Share on Facebook Share on Twitter Share on Google+ Share on Pinterest Share on Linkedin ਸੀਜੀਸੀ ਝੰਜੇੜੀ ਦੀ ਵਾਲੀਬਾਲ ਟੀਮ ਵੱਲੋਂ ਇੰਟਰ ਕਾਲਜ ਮੁਕਾਬਲਿਆਂ ਵਿੱਚ ਲਾਸਾਨੀ ਪ੍ਰਦਰਸ਼ਨ ਯੂਨੀਵਰਸਿਟੀ ਦੀ ਟਰਾਫ਼ੀ ਜਿੱਤੀ ਤੇ ਸੋਨੇ ਦੇ ਤਗਮਿਆਂ ਦੀ ਲਾਈ ਝੜੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦਾ ਝੰਜੇੜੀ ਕਾਲਜ ਵੱਲੋਂ ਲਗਾਤਾਰ ਯੂਨੀਵਰਸਿਟੀ ਪ੍ਰੀਖਿਆਵਾਂ ਦੀਆਂ ਮੈਰਿਟ ਤੇ ਕਬਜ਼ਾ ਕਰਨ ਦੇ ਨਾਲ ਨਾਲ ਖੇਡਾਂ ਵਿਚ ਵੀ ਲਗਾਤਾਰ ਖੇਡਾਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਦੇ ਕਬਜ਼ਾ ਕੀਤਾ ਹੈ। ਇਸ ਲੜੀ ਵਿਚ ਇਕ ਨਿਵੇਕਲਾ ਸੁਨਹਿਰਾ ਪੰਨਾ ਜੋੜਦੇ ਹੋਏ ਝੰਜੇੜੀ ਕਾਲਜ ਦੀ ਵਾਲੀਬਾਲ ਦੀ ਟੀਮ ਨੇ ਪੀਟੀਯੂ ਦੀ ਟਰਾਫ਼ੀ ਤੇ ਕਬਜ਼ਾ ਕੀਤਾ ਹੈ। ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀਟੀ ਬਾਂਸਲ ਨੇ ਦੱਸਿਆਂ ਕਿ ਇੰਟਰ ਕਾਲਜ ਵਿਚ ਪਹਿਲੀ ਪੁਜ਼ੀਸ਼ਨ ਹਾਸਿਲ ਕਰਨ ਦੇ ਨਾਲ ਨਾਲ ਖਿਡਾਰਨਾਂ ਨੇ ਇਸੇ ਮੈਚ ਵਿੱਚ 8 ਸੋਨੇ ਦੇ ਤਗਮੇ ਵੀ ਹਾਸਿਲ ਕੀਤੇ ਹਨ। ਜਦ ਕਿ ਪੀ ਟੀ ਯੂ ਦੀ ਨੈਸ਼ਨਲ ਟੀਮ ਵਿਚ ਵੀ ਝੰਜੇੜੀ ਕਾਲਜ ਦੀਆਂ ਖਿਡਾਰਨਾਂ ਦੀ ਗਿਣਤੀ ਵੀ ਜ਼ਿਆਦਾ ਹੈ। ਸੀਜੀਸੀ ਝੰਜੇੜੀ ਦੀ ਟੀਮ ਵੱਲੋਂ ਸੈਮੀਫਾਈਨਲ ਤੋਂ ਫਾਈਨਲ ਤੱਕ ਜੀਐਨਈ ਲੁਧਿਆਣਾ, ਸੀਜੀਸੀ ਲਾਂਡਰਾਂ, ਬੀਸੀਈਟੀ ਗੁਰਦਾਸਪੁਰ ਹਰਾ ਕੇ ਟਰਾਫ਼ੀ ਤੇ ਕਬਜ਼ਾ ਕੀਤਾ ਹੈ। ਸੀਜੀਸੀ ਝੰਜੇੜੀ ਕਾਲਜ ਨੇ ਪਹਿਲੇ ਮੈਚ ਵਿਚ ਸੀ ਜੀ ਸੀ ਲਾਂਡਰਾਂ ਨੂੰ 3-2 ਦੇ ਸੈੱਟ ਨਾਲ ਮਾਤ ਦਿਤੀ। ਜਦ ਕਿ ਸੈਮੀਫਾਈਨਲ ਵਿਚ ਜੀ ਐਨ ਈ ਲੁਧਿਆਣਾ ਨੂੰ 3-0 ਦੇ ਸੈੱਟ ਨਾਲ ਮਾਤ ਦਿਤੀ। ਫਾਈਨਲ ਮੁਕਾਬਲਾ ਬੀਸੀਈਟੀ ਲੁਧਿਆਣਾ ਨਾਲ ਹੋਇਆ ਜਿਸ ਵਿਚ ਵੀ ਸੀਜੀਸੀ ਝੰਜੇੜੀ ਨੇ 3-0 ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ ਜਿਸ ਵਿਚ 25-21, 26-16, 25-14 ਦਾ ਸਕੋਰ ਰਿਹਾ। ਇਸ ਮੌਕੇ ਤੇ ਝੰਜੇੜੀ ਕਾਲਜ ਦੀ ਕੈਪਟਨ ਸਿਮਰਨਜੀਤ ਕੌਰ ਨੇ ਜੇਤੂ ਟਰਾਫ਼ੀ ਹਾਸਿਲ ਕੀਤੀ। ਇਸ ਦੇ ਨਾਲ ਹੀ ਸਿਮਰਨਜੀਤ, ਰਿਸ਼ੂ ਝਾਅ, ਸ਼ਿਵਾਨੀ ਚੌਹਾਨ, ਸੰਦੀਪ ਕੌਰ, ਸ਼ਿਵਾਨੀ, ਮੋਨਿਕਾ ਸ਼ਾਸਤਰੀ, ਅਰੂਸ਼ੀ ਅਤੇ ਮੇਗਾ ਨੂੰ ਸੋਨੇ ਦੇ ਤਗਮਿਆਂ ਨਾਲ ਨਿਵਾਜਿਆਂ ਗਿਆ। ਸੀਜੀਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੀਜੀਸੀ ਝੰਜੇੜੀ ਕਾਲਜ ਵਿਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਅਤੇ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਖੇਡਾਂ ਅਤੇ ਹੋਰਨਾ ਗਤੀਵਿਧੀਆਂ ਵਿਚ ਮੁਹਾਰਤ ਹਾਸਿਲ ਕਰਨ ਲਈ ਹਰ ਤਰਾਂ ਦੀ ਮਦਦ ਕੀਤੀ ਜਾਂਦੀ ਹੈ। ਇਸੇ ਸਦਕਾ ਸਾਡੇ ਖਿਡਾਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਮੱਲ੍ਹਾਂ ਮਾਰਦੇ ਹਨ। ਇਸ ਦੇ ਨਾਲ ਹੀ ਸੀ ਜੀ ਸੀ ਝੰਜੇੜੀ ਕਾਲਜ ਇਸ ਖ਼ਿੱਤੇ ਵਿਚ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਨੌਕਰੀਆਂ ਦਿਵਾਉਣ ਵਿੱਚ ਕਾਮਯਾਬ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ