ਸੇਂਟ ਸੋਲਜਰ ਸਕੂਲ ਵਿੱਚ ਸੜਕ ਸੁਰੱਖਿਆ ਵਿਸ਼ੇ ’ਤੇ ਇੰਟਰ ਸਕੂਲ ਭਾਸ਼ਣ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਹੈਲਥ ਅਵੇਰਨੈਸ ਅਤੇ ਸੁਵਿਧਾ ਸੁਸਾਇਟੀ (ਹੱਸ) ਨੇ ਕੰਪਨੀ ਐਕਜੋਨੇਬਲ ਅਤੇ ਟ੍ਰੈਫਿਕ ਐਜੂਕੇਸ਼ਨ ਸੈਲ ਮੁਹਾਲੀ ਦੇ ਸਹਿਯੋਗ ਨਾਲ ਸੇਂਟ ਸੋਲਜਰ ਸਕੂਲ ਫੇਜ਼-7 ਵਿਖੇ ਸੜਕ ਸੁਰਖਿਆ ਵਿਚ ਨੌਜਵਾਨ ਦਾ ਯੋਗਦਾਨ ਵਿਸ਼ੇ ਤੇ ਇੰਟਰ ਸਕੂਲ ਮੁਕਾਬਲੇ ਕਰਵਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੱਸ ਦੀ ਜਿਲ੍ਹਾ ਕੋਆਰਡੀਨੇਟਰ ਅਮੋਲ ਕੌਰ ਨੇ ਦਅਿਾ ਕਿ ਇਸ ਸਮਾਗਮ ਦੀ ਪ੍ਰਧਾਨਗੀ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਜਨਕ ਰਾਜ ਸਿੰਘ ਅਤੇ ਸੇੱਟ ਸੋਲਜਰ ਸਕੂਲ ਦੀ ਪ੍ਰਿੰਸੀਪਲ ਵਰਿੰਦਰ ਟਿਵਾਣਾ ਨੇ ਕੀਤੀ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੇ ਡਰਾਈਵਿੰਗ ਕਰਨ ਦੇ ਨਤੀਜੇ, ਗੱਡੀ ਚਲਾਉਂਦੇ ਸਮੇਂ ਆਪੇ ਤੋਂ ਬਾਹਰ ਜਾਣਾ, ਨਸ਼ਾ ਕਰਕੇ ਗੱਡੀ ਚਲਾਉਣਾ, ਵਾਹਨ ਦਾ ਓਵਰਲੋਡ ਹੋਣਾ, ਅਚਾਨਕ ਲੇਨ ਬਦਲਣ ਕਾਰਨ ਹੋਣ ਵਾਲੇ ਹਾਦਸਿਆਂ ਬਾਰੇ ਆਪਣੇ ਵਿਚਾਰ ਰੱਖੇ। ਇਸ ਮੁਕਾਬਲੇ ਵਿਚ ਇੰਨਫੈਂਟ ਜੀਜ਼ਜ਼ ਕਾਨਵੈਂਟ ਸਕੂਲ ਦੀ ਨੌਵੀਂ ਜਮਾਤ ਦਾ ਵਿਦਿਆਰਥੀ ਪਰਾਨਜੈਯ ਗੋਇਲ ਪਹਿਲੇ, ਸੇਂਟ ਸੋਲਜਰ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਯਸ਼ਦੀਪ ਕੌਰ, ਦੂਜੇ ਤੇ ਸ਼ੈਮਰਾਕ ਸਕੂਲ ਦੀ ਆਸਥਾ, ਮਾਊੱਟ ਕਾਰਮਲ ਸਕੂਲ ਦੀ ਨੇਹਾ ਸਿੰਘ, ਸੇਂਟ ਜੇਵੀਅਰ ਸਕੂਲ ਦੀ ਅਰਪਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…