Share on Facebook Share on Twitter Share on Google+ Share on Pinterest Share on Linkedin ਪਰਾਲੀ ਨੂੰ ਚੌਪਰ-ਕਮ-ਸਰੈਂਡਰ ਚਲਾ ਕੇ ਪਲਟਾਵੇ ਹਲਾਂ ਨਾਲ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ ਲਈ ਪ੍ਰੇਰਿਆ ਕਿਸਾਨ ਅਵਤਾਰ ਸਿੰਘ ਥੇੜੀ ਨੇ 48 ਏਕੜ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਸਾੜਨ ਤੋਂ ਬਿਨਾਂ ਕੀਤੀ ਕਣਕ ਦੀ ਬਿਜਾਈ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਦਸੰਬਰ: ਖਰੜ ਸਬ ਡਵੀਜ਼ਨ ਦੇ ਪਿੰਡ ਥੇੜੀ ਦੇ ਅਵਤਾਰ ਸਿੰਘ ਨੇ ਇਸ ਵਾਰ 48 ਏਕੜ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਨਵੀ ਮਿਸਾਲ ਕਾਇਮ ਕੀਤੀ ਹੈ। ਅਵਤਾਰ ਸਿੰਘ ਪਿਛਲੇ 2 ਸਾਲਾਂ ਤੋਂ ਪਰਾਲੀ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾ ਰਿਹਾ ਹੈ ਸਗੋਂ ਇੰਨ੍ਹਾਂ ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਦੇਸੀ ਖਾਦ ਦਾ ਕੰਮ ਲੈ ਰਿਹਾ ਹੈ। ਅਵਤਾਰ ਸਿੰਘ ਹੋਰਨਾਂ ਕਿਸਾਨਾਂ ਲਈ ਵੀ ਰੈਣ ਦੁਸੇਰਾ ਬਣਿਆ ਹੋਇਆ ਹੈ। ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਥੇੜੀ ਵਿਚ ਉਸਦੀ 18 ਏਕੜ ਆਪਣੀ ਜਮੀਨ ਹੈ ਅਤੇ 38 ਏਕੜ ਜਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ। ਜਿਸ ਵਿਚੋਂ ਉਸ ਨੇ ਇਸ ਸਾਲ 48 ਏਕੜ ਜਮੀਨ ਤੇ ਝੋਨਾ ਲਗਾਇਆ ਸੀ ਅਤੇ ਹੁਣ ਉਸਨੇ ਝੋਨੇ ਵਾਲੀ ਜਮੀਨ ਤੇ ਕਣਕ ਦੀ ਬਿਜਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਿੰਦਰ ਸਿੰਘ ਦੀ ਸਲਾਹ ਨਾਲ ਉਸਨੇ ਖੇਤੀਬਾੜ੍ਹੀ ਵਿਭਾਗ ਤੋਂ ਇੱਕ ਚੌਪਰ-ਕਮ-ਸੀਡਰ ਅਤੇ ਪਲਟਾਵਾਂ ਹਲ ਸਬਸਿਡੀ ਤੇ ਖਰੀਦਿਆ ਸੀ। ਜਿਸ ਦੀ ਵਰਤੋਂ ਉਸਨੇ ਝੋਨੇ ਦੀ ਕਟਾਈ ਤੋਂ ਬਾਅਦ ਝੋਨੇ ਦੀ ਪਰਾਲੀ ਨੂੰ ਚੌਪਰ-ਕਮ-ਸਰੈਂਡਰ ਚਲਾ ਕੇ ਉਸ ਤੋਂ ਬਾਅਦ ਪਲਟਾਵੇਂ ਹਲ ਨਾਲ ਵਾਹ ਕੇ ਖੇਤਾਂ ਵਿਚ ਹੀ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਦਬਾ ਕੇ ਪਾਣੀ ਲਗਾ ਦਿੱਤਾ ਅਤੇ ਬਾਅਦ ਵਿਚ ਕਣਕ ਦੀ ਬਿਜਾਈ ਲਈ ਖੇਤ ਤਿਆਰ ਕੀਤੇ। ਉਸਦਾ ਕਹਿਣਾ ਹੈ ਕਿ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਨਾਲ ਖਾਦਾਂ ਦੀ ਵਰਤੋਂ ਤਾਂ ਘਟੀ ਹੀ ਹੈ ਸਗੋ ਛੋਟੇ ਤੱਤਾਂ ਦੀ ਘਾਟ ਵੀ ਫਸਲਾਂ ਵਿਚ ਨਹੀਂ ਆਈ। ਕਿਸਾਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਖੇਤਾਂ ਵਿਚ ਬਾਰਿਸ਼ ਦਾ ਪਾਣੀ ਖੜ੍ਹ ਜਾਂਦਾ ਸੀ ਜਿਸ ਨਾਲ ਕਣਕ ਦੀ ਫਸਲ ਮਰ ਜਾਂਦੀ ਸੀ, ਪ੍ਰੰਤੂ ਹੁਣ ਖੇਤਾਂ ਵਿਚ ਪਾਣੀ ਸੋਖਣ ਦੀ ਸ਼ਕਤੀ ਵੀ ਵਧੀ ਹੈ। ਜਿਸ ਕਰਕੇ ਖੇਤਾਂ ਵਿਚ ਪਾਣੀ ਨਹੀਂ ਖੜ੍ਹਦਾ ਅਤੇ ਫਸਲ ਦਾ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਦੱਸਿਆ ਇਸ ਦੇ ਨਾਲ ਹੀ ਉਪਜ ਦੀ ਕੁਆਲਟੀ ਵੀ ਪਹਿਲਾਂ ਨਾਲੋਂ ਵਧੀਆ ਹੋਈ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨਾਲੋਂ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਵਾਹ ਕੇ ਖਾਦ ਦਾ ਕੰਮ ਲਿਆ ਜਾਵੇ ਅਤੇ ਸਾਡਾ ਵਾਤਾਵਰਣ ਵੀ ਪ੍ਰਦੂਸ਼ਿਤ ਹੋਣ ਤੋਂ ਬਚ ਜਾਵੇ। ਕਿਸਾਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਅਤੇ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ ਅਤੇ ਖਾਦਾਂ ਦੀ ਖਪਤ ਵੱਧ ਹੋਣ ਕਾਰਨ ਕਿਸ਼ਾਨਾਂ ਨੂੰ ਆਰਥਿਕ ਨੁਕਸ਼ਾਨ ਵੀ ਝੱਲਣਾ ਪੈਂਦਾ ਹੈ। ਉਸਨੇ ਦੱਸਿਆ ਕਿ ਉਹ 02 ਸਾਲਾਂ ਤੋਂ ਆਪਣੇ ਖੇਤਾਂ ਵਿਚ ਕਣਕ ਅਤੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾ ਰਿਹਾ ਜਿਸਦੇ ਸਿੱਟੇ ਵੱਜੋਂ ਪਿਛਲੇ ਸਾਲ ਖੇਤਾਂ ਵਿਚ ਇੱਕ ਬੋਰੀ ਡਾਇਆ ਖਾਦ ਅਤੇ ਇੱਕ ਬੋਰੀ ਯੂਰੀਆ ਖਾਦ ਦੀ ਘੱਟ ਵਰਤੋਂ ਹੋਈ ਹੈ। ਪ੍ਰੰਤੂ ਕਣਕ ਦਾ ਝਾੜ ਦੋ ਕਇੰਟਲ ਵਧਿਆ ਹੈ। ਜਿਸ ਨਾਲ ਉਸਨੂੰ 2500 ਤੋਂ 3000 ਰੁਪਏ ਦਾ ਫਾਇਦਾ ਹੋਇਆ। ਕਿਸਾਨ ਅਵਤਾਰ ਸਿੰਘ ਨੇ ਇਲਾਕੇ ਦੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਦੋਂ ਵੀ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਜਾਂਦਾ ਹੈ। ਉਸ ਵਿਚ ਉਹ ਆਪਣੀ ਸਮੂਲੀਅਤ ਨੂੰ ਯਕੀਨੀ ਬਣਾਉਣ। ਜਿਸ ਨਾਲ ਉਨ੍ਹਾਂ ਨੂੰ ਖੇਤੀਬਾੜੀ੍ਹ ਦੇ ਨਵੇਂ ਤੌਰ ਤਰੀਕੇ ਨਵੇਂ ਅੌਜਾਰਾਂ ਅਤੇ ਫ਼ਸਲਾਂ ਦੇ ਨਵੇਂ ਬੀਜ਼ਾਂ ਸਬੰਧੀ ਅਤੇ ਫਸ਼ਲਾਂ ਨੂੰ ਬਿਮਾਰੀਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ, ਭਰਭੂਰ ਜਾਣਕਾਰੀ ਹਾਸਿਲ ਹੋਵੇਗੀ। ਇੰਨ੍ਹਾਂ ਕੈਂਪਾਂ ਵਿਚ ਖੇਤੀਬਾੜ੍ਹੀ ਮਾਹਿਰ ਕਿਸਾਨਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ