ਕੌਮਾਂਤਰੀ ਮਹਿਲਾ ਦਿਵਸ: ਅੌਰਤਾਂ ਨੇ ਹਰ ਖੇਤਰ ਵਿੱਚ ਕੀਤੀ ਤਰੱਕੀ: ਜਸਪ੍ਰੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਅੱਜ ਦੇ ਆਧੁਨਿਕ ਯੁੱਗ ਵਿੱਚ ਅੌਰਤਾਂ ਹਰ ਖੇਤਰ ਵਿੱਚ ਹੀ ਅਹਿਮ ਪ੍ਰਾਪਤੀਆਂ ਕਰ ਰਹੀਆਂ ਹਨ ਅਤੇ ਅੌਰਤਾਂ ਨੇ ਹਰ ਖੇਤਰ ਵਿੱਚ ਹੀ ਆਪਣੀ ਸਰਦਾਰੀ ਕਾਇਮ ਕੀਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਿਉੱਸਪਲ ਕੌਂਸਲਰ ਬੀਬੀ ਜਸਪ੍ਰੀਤ ਕੌਰ ਮੁਹਾਲੀ ਨੇ ਇਕ ਸਮਾਗਮ ਦੌਰਾਨ ਕੀਤਾ। ਬੀਬੀ ਜਸਪ੍ਰੀਤ ਕੌਰ ਮੁਹਾਲੀ ਫੇਜ਼-2 ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਕਰਵਾਏ ਗਏ ਇਕ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ।
ਉਹਨਾਂ ਕਿਹਾ ਕਿ ਅੌਰਤਾਂ ਚਾਹੁਣ ਤਾਂ ਸਮਾਜ ਵਿੱਚ ਬਹੁਤ ਅੱਗੇ ਜਾ ਸਕਦੀਆਂ ਹਨ, ਇਸ ਲਈ ਉਹਨਾਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੌਰਤ ਹੀ ਜਗਜਣਨੀ ਹੈ ਅਤੇ ਅੌਰਤ ਹੀ ਸਮਾਜ ਅਤੇ ਪਰਿਵਾਰ ਨੂੰ ਅੱਗੇ ਤੋਰਦੀ ਹੈ। ਅੌਰਤਾਂ ਬਿਨਾ ਮਨੁੱਖੀ ਜੀਵਨ ਅਧੂਰਾ ਹੈ।
ਉਹਨਾਂ ਕਿਹਾ ਕਿ ਅੱਜ ਹਰ ਖੇਤਰ ਵਿੱਚ ਹੀ ਅੌਰਤਾਂ ਮਰਦਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਕਈ ਦੇਸ਼ਾਂ ਦੀਆਂ ਤਾਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵੀ ਅੌਰਤਾਂ ਹੀ ਹਨ। ਇਸ ਤੋਂ ਇਲਾਵਾ ਕਈ ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਵਿੱਚ ਵੀ ਅੌਰਤਾਂ ਅਹਿਮ ਅਹੁਦਿਆਂ ਉਪਰ ਤੈਨਾਤ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਅੱਜ ਦੀਆਂ ਅੌਰਤਾਂ ਨੇ ਹਰ ਖੇਤਰ ਵਿੱਚ ਹੀ ਮਰਦਾਂ ਨੂੰ ਬਰਾਬਰ ਦੀ ਚੁਣੌਤੀ ਦਿੱਤੀ ਹੈ।
ਇਸ ਮੌਕੇ ਅੌਰਤਾਂ ਦੀ ਆਜ਼ਾਦੀ ਨੂੰ ਦਰਸਾਉੱਦੇ ਪ੍ਰਤੀਕਾਤਮਕ ਗੁਬਾਰੇ ਵੀ ਛੱਡੇ ਗਏ।
ਇਸ ਮੌਕੇ ਗਿਆਨ ਜਯੋਤੀ ਗਰੁੱਪ ਦੀ ਡਾਇਰੈਕਟਰ ਡਾ. ਅਨੀਤ ਬੇਦੀ, ਡਾ. ਪ੍ਰਭਜੀਤ ਕੌਰ, ਨੀਟਾ ਪਾਲ, ਓਕਾਰ ਕੌਰ ਮਲਹੋਤਰਾ, ਜਸਬੀਰ ਕੌਰ, ਪ੍ਰੀਤਮ ਕੌਰ, ਕਾਂਤਾ ਰਾਣੀ, ਜਸਵਿੰਦਰ ਕੌਰ, ਇੰਦਰਪ੍ਰੀਤ ਕੌਰ, ਮਨਜੀਤ ਕੌਰ ਜੱਸੀ, ਅਨੀਤਾ ਰਾਣੀ, ਪ੍ਰੀਤ ਇੰਦਰ, ਆਰਤੀ ਸ਼ਰਮਾ, ਰੇਨੂੰ ਤਿਵਾੜੀ, ਲਵਨੀਤ ਕੌਰ, ਹਰਪ੍ਰੀਤ ਕੌਰ, ਜਸਪਾਲ ਕੌਰ, ਸੁਨੀਤਾ ਰਾਣੀ, ਚਰਨਜੀਤ ਕੌਰ, ਸੋਨੀ ਅਤੇ ਬਲਜਿੰਦਰ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…