Nabaz-e-punjab.com

ਕੌਮਾਂਤਰੀ ਮਹਿਲਾ ਦਿਵਸ: ਸੀਜੀਸੀ ਕਾਲਜ ਲਾਂਡਰਾਂ ਵਿੱਚ ਲਿੰਗ ਸਮਾਨਤਾ ਵਿਸ਼ੇ ’ਤੇ ਪੈਨਲ ਚਰਚਾ

ਜੈਂਡਰ ਇਕਊਲ ਵਰਲਡ, ਲਿੰਗ ਤੇ ਆਧਾਰਿਤ ਹਿੰਸਾ, ਆਰਥਿਕ ਨਿਆਂ, ਨਾਰੀਵਾਦੀ ਲੀਡਰਸ਼ਿਪ ’ਤੇ ਕੀਤੀਆਂ ਵਿਚਾਰਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ਾਲ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਲਿੰਗ ਸਮਾਨਤਾ ਵਿਸ਼ੇ ’ਤੇ ਪੈਨਲ ਚਰਚਾ ਕੀਤੀ ਗਈ। ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਨ ਲਈ ਪੰਜਾਬ ਪੁਲੀਸ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ, ਮੈਕਸ ਸੁਪਰ ਸਪੈਸਲਿਟੀ ਹਸਪਤਾਲ ਵਿੱਚ ਇਸਤਰੀ ਰੋਗਾਂ ਦੀ ਮਾਹਰ ਡਾ. ਸ਼ਵੇਤਾ ਗੁਪਤਾ, ਐਮਪਾਵਰ ਦੇ ਸੰਸਥਾਪਕ ਲੇਖਕ ਅਤੇ ਬਲਾਗਰ ਸ੍ਰੀਮਤੀ ਸ਼ਰਮੀਤਾ ਭਿੰਡਰ, ਚੰਡੀਗੜ੍ਹ ਤੇ ਹਰਿਆਣਾ ਉੱਚ ਅਦਾਲਤਾਂ ਦੇ ਸੀਨੀਅਰ ਵਕੀਲ ਅਮਿਤ ਰਾਣਾ, ਅਲੋਰਾ ਮਿਸੇਜ਼ ਇੰਡੀਆ ਅਤੇ ਕਾਨੂੰਨੀ ਸਲਾਹਕਾਰ, ਪੀਬੀ, ਆਈਐਚਆਰਓ ਸ੍ਰੀਮਤੀ ਮਿਲੀ ਗਰਗ ਅਤੇ ਐਨਜੀਓ ਤੁਸ਼ਾਰ ਦੇ ਸੰਸਥਾਪਕ ਯਾਦਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਇਸ ਮੌਕੇ ‘ਲਿੰਗ ਸਮਾਨਤਾ’ ਵਿਸ਼ੇ ਨੂੰ ਧਿਆਨ ਵਿੱਚ ਰੱਖਦਿਆਂ ਪੈਨਲ ਚਰਚਾ ਦੇ ਗਰੁੱਪ ਲਈ ਤਿੰਨ ਅੌਰਤਾਂ ਅਤੇ ਤਿੰਨ ਪੁਰਸ਼ਾਂ ਨੂੰ ਚੁਣਿਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਨੇ ਆਪਣੇ ਵਿਅਕਤੀਗਤ ਅਨੁਭਵਾਂ ਨੂੰ ਸਾਂਝਾ ਕਰਦਿਆਂ ਕੀਤੀ। ਜਿਸ ਵਿੱਚ ਜੈਂਡਰ ਇਕਊਲ ਵਰਲਡ, ਲਿੰਗ ਤੇ ਆਧਾਰਿਤ ਹਿੰਸਾ, ਆਰਥਿਕ ਨਿਆਂ ਅਤੇ ਨਾਰੀਵਾਦੀ ਲੀਡਰਸ਼ਿਪ ਆਦਿ ਵਿਸ਼ੇ ਸ਼ਾਮਲ ਸਨ। ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅੌਰਤਾਂ ਕਿਸੇ ਵੀ ਖੇਤਰ ਵਿੱਚ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ, ਸਗੋਂ ਕਈ ਖੇਤਰਾਂ ਵਿੱਚ ਪੁਰਸ਼ਾਂ ਨਾਲੋਂ ਕਾਫੀ ਅੱਗੇ ਹਨ ਪ੍ਰੰਤੂ ਹਾਲੇ ਵੀ ਅੌਰਤਾਂ ਨੂੰ ਬਰਾਬਰੀ ਦੇ ਹੱਕ ਦੇਣ ਅਤੇ ਦਿਵਾਉਣ ਲਈ ਕਾਫੀ ਕੁਝ ਕਰਨ ਦੀ ਲੋੜ ਹੈ। ਇਹ ਪ੍ਰੋਗਰਾਮ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਲਈ ‘ਪ੍ਰਿਵੈਂਟਿਵ ਹੈਲਥ ਫਾਰ ਵਿਮੈਨ’ ’ਤੇ ਕਰਵਾਏ ਉੱਚ ਜਾਣਕਾਰੀ ਭਰਪੂਰ ਸੈਸ਼ਨ ਨਾਲ ਸਮਾਪਤ ਹੋਇਆ। ਇਸ ਸੈਸ਼ਨ ਦੀ ਅਗਵਾਈ ਡਾ. ਸਵਪਨਾ ਮਿਸ਼ਰਾ ਐਮਡੀ\ਡਾਇਰੈਕਟਰ, ਇਸਤਰੀ ਰੋਗ ਰੋਬੋਟਿਕਸ ਅਤੇ ਲੈਪ੍ਰੋਸਕੋਪਿਕ ਸਰਜਰੀ ਫੋਰਟਿਸ ਹਸਪਤਾਲ ਨੇ ਕੀਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…