Nabaz-e-punjab.com

ਆਈਟੀਆਈ ਲੜਕੀਆਂ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਅੌਰਤਾਂ ਦੇ ਸੁਰੱਖਿਅਤ ਭਵਿੱਖ ਲਈ ਸਵੈ-ਨਿਰਭਰਤਾ ਇਕ ਲਾਹੇਵੰਦ ਹਥਿਆਰ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਸਥਾਨਕ ਆਈਟੀਆਈ ਲੜਕੀਆਂ ਫੇਜ਼-5 ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸਮਾਜ ਸੇਵੀ ਸ੍ਰੀਮਤੀ ਉਪਾਸਨਾ ਅੱਤਰੀ ਨੇ ਕੀਤਾ। ਉਨ੍ਹਾਂ ਸਮਾਜ ਵਿੱਚ ਅੌਰਤਾਂ ਨੂੰ ਬਰਾਬਰੀ ਦਾ ਹੱਕ ਦੇਣ ਦੀ ਵਕਾਲਤ ਕਰਦਿਆਂ ਕਿਹਾ ਕਿ ਅੌਰਤਾਂ ਨੂੰ ਆਪਣੇ ਹੱਕਾਂ ਲਈ ਖ਼ੁਦ ਲੜਾਈ ਲੜਨੀ ਚਾਹੀਦੀ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਅਜੋਕੇ ਸਮੇਂ ਦੀਆਂ ਚੁਣੌਤੀਆਂ ਦਾ ਸਮਰੱਥ ਤਰੀਕੇ ਟਾਕਰਾ ਕਰਨ ਲਈ ਅੌਰਤਾਂ ਨੂੰ ਸਵੈ-ਨਿਰਭਰਤਾ ਦੇ ਹਥਿਆਰ ਦੇ ਨਾਲ-ਨਾਲ ਆਪਣੇ ਅੰਦਰ ਆਤਮ-ਵਿਸ਼ਵਾਸ਼ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਜੋਕੇ ਯੁੱਗ ਵਿੱਚ ਅੌਰਤ ਹਰ ਖੇਤਰ ਵਿੱਚ ਮੱਲ੍ਹਾਂ ਮਾਰ ਰਹੀਆਂ ਹਨ ਅਤੇ ਕਈ ਖੇਤਰਾਂ ਵਿੱਚ ਪੁਰਸ਼ਾਂ ਤੋਂ ਵੀ ਅੱਗੇ ਲੰਘ ਗਈਆਂ ਹਨ ਪ੍ਰੰਤੂ ਹਾਲੇ ਵੀ ਅੌਰਤਾਂ ਦੇ ਵਿਕਾਸ ਲਈ ਕਾਫੀ ਕੁਝ ਕਰਨ ਦੀ ਲੋੜ ਹੈ। ਇਸ ਤੋਂ ਪਹਿਲਾਂ ਭਾਈ ਘਨੱਈਆ ਵੈਲਫੇਅਰ ਸੁਸਾਇਟੀ ਮੁਹਾਲੀ ਦੇ ਚੇਅਰਮੈਨ ਕੇਕੇ ਸੈਣੀ ਨੇ ਅੌਰਤਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਰਹਿਣ ਸਬੰਧੀ ਨੁਸਖ਼ੇ ਸੁਝਾਉਂਦਿਆਂ ਕਿਹਾ ਕਿ ਇਕ ਨਰੋਈ ਅੌਰਤ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੀ ਹੈ।
ਇਸ ਮੌਕੇ ਆਈਟੀਆਈ ਦੀਆਂ ਮਹਿਲਾ ਅਧਿਆਪਕਾਂ ਸ੍ਰੀਮਤੀ ਸ਼ਵੀ ਗੋਇਲ, ਸ੍ਰੀਮਤੀ ਜਸਵੀਰ ਕੌਰ, ਅੰਮ੍ਰਿਤਬੀਰ ਕੌਰ ਹੁੰਦਲ ਅਤੇ ਰੇਨੂ ਸ਼ਰਮਾ ਨੇ ਲੜਕੀਆਂ ਨਾਲ ਜ਼ਿੰਦਗੀ ਦੀ ਕਾਮਯਾਬੀ ਸਬੰਧੀ ਕਈ ਨੁਸਖ਼ੇ ਸਾਂਝੇ ਕੀਤੇ। ਵਰਿੰਦਰਪਾਲ ਸਿੰਘ ਅਤੇ ਰਾਕੇਸ਼ ਕੁਮਾਰ ਡੱਲਾ ਨੇ ਕਿਹਾ ਕਿ ਅੌਰਤਾਂ ਦੀ ਸਮਾਜ ਪ੍ਰਤੀ ਵਡਮੁੱਲੀ ਦੇਣ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤੀ ਅੌਰਤਾਂ ਨੇ ਧਰਤੀ ਤੋਂ ਆਕਾਸ਼ ਤੀਕ ਆਪਣੀ ਸ਼ਕਤੀ ਅਤੇ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸੈਮੀਨਾਰ ਦੌਰਾਨ ਲੜਕੀਆਂ ਨੇ ਸਮਾਜਿਕ ਕੁਰੀਤੀਆਂ ਬਾਰੇ ਕਈ ਪੇਸ਼ਕਾਰੀਆਂ ਦਿੱਤੀਆਂ।
ਇਸ ਮੌਕੇ ਗਰੁੱਪ ਇੰਸਟਰਕਟਰ ਅਨਿਲ ਕੁਮਾਰ ਸੈਣੀ, ਸੁਪਰਡੈਂਟ ਅਵਤਾਰ ਸਿੰਘ ਸੋਹਲ, ਪਰਵਿੰਦਰ ਸਿੰਘ ਗਰਗ, ਅਮਨਦੀਪ ਸ਼ਰਮਾ, ਰੋਹਿਤ ਕੌਸ਼ਲ ਅਤੇ ਮਨਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਜਿਨ੍ਹਾਂ ਨੂੰ ਸੰਸਥਾ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …