Share on Facebook Share on Twitter Share on Google+ Share on Pinterest Share on Linkedin ਲਾਰੈਂਸ ਪਬਲਿਕ ਸਕੂਲ ਵਿੱਚ ਇੰਟਰ ਸਕੂਲ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ: ਡੌਲਫ਼ਿਨ ਐਂਡ ਡੌਲਫ਼ਿਨ ਸੰਸਥਾ ਵੱਲੋਂ ਇੱਥੋਂ ਦੇ ਲਾਰੈਂਸ ਪਬਲਿਕ ਸਕੂਲ ਦੇ ਆਡੀਟੋਰੀਅਮ ਵਿੱਚ 21ਵਾਂ ਇੰਟਰ ਸਕੂਲ ਫੈਂਸੀ ਡਰੈੱਸ ਮੁਕਾਬਲਾ ‘ਵੀ ਕੇਅਰ ਦ ਬੈਸਟ-2019’ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਡੇਵਿਡ ਮੈਸੀ ਨੇ ਦੱਸਿਆ ਕਿ ਫੈਂਸੀ ਡਰੈਸ ਮੁਕਾਬਲੇ ਵਿੱਚ ਸ਼ਹਿਰ ਦੇ ਵੱਖ-ਵੱਖ 15 ਸਕੂਲਾਂ ਦੇ 4 ਤੋਂ 12 ਸਾਲ ਤੱਕ ਦੀ ਉਮਰ ਦੇ ਕਰੀਬ 150 ਬੱਚਿਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਡੌਲਫ਼ਿਨ ਐੱਡ ਡੌਲਫ਼ਿਨ ਦੇ ਸੀਈਓ ਪੂਨਮ ਅਹੂਜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੱਜ ਦੀ ਭੂਮਿਕਾ ਹਰਮਿਤਾ ਵੇਂਡਰ ਹਾਈਡ ਅਤੇ ਉਮਾ ਮਹਾਜਨ ਨੇ ਨਿਭਾਈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਹਰਸਿਮਰਨ ਸਿੰਘ, ਨਕਸ਼ਦੀਪ ਸਿੰਘ ਅਤੇ ਏਕਮ ਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਚਾਰ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਵਿੱਚ ਤਵਾਸੀਸ, ਸਾਨਵੀ ਚੌਧਰੀ ਅਤੇ ਸ਼ਿਨੇਅ ਭੱਟੀ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਛੇ ਤੋਂ ਅੱਠ ਸਾਲ ਦੇ ਉਮਰ ਵਰਗ ਵਿੱਚ ਗਾਮਿਆ ਮਹਿੰਦੀ ਰੱਤਾ, ਅਰਸ਼ੀਆ, ਜਾਨੀਸ਼ ਅਰੋੜਾ ਅਤੇ ਗੁਰਕੀਰਤ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਅਤੇ ਅੱਠ ਤੋਂ 10 ਸਾਲ ਦੀ ਉਮਰ ਵਰਗ ਦੇ ਮੁਕਾਬਲੇ ਵਿੱਚ ਸ਼ੋਰੀਆ ਅਹੂਜਾ, ਅਰਵਿੰਦਰ ਸਿੰਘ, ਅਰਸ਼ ਨੂਰ ਕੌਰ, ਤ੍ਰਿਪਤ ਪ੍ਰੀਤ ਕੌਰ, ਆਰਯਨ ਵਰਮਾ ਅਤੇ ਏਕਨੂਰ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 10 ਤੋਂ 12 ਸਾਲ ਉਮਰ ਵਰਗ ਵਿੱਚ ਨਵੀਸ਼ਾ ਵਸ਼ਿਸ਼ਟ, ਗੁਰਨੂਰ ਕੌਰ, ਤੇਗਰੂਪ ਕੌਰ ਅਤੇ ਕੌਸ਼ਲ ਵਰਮਾ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਇਸ ਫੈਂਸੀ ਡਰੈੱਸ ਮੁਕਾਬਲੇ ਵਿੱਚ ਸਿੱਖ ਨੌਜਵਾਨ (ਰਵਾਇਤੀ ਪਹਿਰਾਵੇ), ਹੁਮਾਯੂ, ਪੇਪਰ ਡਰੈੱਸ (ਅਲੈਗਜ਼ੈਂਡਰ ਦੀ ਗਰੇਟ) ਭੂਮਿਕਾ ਨਿਭਾਉਣ ਵਾਲੇ ਬੱਚਿਆਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਜੇਤੂ ਬੱਚਿਆਂ ਨੂੰ ਵਿਸ਼ੇਸ਼ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ