ ਦੀ ਇੱਕ ਵਾਰੀ ਸ਼ੁਰੂਆਤ ਕਰਨੀ ਅੌਖੀ ਹੁੰਦੀ ਹੈ ਮਿਹਨਤ ਅਤੇ ਲਗਨ ਨਾਲ਼ ਇੱਕ ਵਾਰੀ ਕੀਤੀ ਸਹੀ ਸ਼ੁਰੂਆਤ ਲਈ ਰਾਹ ਆਪਣੇ ਆਪ ਬਣ ਜਾਂਦੇ ਹਨ। ਉਹਨਾਂ ਸਵੇਰੇ ਦੀ ਸਭਾ ਵਿੱਚ ਪ੍ਰਾਇਮਰੀ ਜਮਾਤ ਦੇ ਬੱਚੇ ਦੁਆਰਾ ਹਾਰਮੋਨੀਅਮ ਵਜਾਉਣ ਦੀ ਕਲਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਨਿਪੁੰਨ ਹੋਕੇ ਨਾਮਣਾ ਖੱਟ ਰਹੇ ਹਨ। ਉਹਨਾਂ ਸਕੂਲ ਦੀ ਗੁਣਾਤਮਿਕ ਸਿੱਖਿਆ ਦੀ ਪ੍ਰਸ਼ੰਸਾ ਕਰਦੇ ਹੋਏ ਸਮੂਹ ਸਟਾਫ਼ ਦੀ ਮਿਹਨਤ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਪਿੰਡ ਦੇ ਸਰਪੰਚ ਮਨਜੀਤ ਸਿੰਘ ਰਾਣਾ ਨੇ ਵੀ ਭਵਿੱਖ ਵਿੱਚ ਸਕੂਲ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ ਕਿ ਸਕੂਲ ਦੀਆਂ ਸਾਰੀਆਂ ਜਮਾਤਾਂ ਲਈ ਐੱਲ ਈ ਡੀ ਖਰੀਦੀਆਂ ਜਾ ਚੁੱਕੀਆਂ ਹਨ, ਜਿਸ ਸਦਕਾ ਸਕੂਲ ਦੀ ਹਰ ਜਮਾਤ ਸਮਾਰਟ ਬਣਾਈ ਜਾਵੇਗੀ। ਇਸ ਤੋਂ ਇਲਾਵਾ ਸਰਪੰਚ ਸਾਹਿਬ ਨੇ ਸਕੂਲ ਕੈਂਪਸ ਵਿੱਚ ਗਣਿਤ ਪਾਰਕ ਬਣਾਉਣ, ਸਕੂਲ ਦੀ ਨਾਲ ਲੱਗਦੀ ਜਗ੍ਹਾ ਵਿੱਚ ਸਟੇਡੀਅਮ ਬਣਾਉਣ ਅਤੇ ਸਕੂਲ ਦੇ ਸਾਹਮਣੇ ਵਾਲੀ ਸੜਕ ਜਲਦ ਹੀ ਪੱਕੀ ਕਰਨ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …