ਸੀਜੀਸੀ ਕਾਲਜ ਲਾਂਡਰਾਂ ਵਿੱਚ ਚੌਥੀ ਅੰਤਰਰਾਸ਼ਟਰੀ ਮਾਡਲ ਯੂਨਾਈਟਿਡ ਨੇਸ਼ਨ ਕਾਨਫਰੰਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜਨਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਚੌਥੀ ਅੰਤਰਰਾਸ਼ਟਰੀ ਮਾਡਲ ਯੂਨਾਈਟਿਡ ਨੇਸ਼ਨ ਕਾਨਫਰੰਸ (ਐਮਯੂਐਨ) ਦਾ ਆਯੋਜਨ ਕੀਤਾ ਗਿਆ। ਜਿਸ ਮੌਕੇ ਕੌਂਸਲ ਜਨਰਲ ਆਫ਼ ਕੈਨੇਡਾ ਸ੍ਰੀ ਮੀਆ ਯੇਨ ਮੁੱਖ ਮਹਿਮਾਨ ਸਨ। ਇਸ ਦੋ ਰੋਜ਼ਾ ਪ੍ਰੋਗਰਾਮ ਵਿੱਚ ਬੰਗਲਾਦੇਸ਼, ਸਾਊਥ ਅਫ਼ਰੀਕਾ, ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਵੱਖ-ਵੱਖ ਦੇਸ਼ਾਂ ਦੇ 250 ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੌਕੇ ਇੱਕ ਵਿਲੱਖਣ ਕਮੇਟੀ ‘ਪਰਿਆਸ’ ਜਿਸ ਵਿੱਚ ਦ੍ਰਿਸ਼ਟੀਹੀਣ ਵਿਦਿਆਰਥੀਆਂ ਦੇ ਇੱਕ ਵਫ਼ਦ ਨੇ ਭਾਰਤ ਵਿੱਚ ‘ਸੰਭਵ ਸਿੱਖਿਆ ਦੇ ਸੁਧਾਰ’ ਵਿਸ਼ੇ ’ਤੇ ਚਰਚਾ ਕੀਤੀ। ਜਿਸ ਦੀ ਸਾਰਿਆਂ ਨੇ ਭਰਪੂਰ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਾਨਫਰੰਸ ਵਿੱਚ ਪੁੱਜੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਗਲੋਬਲ ਪੱਧਰ ’ਤੇ ਅਜਿਹੇ ਵਿਸ਼ਿਆਂ ’ਤੇ ਵਿਚਾਰ ਚਰਚਾ ਕਰਨ ਨਾਲ ਨਾਲ ਨਾ ਸਿਰਫ਼ ਉਨ੍ਹਾਂ ਨੂੰ ਆਲ ਰਾਊਂਡਰ ਲੀਡਰ ਬਣਨ ਵਿੱਚ ਮਦਦ ਮਿਲਦੀ ਹੈ ਸਗੋਂ ਨਾਲ ਹੀ ਸਕਾਰਾਤਮਿਕ ਸਮਾਜਿਕ ਬਦਲਾਅ ਵੀ ਪੈਦਾ ਹੁੰਦਾ ਹੈ।
ਐਮਯੂਐਨ ਦਾ ਉਦੇਸ਼ ਵਿਦਿਆਰਥੀਆਂ ਵਿੱਚ ਖੋਜ, ਪਬਲਿਕ ਸਪੀਕਿੰਗ, ਡਿਬੇਟਿੰਗ ਅਤੇ ਲੇਖਣ ਹੁਨਰ ਨੂੰ ਵਧਾਉਣ ਦੇ ਨਾਲ ਨਾਲ ਉਨ੍ਹਾਂ ਵਿੱਚ ਲੀਡਰਸ਼ਿਪ, ਟੀਮ ਵਰਕ ਅਤੇ ਆਲੋਚਨਾਤਮਿਕ ਸੋਚ ਵਰਗੇ ਗੁਣ ਪੈਦਾ ਕਰਨ ਵਿੱਚ ਮਦਦ ਕਰਨਾ ਹੈ। ਇਸ ਕਾਨਫਰੰਸ ਦੌਰਾਨ ਯੂਐਨਜੀਏ-ਡੀਆਈਐਸਈਸੀ, ਯੂਐਨ-ਐਚਆਰਸੀ, ਯੂਐਨ-ਸੀਐਸਡਬਲਿਊ, ਏਆਈਪੀਪੀਐਮ ਅਤੇ ਪੰਜ ਕਮੇਟੀਆਂ ਦੇ ਪ੍ਰਤੀਨਿਧੀਆਂ ਨੇ ਮੈਡੀਟੇਰੀਅਨ ਖੇਤਰ ਵਿੱਚ ਅਸਥਿਰਤਾ ਅਤੇ ਗਲੋਬਲ ਸੁਰੱਖਿਆ ’ਤੇ ਇਸ ਦੇ ਪ੍ਰਭਾਵ, ਸਥਾਈ ਵਿਕਾਸ ਲਈ 2030 ਦੇ ਏਜੰਡੇ ਰਾਹੀਂ ਮਨੁੱਖੀ ਅਧਿਕਾਰਾਂ ਨੂੰ ਯਕੀਨੀ ਬਣਾਉਣਾ, ਅੌਰਤਾਂ ਦੀ ਸੁਰੱਖਿਆ ’ਤੇ ਜ਼ੋਰ ਦੇਣਾ ਅਤੇ ਉਨ੍ਹਾਂ ਦੀ ਸਮਾਜਿਕ-ਰਾਜਸੀ ਖੇਤਰ ਵਿੱਚ ਯੋਗਦਾਨ ਨੂੰ ਵਧਾਉਣਾ ਅਤੇ ਗੁਆਂਢੀ ਦੇਸ਼ਾਂ ’ਤੇ ਧਿਆਨ ਦਿੰਦਿਆਂ ਅੰਤਰਰਾਸ਼ਟਰੀ ਪਾਲਿਸੀਜ਼ ਦਾ ਰੀਵਿਊ ਆਦਿ ਵਿਸ਼ਿਆਂ ’ਤੇ ਵਿਚਾਰ ਚਰਚਾ ਕੀਤੀ। ਅਖੀਰ ਵਿੱਚ ਹਰੇਕ ਕਮੇਟੀ ’ਚੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਫ਼ਦ ਨੂੰ ਬੈਸਟ ਡੈਲੀਗੇਟ ਟਰਾਫ਼ੀ ਅਤੇ ਕੁੱਲ 66 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਾਨਫਰੰਸ ਵਿੱਚ ਪਹੁੰਚੇ ਡੈਲੀਗੇਟਸ ਲਈ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਵੀ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…