ਸੀਜੀਸੀ ਲਾਂਡਰਾਂ ਵਿੱਚ ਅੰਤਰ ਕਾਲਜ ਵੇਟ-ਲਿਫਟਿੰਗ, ਪਾਵਰ-ਲਿਫਟਿੰਗ ਟੂਰਨਾਮੈਂਟ ਕਰਵਾਇਆ

ਨਬਜ਼-ਏ-ਪੰਜਾਬ, ਮੁਹਾਲੀ, 6 ਨਵੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ਆਈਕੇਜੀਪੀਟੀਯੂ ਅੰਤਰ ਕਾਲਜ ਵੇਟ-ਲਿਫਟਿੰਗ, ਪਾਵਰ-ਲਿਫਟਿੰਗ ਅਤੇ ਬੈਸਟ ਫਿਜ਼ਿਕ ਟੂਰਨਾਮੈਂਟ ਕਰਵਾਇਆ ਗਿਆ। ਹਰ ਸਾਲ ਹੋਣ ਵਾਲੇ ਇਸ ਤਿੰਨ ਦਿਨਾਂ ਟੂਰਨਾਮੈਂਟ ਵਿੱਚ ਜੀਐਨਜੀਈਸੀ ਲੁਧਿਆਣਾ, ਡੀਏਵੀਆਈਈਟੀ ਜਲੰਧਰ, ਐਲਕੇਸੀਟੀਸੀ ਜਲੰਧਰ, ਆਰਆਈਈਟੀ ਫਗਵਾੜਾ, ਸੀਜੀਸੀ ਝੰਜੇੜੀ ਸਮੇਤ ਕਈ ਕਾਲਜਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਕੇ.ਡੀ.ਐੱਸ. ਨਾਗਰਾ ਅਤੇ ਕਮਲਦੀਪ ਸਿੰਘ ਆਈਕੇਜੀਪੀਟੀਯੂ ਦੇ ਆਬਜ਼ਰਵਰਾਂ ਵਜੋਂ ਸ਼ਾਮਲ ਹੋਏ।
ਵੇਟ-ਲਿਫਟਿੰਗ ਮੁਕਾਬਲੇ ਵਿੱਚ ਸੀਜੀਸੀ ਲਾਂਡਰਾਂ ਨੇ 38 ਅੰਕ ਲੈ ਕੇ ਪਹਿਲਾ ਇਨਾਮ ਪ੍ਰਾਪਤਕੀਤਾ ਜਦੋਂ ਕਿ ਦੂਜਾ ਇਨਾਮ ਡੀਜੀਸੀ ਖਰੜ ਨੇ 17 ਅੰਕਾਂ ਨਾਲ ਜਿੱਤਿਆ। ਪਾਵਰਲਿਫਟਿੰਗ ਮੁਕਾਬਲੇ ਵਿੱਚ ਸੀਜੀਸੀ ਲਾਂਡਰਾਂ ਨੇ 31 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੀਜੀਸੀ ਝੰਜੇੜੀ 10 ਅੰਕਾਂ ਨਾਲ ਦੂਜੇ ਸਥਾਨ ‘ਤੇ ਰਿਹਾ। ਇਸ ਤੋ ਇਲਾਵਾ ਆਰਆਈਈਟੀ ਫਗਵਾੜਾ ਨੇ 10 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।ਤੀਜੇ ਦਿਨ ਆਯੋਜਿਤ ਬੈਸਟ ਫਿਜ਼ਿਕ ਮੁਕਾਬਲੇ ਵਿੱਚ, ਐਲਕੇਸੀਟੀਸੀ ਜਲੰਧਰ ਨੇ 11 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ। ਦੂਜੇ ਅਤੇ ਤੀਜੇ ਸਥਾਨ ‘ਤੇ ਕ੍ਰਮਵਾਰ ਸੀਜੀਸੀ ਲਾਂਡਰਾਂ ਅਤੇ ਸੀਜੀਸੀ ਝੰਜੇੜੀ ਰਹੇ। ਇਸ ਮੌਕੇ ਸਾਰੇ ਜੇਤੂਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਨਬਜ਼-ਏ-ਪੰਜਾਬ, ਮੁਹਾਲ…