ਐਚਆਰਏ ਵਰਲਡ ਸਕੂਲ ਵਿੱਚ ਇੰਟਰ-ਸਕੂਲ ਫੈਂਸੀ ਡਰੈੱਸ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ, ਮੁਹਾਲੀ, 29 ਸਤੰਬਰ:
ਐਚ.ਆਰ.ਏ. ਵਰਲਡ ਸਕੂਲ ਟੀਡੀਆਈ ਸਿਟੀ ਮੁਹਾਲੀ ਵਿਖੇ ਇੰਟਰ-ਸਕੂਲ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਕਈ ਨਾਮਵਰ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਸਮਾਗਮ ਦੀ ਪ੍ਰਧਾਨਗੀ ਹੀਰਾ ਮਨੀ ਅਗਰਵਾਲ ਨੇ ਕੀਤੀ। ਇਸ ਮੌਕੇ ਪ੍ਰੀ-ਨਰਸਰੀ ਤੋਂ ਲੈ ਕੇ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਤਿੰਨ ਸ਼੍ਰੇਣੀਆਂ ਵਿੱਚ ਕਰਵਾਏ ਗਏ ਇਸ ਮੁਕਾਬਲੇ ਵਿੱਚ ਨੌਜਵਾਨ ਪ੍ਰਤੀਯੋਗੀਆਂ ਨੇ ਆਪਣੀ ਰਚਨਾਤਮਿਕਤਾ ਅਤੇ ਕਲਪਨਾ ਦਾ ਪ੍ਰਦਰਸ਼ਨ ਕੀਤਾ। ਪ੍ਰੀ-ਨਰਸਰੀ ਦੇ ਵਿਦਿਆਰਥੀਆਂ ਨੇ ਜਾਨਵਰਾਂ ਦੀ ਥੀਮ ਦੇ ਤਹਿਤ ਪਹਿਰਾਵਾ ਪਾਇਆ, ਜਦੋਂਕਿ ਨਰਸਰੀ ਤੋਂ ਯੂਕੇਜੀ ਦੇ ਬੱਚਿਆਂ ਨੇ ਵੱਖ-ਵੱਖ ਐਨੀਮੇਟਡ ਆਈਕਾਨਾਂ ਨੂੰ ਮੂਰਤੀਮਾਨ ਕੀਤਾ। ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਨੇ ਪਰੀਆਂ ਅਤੇ ਸੁਪਰ ਹੀਰੋਜ਼ ਦੀਆਂ ਸ਼ਖ਼ਸੀਅਤਾਂ ਨੂੰ ਪੇਸ਼ ਕੀਤਾ। ਉਨ੍ਹਾਂ ਦੇ ਰੰਗੀਨ ਅਤੇ ਜੀਵੰਤ ਪੁਸ਼ਾਕਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਏਕੇਐਸਆਈਪੀਐਸ ਦੇ ਅਦਵੈਤ ਨੇ ਪਹਿਲਾ, ਧਿਆਨਸ਼ੀ ਨਰੂਲਾ ਨੇ ਦੂਜਾ ਸਥਾਨ ਅਤੇ ਐਚਆਰਏ ਸਕੂਲ ਦੇ ਜੀਵਨਸ਼ ਗਗਨੇਜਾ ਨੇ ਤੀਜਾ ਸਥਾਨ ਹਾਸਲ ਕੀਤਾ। ਕੈਟਾਗਰੀ 2 ਵਿੱਚ ਏਕੇਐਸਆਈਪੀਐਸ ਦੀ ਦਿਵਿਤੀ ਨੇ ਪਹਿਲਾ, ਆਯਰਾ ਚੌਧਰੀ ਨੇ ਦੂਜਾ ਅਤੇ ਐਚਆਰਏ ਦੀ ਅਧਿਆਗਿਆ ਮਲਿਕ ਤੀਜੇ ਸਥਾਨ ’ਤੇ ਰਹੀ। ਕੈਟਾਗਰੀ 3 ਵਿੱਚ ਅਵਰੀਜ਼ ਕੌਰ ਨੇ ਪਹਿਲਾ, ਸ਼ਿਵੇ ਲਖਨਪਾਲ ਨੇ ਦੂਜਾ ਅਤੇ ਗੁਰਸਿਮਰ ਨੇ ਤੀਜਾ ਸਥਾਨ ਹਾਸਲ ਕੀਤਾ। ਅਖੀਰ ਵਿੱਚ ਐਚਆਰਏ ਵਰਲਡ ਸਕੂਲ ਦੀ ਪਿੰ੍ਰਸੀਪਲ ਸ੍ਰੀਮਤੀ ਸਵੇਕਾ ਸੇਠ ਨੇ ਮੁੱਖ ਮਹਿਮਾਨ ਅਤੇ ਜੱਜਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…