ਸੀਜੀਸੀ ਲਾਂਡਰਾਂ ਵਿੱਚ ‘ਗਲੋਬਲ ਟਰੈਂਡਜ਼ ਇਨ ਮੈਨੇਜਮੈਂਟ ਪੈਰਾਡਾਈਮਜ਼’ ਵਿਸ਼ੇ ’ਤੇ ਕੌਮਾਂਤਰੀ ਕਾਨਫ਼ਰੰਸ

ਨਬਜ਼-ਏ-ਪੰਜਾਬ, ਮੁਹਾਲੀ, 24 ਫਰਵਰੀ:
ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਨਿਸਟੇ੍ਰਸ਼ਨ (ਸੀਬੀਐਸਏ) ਦੇ ਲਾਂਡਰਾਂ ਕੈਂਪਸ ਵਿਖੇ ‘ਸ਼ੇਪਿੰਗ ਦ ਫਿਊਚਰ-ਗਲੋਬਲ ਟਰੈਂਡਜ਼ ਇਨ ਮੈਨੇਜਮੈਂਟ ਪੈਰਾਡਾਈਮਜ਼-2025’ ਵਿਸ਼ੇ ’ਤੇ ਦੋ ਰੋਜ਼ਾ ਕੌਮਾਂਤਰੀ ਕਾਨਫ਼ਰੰਸ ਕਰਵਾਈ ਗਈ। ਜਿਸ ਵਿੱਚ 300 ਤੋਂ ਵੱਧ ਵਿਦਿਆਰਥੀ, ਖੋਜ ਵਿਦਵਾਨ, ਅਕਾਦਮਿਕ ਅਤੇ ਉਦਯੋਗ ਪੇਸ਼ੇਵਰ ਸ਼ਾਮਲ ਹੋਏ। ਪਹਿਲੇ ਦਿਨ ਕਿਤਾਬ ਰਿਲੀਜ਼ ਕਰਨ ਸਮੇਤ ਚੁਣੇ ਹੋਏ ਖੋਜ ਪੱਤਰਾਂ ’ਤੇ ਚਰਚਾ ਕੀਤੀ ਗਈ। ਇਸ ਦੌਰਾਨ 100 ਤੋਂ ਵੱਧ ਪੇਪਰਾਂ ’ਚੋਂ 86 ਪੇਪਰਾਂ ਦੀ ਚੋਣ ਕੀਤੀ ਗਈ।
ਕਾਨਫ਼ਰੰਸ ਦੀ ਸ਼ੁਰੂਆਤ ਉਦਯੋਗ ਦੇ ਮਾਹਰ ਆਗੂਆਂ ਅਤੇ ਅਕਾਦਮਿਕ ਦਿੱਗਜਾਂ ਦੇ ਭਾਸ਼ਣਾਂ ਨਾਲ ਹੋਈ। ਇਨ੍ਹਾਂ ਵਿੱਚ ਸਟੀਵ ਮੈਕਕੇਨਾ ਐਸੋਸੀਏਟ ਪ੍ਰੋਫੈਸਰ ਕਰਟਿਨ ਬਿਜ਼ਨਸ ਸਕੂਲ ਆਸਟ੍ਰੇਲੀਆ, ਡਾ. ਕਰਮਿੰਦਰ ਘੁੰਮਣ ਐਸੋਸੀਏਟ ਡੀਨ ਆਫ਼ ਇੰਡਸਟਰੀ ਕਨੈਕਟ ਐਂਡ ਐਂਟਰਪ੍ਰਨਿਓਰਸ਼ਿਪ, ਐਲਐਮ ਥਾਪਰ ਸਕੂਲ ਆਫ਼ ਮੈਨੇਜਮੈਂਟ, ਪ੍ਰੋ. ਪੁਸ਼ਪੇਂਦਰ ਕੁਮਾਰ ਕਰੋੜੀ ਮੱਲ ਕਾਲਜ ਦਿੱਲੀ ਯੂਨੀਵਰਸਿਟੀ, ਸ੍ਰੀਮਤੀ ਦੀਪਤੀ ਰਿਸ਼ੀ ਲੀਡਰਸ਼ਿਪ ਕੋਚ ਅਤੇ ਗੌਤਮ ਸ਼ਰਮਾ ਸੰਸਥਾਪਕ ਸੂਰਿਆ ਐਨਵਾਇਰੋ ਐਂਡ ਕੈਮੀਕਲਜ਼ ਨੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਤੋਂ ਪਹਿਲਾਂ ਕੈਂਪਸ ਡਾਇਰੈਕਟਰ ਡਾ. ਪੀਐਨ ਰੀਸ਼ੀਕੇਸ਼ਾ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਰਮਨਦੀਪ ਸੈਣੀ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇੱਕ ਦਿਲਚਸਪ ਬੌਧਿਕ ਚਰਚਾ ਅਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ ਮੰਚ ਤਿਆਰ ਕੀਤਾ।

ਸਟੀਵ ਮੈਕਕੇਨਾ ਨੇ ‘ਟੈਕਸਟਬੂਕਸ ਐਂਡ ਮੈਨੇਜਮੈਂਟ ਪੈਰਾਡਾਈਮਜ਼’ ਉੱਤੇ ਟਿੱਪਣੀਆਂ ਕਰਦਿਆਂ ਪ੍ਰਬੰਧਨ ਪੈਰਾਡਾਈਮਜ਼ ਅਤੇ ਸਿਧਾਂਤਾਂ ਦੇ ਅਰਥ ਅਤੇ ਸਰਬ-ਵਿਆਪਕਤਾ, ਵੱਖ-ਵੱਖ ਮਹਾਂਦੀਪਾਂ ਦੀ ਮਾਰਕੀਟ ਵਿੱਚ ਉਨ੍ਹਾਂ ਦੀ ਵਰਤੋਂ ਅਤੇ ਸਾਰਥਿਕਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਕਰਮਿੰਦਰ ਘੁੰਮਣ ਨੇ ਪੈਰਾਡਾਈਮਜ਼ ਅਤੇ ਪੈਰਾਡਾਈਮ ਬਦਲਾਅ (ਸ਼ਿਫ਼ਟ) ਬਾਰੇ ਗੱਲਬਾਤ ਕੀਤੀ। ਦੂਜੇ ਦਿਨ ਪੰਜਾਬ ਯੂਨੀਵਰਸਿਟੀ, ਜੀਐਨਡੀਯੂ, ਆਈਸੀਐਫਏਆਈ, ਆਈਬੀਏ ਬੰਗਲੁਰੂ, ਆਈਕੇਜੀਪੀਟੀਯੂ ਵਰਗੇ ਪ੍ਰਮੁੱਖ ਅਦਾਰਿਆਂ ਦੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੇ ਪੇਪਰ ਪੇਸ਼ ਕੀਤੇ। ਸਮਾਪਤੀ ਸੈਸ਼ਨ ਦੌਰਾਨ ਸਰਵੋਤਮ ਪੇਪਰ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਮਾਨਤਾ ਦੇਣ ਲਈ ਸਨਮਾਨਿਤ ਕੀਤਾ ਗਿਆ। ਸੀਜੀਸੀ ਲਾਂਡਰਾਂ ਦੇ ਐਚਓਡੀ ਡਾ. ਚਾਰੂ ਮੇਹਨ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਟਰੈਵਲ ਏਜੰਟਾਂ ਦੀ ਵੈਰੀਫਿਕੇਸ਼ਨ ਲਈ ਵਿਸ਼ੇਸ਼ ਮੁਹਿੰਮ ਵਿੱਢੀ

ਮੁਹਾਲੀ ਪੁਲੀਸ ਨੇ ਟਰੈਵਲ ਏਜੰਟਾਂ ਦੀ ਵੈਰੀਫਿਕੇਸ਼ਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਨਬਜ਼-ਏ-ਪੰਜਾਬ, ਮੁਹਾਲੀ, 24 ਫ…