ਸ਼ਹਿਰ ਵਿੱਚ ਜਲ ਨਿਕਾਸੀ ਲਈ 8 ਵਾਟਰ ਲਿਫ਼ਟਿੰਗ ਪੰਪ ਲਗਾਏ: ਮੇਅਰ ਜੀਤੀ ਸਿੱਧੂ

ਮੇਅਰ ਨੇ ਫੇਜ਼-4 ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਤੇ ਪਾਰਕ ਨੂੰ ਵਿਕਸਤ ਕਰਨ ਦਾ ਸ਼ੁਰੂ ਕਰਵਾਇਆ ਕੰਮ

ਫੇਜ਼-4 ਤੇ ਫੇਜ਼-5 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ: ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ:
ਮੁਹਾਲੀ ਵਾਸੀਆਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਸ਼ਹਿਰ ਵਿੱਚ ਨੀਵੀਂਆਂ ਥਾਵਾਂ ’ਤੇ ਜਲ ਨਿਕਾਸੀ ਲਈ ਅੱਠ ਵਾਟਰ ਲਿਫ਼ਟਿੰਗ ਪੰਪ ਲਗਾਏ ਗਏ ਹਨ। ਇਹ ਗੱਲ ਮੇਅਰ ਤੇ ਭਾਜਪਾ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਇੱਥੇ ਕੌਂਸਲਰ ਰੁਪਿੰਦਰ ਕੌਰ ਰੀਨਾ ਦੇ ਵਾਰਡ ਫੇਜ਼-4 ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਅਤੇ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸਮਾਜ ਸੇਵੀ ਕੁਲਬੀਰ ਸਿੰਘ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਫੇਜ਼-4 ਅਤੇ ਫੇਜ਼-5 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਾਂਝੀ ਅਤੇ ਵੱਡੀ ਸਮੱਸਿਆ ਹੈ। ਇਨ੍ਹਾਂ ਦੋਵੇਂ ਅਤੇ ਨੇੜਲੇ ਖੇਤਰਾਂ ਦਾ ਬਰਸਾਤੀ ਪਾਣੀ ਪਟਿਆਲਾ ਕੀ ਰਾਓ ਵਿੱਚ ਸੁੱਟਣ ਲਈ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਜਦੋਂਕਿ ਬਾਕੀ ਏਰੀਆ ਦਾ ਬਰਸਾਤੀ ਪਾਣੀ ਐਨ ਚੋਅ ਵਿੱਚ ਸੁੱਟਿਆ ਜਾਵੇਗਾ। ਇਹ ਪ੍ਰਾਜੈਕਟ ਸਿਰੇ ਚੜ੍ਹਨ ਨਾਲ ਪੱਕੇ ਤੌਰ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬੋਗਨਵਿਲੀਆ ਪਾਰਕ ਨਾਲ ਇਕ ਆਰਜ਼ੀ ਵਾਟਰ ਲਿਫ਼ਟਿੰਗ ਪੰਪ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਫੌਰੀ ਰਾਹਤ ਮਿਲ ਸਕੇ।
ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੇ ਵੱਡੇ ਰਿਹਾਇਸ਼ੀ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ। ਇਨ੍ਹਾਂ ਪਾਰਕਾਂ ਵਿੱਚ ਬੱਚਿਆਂ ਦੇ ਖੇਡਣ ਲਈ ਨਵੇਂ ਝੁੱਲੇ, ਬੈਂਚ, ਸਟਰੀਟ ਤੇ ਫੁੱਟ ਲਾਈਟਾਂ ਸਮੇਤ ਸੈਰ ਲਈ ਨਵੇਂ ਟਰੈਕ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਚਹੁ-ਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਬਲਦੇਵ ਸਿੰਘ ਧਨੋਆ, ਜੇਬੀ ਅਗਰਵਾਲ, ਜੋਗਿੰਦਰ ਸਿੰਘ ਧਾਲੀਵਾਲ, ਮਨਿੰਦਰ ਸਿੰਘ ਮਨੀ, ਮਹਿੰਦਰ ਸਿੰਘ, ਸਤਪਾਲ ਸਿੰਘ, ਸਿਮਰਨ, ਜਤਿੰਦਰ ਸਿੰਘ ਸੋਢੀ, ਜਗਜੀਤ ਸਿੰਘ, ਹਰਜੀਤ ਸਿੰਘ, ਰੇਸ਼ਮ ਸਿੰਘ, ਪਰਮਿੰਦਰ ਸਿੰਘ, ਸ਼ਰਨਜੀਤ ਕੌਰ, ਹਰਜਿੰਦਰ ਕੌਰ, ਪੂਨਮ, ਰਾਣੋ, ਲਖਬੀਰ ਕੌਰ, ਜਸਵਿੰਦਰਪਾਲ ਕੌਰ, ਚਰਨਜੀਤ ਕੌਰ, ਹੇਮਦੀਪ ਅਤੇ ਹੋਰ ਵਸਨੀਕ ਹਾਜ਼ਰ ਸਨ। ਅਖੀਰ ਵਿੱਚ ਕੌਂਸਲਰ ਰੁਪਿੰਦਰ ਕੌਰ ਰੀਨਾ ਨੇ ਮੇਅਰ ਤੇ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…