Nabaz-e-punjab.com

ਅੰਤਰਰਾਸ਼ਟਰੀ ਨਗਰ ਕੀਰਤਨ ਦਾ ਰਾਤ 9 ਵਜੇ ਕੁਰਾਲੀ ਵਿੱਚ ਸੰਗਤ ਵੱਲੋਂ ਭਰਵਾਂ ਸਵਾਗਤ

ਸਾਢੇ 11 ਵਜੇ ਖਰੜ ਲਈ ਹੋਇਆ ਰਵਾਨਾ, ਸਹੌੜਾ, ਖਾਨਪੁਰ, ਖਰੜ ਬੱਸ ਅੱਡਾ, ਰਵੀਦਾਸ ਗੁਰਦੁਆਰਾ, ਲਾਂਡਰਾਂ ’ਚ ਦੇਰ ਰਾਤ ਤੱਕ ਡਟੀ ਸੰਗਤ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 10 ਅਗਸਤ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸ਼ੁਰੂ ਹੋਇਆ ਅੰਤਰਰਾਸ਼ਟਰੀ ਵਿਸ਼ਾਲ ਨਗਰ ਕੀਰਤਨ ਸ਼ਨੀਵਾਰ ਰਾਤੀ ਕਰੀਬ ਸਵਾ 9 ਵਜੇ ਕੁਰਾਲੀ ਪਹੁੰਚਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਅਜਮੇਰ ਸਿੰਘ ਖੇੜਾ ਅਤੇ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਇਲਾਕੇ ਦੀ ਸੰਗਤ ਅਤੇ ਅਕਾਲੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਅਤੇ ਹੋਰ ਮੋਹਰੀ ਆਗੂਆਂ ਨੂੰ ਸੰਗਤ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਕੁਰਾਲੀ ਵਿੱਚ ਇਲਾਕੇ ਦੀਆਂ ਸੰਗਤਾਂ ਦਾ ਹੜ੍ਹ ਜਿਹਾ ਆ ਗਿਆ ਅਤੇ ਥਾਂ ਥਾਂ ਸਵਾਗਤ ਅਤੇ ਰਸਤੇ ਵਿੱਚ ਲੱਗੇ ਲੰਗਰਾਂ ਕਾਰਨ ਨਗਰ ਕੀਰਤਨ ਨੂੰ ਕੁਰਾਲੀ ਸ਼ਹਿਰ ’ਚੋਂ ਬਾਹਰ ਨਿਕਲਣ ਲਈ ਕਰੀਬ ਢਾਈ ਘੰਟੇ ਦਾ ਸਮਾਂ ਲੱਗਿਆ। ਜਾਣਕਾਰੀ ਅਨੁਸਾਰ ਰਾਤੀ ਸਾਢੇ 11 ਵਜੇ ਨਗਰ ਕੀਰਤਨ ਚੰਡੀਗੜ੍ਹ ਸੜਕ ’ਤੇ ਪਿਆ ਅਤੇ ਖਰੜ ਲਈ ਰਵਾਨਾ। ਇਸ ਮਾਰਗ ’ਤੇ ਪਿੰਡ ਪਡਿਆਲਾ, ਪਿੰਡ ਸਹੌੜਾ, ਖਰੜ ਬੱਸ ਅੱਡਾ, ਇਸ ਤੋਂ ਅੱਗੇ ਲਾਂਡਰਾਂ ਸੜਕ ’ਤੇ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ, ਸੰਤੇਮਾਜਰਾ, ਚੱਪੜਚਿੜੀ ਅਤੇ ਲਾਂਡਰਾਂ ਵਿੱਚ ਐਸਜੀਪੀਸੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਦੀ ਅਗਵਾਈ ਹੇਠ ਸੰਗਤ ਨਗਰ ਕੀਰਤਨ ਦਾ ਬੜੀ ਬੇਸਬਰੀ ਨਾਲ ਇੰਤਰਾਜ਼ ਕਰ ਰਹੀ ਸੀ। ਇਸ ਮਗਰੋਂ ਇਹ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਪਹੁੰਚੇਗਾ। ਇਸ ਤੋਂ ਪਹਿਲਾਂ ਲਖਨੌਰ, ਗੁਰਦੁਆਰਾ ਅਕਾਲ ਆਸ਼ਰਮ ਅਤੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸਵਾਗਤ ਲਈ ਵੱਡੀ ਗਿਣਤੀ ਵਿੱਚ ਸੰਗਤ ਅਤੇ ਬੱਚਿਆਂ ਸਮੇਤ ਸੜਕਾਂ ਕਿਨਾਰੇ ਬੈਠੀ ਹੋਈ ਸੀ।

Load More Related Articles
Load More By Nabaz-e-Punjab
Load More In Relegious

Check Also

ਪਟਿਆਲਾ ਹਿੰਸਾ: ਪੰਜਾਬ ਦੀ ‘ਆਪ’ ਸਰਕਾਰ ਦਾ ਵੱਡਾ ਐਕਸ਼ਨ

ਪਟਿਆਲਾ ਹਿੰਸਾ: ਪੰਜਾਬ ਦੀ ‘ਆਪ’ ਸਰਕਾਰ ਦਾ ਵੱਡਾ ਐਕਸ਼ਨ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਪਟਿਆਲਾ, 30 ਅਪਰੈ…