Nabaz-e-punjab.com

ਮੁਹਾਲੀ ਦੇ ਸੌਂਕੀਆਂ ਫੋਟੋਗਰਾਫ਼ਰ ਭੁਪਿੰਦਰ ਸਿੰਘ ਨੇ ਹਾਸਲ ਕੀਤੀ ਵਿਸ਼ੇਸ਼ ਅੰਤਰਰਾਸ਼ਟਰੀ ਉਪਲਬਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਮੁਹਾਲੀ ਦੇ ਵਸਨੀਕ ਅਤੇ ਪੇਸ਼ੇਵਰ ਵਜੋਂ ਮੈਡੀਕਲ ਇੰਜੀਨੀਅਰ ਭੁਪਿੰਦਰ ਸਿੰਘ (54 ਸਾਲ) ਵੱਲੋਂ ਦੇਸ਼ ਦੇ ਇਸ ਹਿੱਸੇ ਲਈ ਇਕ ਵਿਸ਼ੇਸ਼ ਅੰਤਰਰਾਸ਼ਟਰੀ ਉਪਲਬਧੀ ਪ੍ਰਾਪਤ ਕੀਤੀ ਹੈ। ਉਹ ਕੈਮਰੇਨਾ ਅਦਾਕਮੀ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਭਾਰਤ ਦੇ ਪਹਿਲੇ ਸ਼ੌਂਕੀਆਂ ਫੋਟੋ ਗਰਾਫ਼ਰ ਹਨ। ਉਨ੍ਹਾਂ ਦੀ ਪ੍ਰਾਪਤੀਆਂ ਦੇ ਕਾਰਨ ਅਕਾਦਮੀ ਨੇ ਉਨ੍ਹਾਂ ਨੂੰ ਸਲਾਹ ਦੇਣ ਅਤੇ ਫੈਸਲੇ ਲੈਣ ਲਈ ਸੀਏ ਗੋਲਡ ਕੌਂਸਲ ਵਿੱਚ ਗੋਲਡ ਦੀ ਮੈਂਬਰਸ਼ਿਪ ਲਈ ਚੁਣਿਆ ਹੈ।
ਟਰਾਈਸਿਟੀ ਫੋਟੋ ਆਰਟ ਸੁਸਾਇਟੀ ਨਾਲ ਲਗਭਗ ਡੇਢ ਸਾਲ ਪਹਿਲਾਂ ਫੋਟੋਗਰਾਫ਼ੀ ਸ਼ੁਰੂ ਕਰਨ ਵਾਲੇ ਭੁਪਿੰਦਰ ਸਿੰਘ ਨੇ ਕੈਮਰੇਨਾ ਵਿੱਚ ਲਗਭਗ ਵਿੱਚ 2.6 ਲੱਖ ਹੋਰਨਾਂ ਫੋਟੋ ਗਰਾਫ਼ਰਾਂ ਨਾਲ ਮੁਕਾਬਲਾ ਕੀਤਾ ਹੈ, ਜੋ ਕਿ ਘੱਟੋ ਘੱਟ ਪੋਸਟ ਪ੍ਰੋਸੈਸਿੰਗ ਅਤੇ ਤਸਵੀਰਾਂ ਦੇ ਸੰਪਾਦਨ ਦੀ ਆਗਿਆ ਦਿੰਦਾ ਹੈ। ਆਪਣੀ ਫੋਟੋਆਂ ਲਈ ਇਕ ਮਹੀਨੇ ਵਿੱਚ ਛੇ ਮੈਂਟਰਸ ਚੁਆਇਸ ਦੇ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਪਹਿਲਾਂ ਭੁਪਿੰਦਰ ਸਿੰਘ ਦੀਆਂ ਫੋਟੋਆਂ ਨੇ 5 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਸਰਟੀਫਿਕੇਟ ਨੇ ਉਨ੍ਹਾਂ ਨੂੰ ਸੋਨੇ ਦਾ ਮੈਡਲ ਜਿੱਤਣ ਦੇ ਯੋਗ ਬਣਾਇਆ ਹੈ। ਇਸ ਤੋਂ ਇਲਾਵਾ ਭੁਪਿੰਦਰ ਸਿੰਘ ਦੇ ਕੋਲ 400 ਤੋਂ ਵੱਧ ਮਾਨਤਾਵਾਂ ਹਨ ਅਤੇ ਵੱਖੋ ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੋਟੋ ਗਰਾਫ਼ੀ ਸੈਲੂਨ ਵਿੱਚ ਵੀ ਉਨ੍ਹਾਂ ਦੀ ਹਿੱਸੇਦਾਰੀ ਦੇ ਰਾਹੀਂ ਘੱਟੋ ਘੱਟ 20 ਮੈਡਲ ਜਿੱਤੇ ਹੋਏ ਹਨ। ਜਿਨ੍ਹਾਂ ਵਿੱਚ ਫੈਡਰੇਸ਼ਨ ਆਫ਼ ਇੰਡੀਅਨ ਫੋਟੋਗਰਾਫ਼ੀ, ਫੈਡਰੇਸ਼ਨ ਇੰਟਰ ਨੈਸ਼ਨਲ ਡੀ ਆਰਟ ਫੋਟੋਗਰਾਫ਼ਿਕ, ਫੋਟੋਗਾਰਿਫ਼ਕ ਸੁਸਾਇਟੀ ਆਫ਼ ਅਮਰੀਕਾ, ਈਮੇਜ ਕਾਲੇਗ ਸੁਸਾਇਟੀ, ਇੰਟਰ ਨੈਸ਼ਨਲ ਯੂਨੀਅਨ ਆਫ਼ ਫੋਟੋਗਰਾਫ਼ਰ ਆਦਿ ਸ਼ਾਮਲ ਹਨ। ਭੁਪਿੰਦਰ ਸਿੰਘ ਨੂੰ ਨਾਲ ਹੀ ਵਿੱਚ ਫੈਡਰੇਸ਼ਨ ਆਫ਼ ਇੰਡੀਅਨ ਫੋਟੋਗਰਾਫ਼ੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਟੀਪੀਏਐਸ ਦੀ ਫੈਲੋਸ਼ਿਪ ਦਾ ਹਾਸਲ ਕਰਨ ਦਾ ਮਾਣ ਹਾਸਲ ਕੀਤਾ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…