nabaz-e-punjab.com

ਪਹਿਲਾਂ ਤੋਂ ਪਾਸ ਕੰਮਾਂ ਦਾ ਸਿਹਰਾ ਲੈਣ ਦੀ ਥਾਂ ਖ਼ੁਦ ਵਿਕਾਸ ਲਈ ਕੰਮ ਕਰਨ ਸੱਤਾਧਾਰੀ ਆਗੂ: ਸਾਹਿਬੀ ਆਨੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਭਾਜਪਾ ਯੁਵਾ ਮੋਰਚਾ ਦੀ ਕੌਮੀ ਕਾਰਜਕਾਰਨੀ ਦੇ ਆਗੂ ਸੈਹਬੀ ਆਨੰਦ ਨੇ ਕਿਹਾ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਦਾ ਕੰਮ ਮੁਕੰਮਲ ਹੋਏ ਨੂੰ ਭਾਵੇਂ ਡੇਢ ਮਹੀਨੇ ਦਾ ਸਮਾਂ ਬੀਤ ਗਿਆ ਹੈ ਪ੍ਰੰਤੂ ਨਵੇਂ ਚੁਣ ਗਏ ਕੌਂਸਲਰਾਂ ਨੇ ਹਾਲੇ ਸਹੁੰ ਚੁੱਕਣੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਆਗੂਆਂ ਦੀ ਹਾਲਤ ਇਹ ਹੈ ਕਿ ਉਹ ਹੁਣੇ ਵੀ ਨਗਰ ਨਿਗਮ ਦੇ ਪਿਛਲੇ ਕਾਰਜਕਾਲ ਦੌਰਾਨ ਪਾਸ ਹੋਏ ਕੰਮਾਂ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰਦੇ ਦਿਖਦੇ ਹਨ।
ਇੱਥੇ ਜਾਰੀ ਬਿਆਨ ਵਿੱਚ ਸ੍ਰੀ ਸਾਹਿਬੀ ਆਨੰਦ ਨੇ ਕਿਹਾ ਕਿ ਇਸ ਵੇਲੇ ਸ਼ਹਿਰ ਵਿੱਚ ਜਿੰਨੇ ਵੀ ਵਿਕਾਸ ਕਾਰਜ ਚਲ ਰਹੇ ਹਨ ਉਹ ਪਿਛਲੀ ਵਾਰ ਚੁਣੇ ਗਏ ਕੌਂਸਲਰਾਂ ਵੱਲੋਂ ਹੀ ਪਾਸ ਕੀਤੇ ਗਏ ਸਨ ਜਿਨ੍ਹਾਂ ਦੇ ਟੈਂਡਰ ਹੋਣ ਤੋੱ ਬਾਅਦ ਵਰਕ ਆਰਡਰ ਵੀ ਜਾਰੀ ਹੋ ਗਏ ਸਨ ਪ੍ਰੰਤੂ ਸੱਤਾਧਾਰੀਆਂ ਵੱਲੋਂ ਪਹਿਲਾਂ ਤਾਂ ਇਹ ਕੰਮ ਰੁਕਵਾ ਕੇ ਰੱਖੇ ਗਏ ਕਿਉਂਕਿ ਸੱਤਾਧਾਰੀ ਆਗੂ ਚੋਣਾਂ ਦੌਰਾਨ ਇਹਨਾਂ ਕੰਮਾਂ ਦਾ ਸਿਹਰਾ ਲੈਣਾ ਚਾਹੁੰਦੇ ਸਨ ਅਤੇ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਆਗੂਆਂ ਵੱਲੋਂ ਇਨ੍ਹਾਂ ਕੰਮਾਂ ਦੇ ਉਦਘਾਟਨ ਕਰਕੇ ਅਤੇ ਆਪਣੀਆਂ ਫੋਟੋਆਂ ਜਾਰੀ ਕਰਕੇ ਆਮ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਸੀ ਕਿ ਇਹ ਸਾਰੇ ਕੰਮ ਉਨ੍ਹਾਂ ਨੇ ਹੀ ਕਰਵਾਏ ਹਨ।
ਉਨ੍ਹਾਂ ਕਿਹਾ ਕਿ ਹਾਲਾਤ ਇਹ ਹੈ ਕਿ ਨਵੇਂ ਚੁਣੇ ਗਏ ਕੌਂਸਲਰ (ਜਿਨ੍ਹਾਂ ਨੇ ਹੁਣੇ ਸਹੁੰ ਚੁੱਕਣੀ ਹੈ) ਵੀ ਪਿਛਲੇ ਹਾਊਸ ਵੱਲੋਂ ਪਾਸ ਕਰਵਾਏ ਕੰਮਾਂ ਦਾ ਸਿਹਰਾ ਲੈਣ ਲਈ ਚਲ ਰਹੇ ਕੰਮਾਂ ਦੌਰਾਨ ਆਪਣੀਆਂ ਫੋਟੋਆਂ ਖਿਚਵਾ ਕੇ ਲੋਕਾਂ ਤੇ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕੰਮ ਉਨ੍ਹਾਂ ਵੱਲੋਂ ਹੀ ਕਰਵਾਏ ਜਾ ਰਹੇ ਹਨ ਜਦੋਂਕਿ ਅਸਲੀਅਤ ਇਹ ਹੈ ਕਿ ਇਹ ਸਾਰੇ ਕੰਮ ਪਿਛਲੀ ਵਾਰ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਹੀ ਪਾਸ ਕਰਵਾਏ ਸਨ।
ਉਨ੍ਹਾਂ ਕਿਹਾ ਕਿ ਖ਼ੁਦ ਉਨ੍ਹਾਂ ਦੇ ਵਾਰਡ ਵਿੱਚ ਪੈਚ ਵਰਕ ਦੇ ਕਰਵਾਏ ਜਾਣ ਵਾਲੇ ਕੰਮਾਂ ਸਬੰਧੀ ਠੇਕੇਦਾਰ ਨੂੰ ਜੂਨ 2020 ਵਿੱਚ ਵਰਕ ਆਰਡਰ ਜਾਰੀ ਹੋਇਆ ਸੀ ਅਤੇ ਠੇਕੇਦਾਰ ਵੱਲੋਂ ਇਹ ਕੰਮ ਸ਼ੁਰੂ ਨਾ ਕੀਤੇ ਜਾਣ ਤੇ ਨਿਗਮ ਅਧਿਕਾਰੀਆਂ ਵੱਲੋਂ ਠੇਕੇਦਾਰ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਕੰਮ ਹੁਣ ਸ਼ੁਰੂ ਹੋ ਗਿਆ ਹੈ ਅਤੇ ਸੱਤਾਧਾਰੀ ਆਗੂ ਇਸ ਕੰਮ ਨੂੰ ਖ਼ੁਦ ਵੱਲੋਂ ਕਰਵਾਇਆ ਜਾ ਰਿਹਾ ਦੱਸ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਨੂੰ ਚਾਹੀਦਾ ਹੈ ਕਿ ਉਹ ਪੁਰਾਣੇ ਕੌਂਸਲਰਾਂ ਵਲੋੱ ਕਰਵਾਏ ਗਏ ਕੰਮਾਂ ਦਾ ਸਿਹਰਾ ਲੈਣ ਦੀ ਹੋੜ ਤੋਂ ਪਰੇ ਹਟ ਕੇ ਖ਼ੁਦ ਸ਼ਹਿਰ ਦੇ ਵਿਕਾਸ ਕਾਰਜਾਂ ਵੱਲ ਧਿਆਨ ਦੇਣ ਵਰਨਾ ਪਬਲਿਕ ਸਭ ਜਾਣਦੀ ਸਮਝਦੀ ਹੈ ਅਤੇ ਅਜਿਹੇ ਆਗੂਆਂ ਦੀਆਂ ਚਾਲਾਂ ਬਾਰੇ ਜਾਣਦੀ ਹੈ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…