nabaz-e-punjab.com

ਪ੍ਰਾਇਮਰੀ ਪੱਧਰ ’ਤੇ ਟੀਚਿਆਂ ਦੀ ਪ੍ਰਾਪਤੀ ਲਈ ਸਿੱਖਿਆ ਸਕੱਤਰ ਵੱਲੋਂ ਹਦਾਇਤਾਂ ਜਾਰੀ

ਸਮਾਰਟ ਸਕੂਲਾਂ ਨੂੰ ਗੁਣਾਤਮਿਕ ਪੱਖੋਂ ਮਜ਼ਬੂਤ ਕਰਨ ’ਤੇ ਦਿੱਤਾ ਜਾ ਰਿਹਾ ਹੈ ਵਧੇਰੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਿੱਖਿਆ ਦੇ ਗੁਣਾਤਮਿਕ ਸੁਧਾਰ ਲਈ ਚੱਲ ਰਹੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੀ ਰਿਵਿਊ ਮੀਟਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਪ੍ਰਿੰਸੀਪਲ ਡਾਈਟ, ਸਮੂਹ ਬਲਾਕ ਪਾ੍ਰਇਮਰੀ ਸਿੱਖਿਆ ਅਫ਼ਸਰ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤੇ ਸਮੂਹ ਬੀਐਮਟੀ ਸ਼ਾਮਲ ਹੋਏ। ਮੀਟਿੰਗ ਦੌਰਾਨ ਪਿਛਲੇ ਸਾਲ ਪ੍ਰਾਇਮਰੀ ਸਿੱਖਿਆ ਦੇ ਗੁਣਾਤਮਿਕ ਸੁਧਾਰ ਲਈ ਆਰੰਭੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਬਲਾਕਾਂ ਦੀ ਕਾਰਗੁਜ਼ਾਰੀ ਦੀ ਵੱਖ ਵੱਖ ਪਹਿਲੂਆਂ ਤੋਂ ਸਮੀਖਿਆ ਕੀਤੀ ਗਈ।
ਇਸ ਰਵਿਊ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਵੱਲੋਂ ਸਮੂਹ ਜ਼ਿਲ੍ਰਾ ਸਿੱਖਿਆ ਅਫ਼ਸਰਾਂ, ਪ੍ਰਿੰਸੀਪਲ ਡਾਈਟ, ਸਮੂਹ ਬਾਲਕ ਪ੍ਰਾਇਮਰੀ ਸਿੱਖਿਆ ਅਫ਼ਸਰ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤੇ ਸਮੂਹ ਬੀਐਮਟੀ ਨੂੰ ਹਦਾਇਤ ਕੀਤੀ ਕਿ ਉਹ ਪ੍ਰਾਇਮਰੀ ਸਕੂਲਾਂ ਵਿੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਦਾ ਆਰੰਭਕ ਪੱਧਰ ਦਾ 100 ਫੀਸਦੀ ਟੀਚਾ ਹਾਸਲ ਕਰਨਾ ਯਕੀਨੀ ਬਣਾਉਣ। ਉਹਨਾਂ ਅੱਗੇ ਕਿਹਾ ਕਿ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਜ਼ਿਲ੍ਹਾ, ਬਲਾਕ, ਕਲੱਸਟਰ ਤੇ ਸਕੂਲ ਪੱਧਰ ’ਤੇ ਸਮੁੱਚੀ ਟੀਮ ਵੱਲੋਂ ਵਿਸ਼ੇਸ਼ ਯੋਜਨਬੰਦੀ ਕਰਕੇ ਠੋਸ ਕਦਮ ਚੁੱਕਦੇ ਹੋਏ ਮਿਸਨਰੀ ਭਾਵਨਾ ਨਾਲ ਸਾਂਝੇ ਤੌਰ ’ਤੇ ਕੰਮ ਕਰਨ। ਉਹਨਾਂ ਇਸ ਯੋਜਨਾਬੰਦੀ ਨੂੰ ਸਹੀ ਢੰਗ ਨਾਲ ਸਕੂਲ ਪੱਧਰ ’ਤੇ ਲਾਗੂ ਕਰਨ ਲਈ ਸਮੂਹ ਬੀਪੀਈਓ ਅਤੇ ਸੀਐਚਟੀ ਨੂੰ ਵਿਸ਼ੇਸ਼ ਟਰੇਨਿੰਗ ਦੀ ਹਦਾਇਤ ਕੀਤੀ।
ਇਸ ਮੌਕੇ ਉਹਨਾਂ ਸਮੂਹ ਬੀਐਮਟੀ/ਸੀਐਮਟੀ ਨੂੰ ਵੀ ਹਦਾਇਤ ਕੀਤੀ ਕਿ ਉਹ ਉਹਨਾਂ ਸਕੂਲਾਂ ਵੱਲ ਖਾਸ ਧਿਆਨ ਦੇਣ ਜਿਹੜੇ ਅਜੇ ਵੀ ਟੀਚੇ ਪਾ੍ਰਪਤ ਕਰਨ ਲਈ ਪਿੱਛੇ ਹਨ। ਉਹਨਾਂ ਸਮੁੱਚੀ ਟੀਮ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਟੀਚਿੰਗ ਲਰਨਿੰਗ ਮਟੀਰੀਅਲ ਦੀ ਵਰਤੋੱ ਯਕੀਨ ਬਣਾਉਣ ਲਈ ਤੇ ਵਿਸ਼ੇਸ਼ ਫੋਕਸ ਵਾਲੇ ਸਕੂਲਾਂ ਤੇ ਬੱਚਿਆਂ ਵਾਲ ਵਿਸ਼ੇਸ ਧਿਆਨ ਦੇਣ। ਇਸ ਮੌਕੇ ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਇੱਕ ਵਿਸ਼ੇਸ ਪ੍ਰਾਜੈਕਟ ਸਮਾਰਟ ਸਕੂਲ ਸੁਰੂ ਕੀਤਾ ਹੈ। ਜਿਸ ਵਿੱਚ ਅਧਿਆਪਕ ਮਿਸ਼ਨਰੀ ਭਾਵਨਾ ਨਾਲ ਸਮੁਦਾਇ ਦੇ ਲੋਕਾਂ ਨੂੰ ਨਾਲ ਲੈ ਕੇ ਸਕੂਲਾਂ ਦੀ ਦਿੱਖ ਸਰਕਾਰੀ ਸਹਾਇਤਾ ਉਡੀਕੇ ਬਿਨਾਂ ਪ੍ਰਭਾਵਸ਼ਾਲੀ ਬਣਾਉਣ ਲਈ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਬਹੁਤ ਸਾਰੇ ਸਕੂਲ ਆਪਣੇ ਆਪ ਜੁੜ ਰਹੇ ਤੇ ਇਹਨਾਂ ਸਕੂਲਾਂ ਵਿੱਚ ਅਧਿਆਪਕ ਆਪਣੀ ਯੁਕਤੀ ਨਾਲ ਲੋਕਾਂ ਨੂੰ ਨਾਲ ਜੋੜ ਕੇ ਕੰਮ ਕਰ ਰਹੇ ਹਨ ਤੇ ਹੁਣ ਤਕੱ ਇਸ ਪ੍ਰਾਜੈਕਟ ਵਿੱਚ 2000 ਤੋੱ ਵੱਧ ਸਕੂਲ ਜੁੜ ਚੁੱਕੇ ਹਨ।
ਇਸ ਮੀਟਿੰਗ ਦੌਰਾਨ ਸਟੇਟ ਪ੍ਰਾਜੈਕਟ ਕੋਆਡੀਨੇਟਰ ਡਾ. ਦਵਿੰਦਰ ਬੋਹਾ ਨੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਨੂੰ ਹੋਰ ਬਿਹਤਰ ਬਣਾਉਣ ਲਈ ਤਿਆਰ ਕੀਤੀ ਯੋਜਨਾਬੰਦੀ ਦੇ ਜਰੂਰੀ ਨੁਕਤੇ ਮਲਟੀ ਮੀਡਿਆ ਰਾਹੀਂ ਸਾਂਝੇ ਕੀਤੇ। ਇਸ ਮੌਕੇ ਉਹਨਾਂ ਆਨ ਲਾਈਨ ਮੋਨੀਟਰਿੰਗ ਸਿਸਟਮ ਬਾਰੇ ਵੀ ਜਾਣਕਾਰੀ ਦਿੱਤੀ। ਸਮਾਰਟ ਸਕੂਲ ਪ੍ਰਾਜੈਕਟ ਸਬੰਧੀ ਜਰਨੈਲ ਸਿੰਘ ਕਾਲਕੇ, ਹਰਿੰਦਰ ਗਰੇਵਾਲ ਤੇ ਅਮਰਜੀਤ ਸਿੰਘ ਚਾਹਲ ਵੱਲੋਂ ਆਧਿਆਪਕਾਂ ਦੁਆਰਾ ਆਪਣੀ ਭਾਵਨਾ ਨਾਲ ਸਰਕਾਰੀ ਸਹਾਇਤਾ ਤੋਂ ਬਿਨਾਂ ਤਿਆਰ ਕੀਤੇ ਸਕੂਲਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਤੇ ਇਹ ਵੀ ਦੱਸਿਆ ਕਿ ਹੁਣ ਇਹਨਾਂ ਸਕੂਲਾਂ ਤੋਂ ਪ੍ਰੇਰਣਾ ਲੈ ਕੇ ਬਹੁਤ ਸਾਰੇ ਅਧਿਆਪਕ ਆਪਣੇ ਸਕੂਲਾਂ ਦੀ ਦਿੱਖ ਬਦਲਣ ਲਈ ਡੱਟ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…