ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਦੋ ਆਟੋਮੈਟਿਕ ਸੈਨੇਟਾਈਜਰ ਮਸ਼ੀਨਾਂ ਲਾਈਆਂ

ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਨੇ ਕੀਤੀ ਪੁਕਾਰ ਫਾਊਡੇਸ਼ਨ ਦੇ ਉਪਰਾਲੇ ਦੀ ਸ਼ਲਾਘਾ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਸਮਾਜ ਸੇਵੀ ਸੰਸਥਾ ਪੁਕਾਰ ਫਾਊਡੇਸ਼ਨ ਵੱਲੋਂ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਮੁਹਾਲੀ ਵਿੱਚ ਵਕੀਲਾਂ ਅਤੇ ਆਮ ਲੋਕਾਂ ਦੀ ਸੁਵਿਧਾ ਲਈ ਦੋ ਆਟੋਮੈਟਿਕ ਸੈਨੀਟਾਈਜਰ ਮਸ਼ੀਨਾਂ ਦਾਨ ਕੀਤੀਆਂ ਗਈਆਂ। ਇਨ੍ਹਾਂ ਮਸ਼ੀਨਾਂ ਨੂੰ ਅੱਜ ਅਦਾਲਤ ਕੰਪਲੈਕਸ ਵਿੱਚ ਲਗਾਉਣ ਦਾ ਉਦਘਾਟਨ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਸੀਨੀਅਰ ਐਡਵੋਕੇਟ ਹਰਜਿੰਦਰ ਕੌਰ ਬੱਲ ਨੇ ਕੀਤੀ।
ਇਸ ਮੌਕੇ ਪੁਕਾਰ ਫਾਊਡੇਸ਼ਨ ਦੇ ਕੌਮੀ ਚੇਅਰਮੈਨ ਗੁਰਵਿੰਦਰ ਸਿੰਘ ਸੈਣੀ, ਮੁੱਖ ਸਰਪ੍ਰਸਤ ਬਹਾਦਰ ਸਿੰਘ ਭਾਰਟਾ, ਕੌਮੀ ਮੀਤ ਪ੍ਰਧਾਨ ਤਰਲੋਚਨ ਸਿੰਘ ਸੈਣੀ, ਕਲਚਰਲ ਅੰਬੈਸਡਰ ਸਿਮਰਨ ਸਹਿਜਪਾਲ, ਪੰਜਾਬੀ ਗਾਇਕ ਭੁਪਿੰਦਰ ਬੱਬਲ, ਮੀਡੀਆ ਕੋਆਰਡੀਨੇਟਰ ਜ਼ਿੰਦੀ ਮਰਜਾਣੀ, ਫਿਲਮ ਲੇਖਕਾ ਦੀਪ ਗਿੱਲ, ਐਡਵੋਕੇਟ ਹਰਜਿੰਦਰ ਕੌਰ ਬੱਲ, ਐਡਵੋਕੇਟ ਕੁਲਜੀਤ ਕੌਰ, ਐਡਵੋਕੇਟ ਅਮਨਦੀਪ ਕੌਰ, ਡਾ. ਦਨੇਸ਼ ਸਿੰਘ ਓਬਰਾਏ, ਹਰਵਿੰਦਰ ਹੀਰਾ ਵੀ ਹਾਜ਼ਰ ਸਨ। ਸੈਸ਼ਨ ਜੱਜ ਆਰਐਸ ਰਾਏ ਨੇ ਪੁਕਾਰ ਫਾਊਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਸੰਸਥਾ ਦੇ ਪ੍ਰਧਾਨ ਗੁਰਵਿੰਦਰ ਸੈਣੀ ਨੇ ਦੱਸਿਆ ਕਿ ਪੁਕਾਰ ਫਾਊਡੇਸ਼ਨ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਫਰੰਟ ਲਾਈਨ ’ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਕਲਸਟਰ ਬਣਾ ਕੇ ਮ੍ਰਿਤਕ ਦੇਹ ਨੂੰ ਸੰਭਾਲਣ ਵਾਲੀਆਂ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ।

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…