ਇੰਟਰਨੈਸ਼ਨਲ ਫਤਹਿ ਅਕੈਡਮੀ ਨੂੰ ਦੁਬਈ ਵਿੱਚ ਮਿਲਿਆ ਸਰਵੋਤਮ ਅੰਤਰਰਾਸ਼ਟਰੀ ਸੰਸਥਾ ਦਾ ਐਵਾਰਡ

ਜੰਡਿਆਲਾ ਗੁਰੂ 28 ਫ਼ਰਵਰੀ (ਕੁਲਜੀਤ ਸਿੰਘ ):ਇੰਟਰਨੈਸ਼ਨਲ ਫਤਿਹ ਅਕੈਡਮੀ ਨਹ ਦੁਬਈ ਵਿੱਚ ਵਰਲਡ ਲੀਡਰਸ਼ਿਪ ਫੈਡਰੇਸ਼ਨ ਵੱਲੋ ਮੱਧ ਪੂਰਵੀ ਏਸ਼ੀਆ ਲੀਡਰਸ਼ਿਪ ਸੰਮੇਲਨ ਦੇ ਐਵਾਰਡ ਸਮਾਰੋਹ ਵਿੱਚ ਸਰਵੋਤਮ ਅੰਤਰਰਾਸ਼ਟਰੀ ਸੰਸਥਾ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਜਗਬੀਰ ਸਿੰਘ ਅਤੇ ਵਾਈਸ ਚੇਅਰਮੈਨ ਸ਼੍ਰੀਮਤੀ ਰਵਿੰਦਰ ਕੌਰ ਨੇ ਸਕੂਲ ਦ੍ਵ ਲਈ ਇਹ ਇਨਾਮ ਪ੍ਰਾਪਤ ਕੀਤਾ।ਸਰਵੋਤਮ ਅੰਤਰਰਾਸ਼ਟਰੀ ਸਕੂਲ ਦਾ ਐਵਾਰਡ ਇੰਟਰਨੈਸ਼ਨਲ ਫਤਿਹ ਅਕੈਡਮੀ ਨੂੰ ਅੰਤਰਰਾਸ਼ਟਰੀ ਸਤਰ ਦੀ ਵਿੱਦਿਆ ਪ੍ਰਦਾਨ ਕਰਨ ,ਵਿਸ਼ਵ ਸਤਰ ਦੇ ਵਿਦਿਆਰਥੀਆਂ ਨਾਲ ਜੁੜਨ ਅਤੇ ਨਵੀਂ ਤਕਨੀਕ ਦੇ ਨਾਲ ਵਿਦਿਆਰਥੀਆਂ ਦੀ ਸ਼ਕਤੀ ਨੂੰ ਵਧਾਉਣ ਦੇ ਲਈ ਇਹ ਐਵਾਰਡ ਦਿੱਤਾ ਗਿਆ।
ਇੰਟਰਨੈਸ਼ਨਲ ਫਤਿਹ ਅਕੈਡਮੀ ਇੱਕ ਅਜਿਹੀ ਸੰਸਥਾ ਹੈ ਜਿੱਥੇ ਵਿਦਿਆਰਥੀਆਂ ਲਈ ਸਕੂਲ ਸਿੱਖਿਆ ,ਪ੍ਰੀਖਿਆ ਦੀ ਕੋਚਿੰਗ ,ਅਤੇ ਭਵਿੱਖ ਵਾਸਤੇ ਦਿਸ਼ਾ ਨਿਰਦੇਸ਼ ਇੱਕ ਹੀ ਛੱਤ ਥੱਲੇ ਉਪਲੱਬਧ ਕਰਵਾਏ ਜਾਂਦੇ ਹਨ। ਇਹ ਸਨਮਾਨ ਵਿਸ਼ਵ ਸਤਰ ਦੇ ਮੰਚ ਤੋਂ ਪ੍ਰਾਪਤ ਹੋਈ ਸਫਲਤਾ ਨੂੰ ਸਾਰੀਆਂ ਨਾਲ ਸਾਂਝਾ ਕਰਨ ਲਈ ਇਹ ਕਰਵਾਇਆ ਜਾਂਦਾ ਹੈ।ਇਹ ਮੰਚ ਜਨਤਕ ਅਤੇ ਗੈਰ ਜਨਤਕ ਪ੍ਰਾਇਮਰੀ ,ਮਿਡਲ ਅਤੇ ਹਾਈ ਸਕੂਲ ਦੀ ਪਹਿਚਾਣ ਨੂੰ ਦਿਵਾਉਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…