Share on Facebook Share on Twitter Share on Google+ Share on Pinterest Share on Linkedin ਬ੍ਰਹਮਾਕੁਮਾਰੀ ਸੁੱਖ ਸ਼ਾਂਤੀ ਭਵਨ ਵਿੱਚ ਧੂਮਧਾਮ ਨਾਲ ਮਨਾਇਆ ਅੰਤਰਰਾਸਟਰੀ ਯੋਗ ਦਿਵਸ ਯੋਗ ਦਿਵਸ ਤਨ ਮਨ ਦੇ ਰੋਗਾਂ ਲਈ ਰਾਮਬਾਣ ਹੈ ਰਾਜਯੋਗ:ਬ੍ਰਹਮਾਕੁਮਾਰੀ ਭੈਣ ਪ੍ਰੇਮ ਲਤਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ: ਬ੍ਰਹਮਾਕੁਮਾਰੀਜ ਦੀ ਅੰਤਰ ਰਾਸ਼ਟਰੀ ਸੰਸਥਾ ਵੱਲੋਂ ਸੁੱਖ ਸਾਂਤੀ ਭਵਨ ਫੇਜ਼ 7 ਵਿਖੇ ਅੱਜ ਅੰਤਰਰਾਸਟਰੀ ਯੋਗ ਦਿਵਸ ਬਹੁਤ ਧੂਮਧਾਮ ਅਤੇ ਸੁਚੱਜੇ ਢੰਗ ਨਾਲ ਮਨਾਇਆ ਗਿਆ ਜਿਸ ਵਿਚ ਅਨੇਕ ਸਰਧਾਲੂਆਂ ਨੇ ਭਾਗ ਲਿਆ। ਪ੍ਰੋਗਰਾਮ ਸਵੇਰੇ 5 ਵਜੇ ਪਰਮਾਤਮ ਸਮਰਿਤੀ ਨਾਲ ਸ਼ੁਰੂ ਹੋਇਆ ਅਤੇ 8 ਵਜੇ ਤੱਕ ਚਲਿਆ। ਜਿਸ ਵਿੱਚ ਤਨ ਦੀ ਕਸਰਤ ਅਤੇ ਰਾਜਯੋਗ ਦਾ ਅਭਿਆਸ ਸਾਮਲ ਸਨ। ਪ੍ਰੋਗਰਾਮ ਦੀ ਪਰਧਾਨਗੀ ਮੁਹਾਲੀ-ਰੋਪੜ ਖੇਤਰ ਦੀ ਨਿਰਦੇਸਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਜੀ ਨੇ ਕੀਤੀ। ਬੀ.ਕੇ. ਮੀਨਾ ਅਤੇ ਬੀ.ਕੇ. ਅਤੁਲ ਭਾਈ ਨੇ ਤਨ ਦੀ ਕਸਰਤ ਦਾ ਸੰਚਾਲਨ ਕੀਤਾ ਅਤੇ ਮੰਚ ’ਤੇ 12 ਰਾਜਯੋਗ ਮਾਹਿਰ ਬ੍ਰਹਮਾਕੁਮਾਰੀਜ ਨੇ ਸਮੂਹਿਕ ਯੋਗ ਅਭਿਆਸ ਭੀ ਕਰਵਾਇਆ। ਇਸ ਮੌਕੇ ਤੇ ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਜੀ ਨੇ ਕਿਹਾ ਕਿ ਰਾਜਯੋਗ ਗੀਤਾ ਵਿਚ ਵਰਨਿਤ ਸਭ ਤੋਂ ਪੁਰਾਣਾ ਯੋਗ ਹੈ ਜਿਸ ਨਾਲ ਮਨੁੱਖ ਆਪਣੀ ਵਿਰਤਿਆਂ ਨੂੰ ਸੰਜਮ ਵਿਚ ਰੱਖ ਕੇ ਸਕਾਰਾਤਮਕ ਬਣਾ ਸਕਦਾ ਹੈ। ਇਸੇ ਯੋਗ ਰਾਹੀੱ ਮਨੁੱਖ ਕਦਰਾਂ ਕੀਮਤਾਂ ਨੂੰ ਧਾਰਨ ਕਰਕੇ ਸਮਾਜ ਵਿਚ ਪਿਆਰ, ਸਦਭਾਵਨਾ, ਵਿਸਵਾਸ, ਦਯਾ ਅਤੇ ਭਾਈਚਾਰੇ ਦੀ ਭਾਵਨਾਵਾਂ ਨੂੰ ਮਜਬੂਤ ਕਰਕੇ ਆਤੰਕ, ਹਿੰਸਾ ਅਤੇ ਭ੍ਰਿਸਟਾਚਾਰ ਤੋੱ ਛੁੱਟਕਾਰਾ ਪਾ ਸਕਦਾ ਹੈ। ਭੈਣ ਪ੍ਰੇਮਲਤਾ ਜੀ ਨੇ ਰਾਜਯੋਗ ਨੂੰ ਰਾਮਬਾਣ ਦੀ ਸੰਗਿਆ ਦਿੱਤੀ ਅਤੇ ਕਿਹਾ ਕਿ ਰਾਜਯੋਗ ਰਾਹੀਂ ਮਨੁੱਖ ਤਨ ਅਤੇ ਮਨ ਦੇ ਰੋਗਾਂ ਤੋੱ ਬਚ ਸਕਦਾ ਹੈ ਅਤੇ ਇਸ ਨਾਲ ਉਸਦੀ ਅੰਦਰੂਨੀ ਤਾਕਤ ਅਤੇ ਕਾਰਜਖਿਮਤਾ ਵੱਧ ਸਕਦੀ ਹੈ। ਬ੍ਰਹਮਾਕੁਮਾਰੀ ਅੰਜੂ ਭੈਣ ਨੇ ਇਸ ਮੌਕੇ ਤੇ ਵਿਸਥਾਰ ਨਾਲ ਯੋਗ ਅਤੇ ਰਾਜਯੋਗ ਦੀ ਵਿਆਖਿਆ ਕੀਤੀ ਅਤੇ ਕਿਹਾ ਕਿ ਕਿਸੇ ਚੀਜ, ਵਿਅਕਤੀ ਅਤੇ ਸਥਾਨ ਨੂੰ ਯਾਦ ਕਰਨਾ ਯੋਗ ਹੈ ਜਦਕਿ ਆਤਮਾ ਅਤੇ ਪਰਮਾਤਮਾ ਦੇ ਮਿਲਨ ਦਾ ਨਾਂ ਰਾਜਯੋਗ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਰਾਜਯੋਗ ਮਨੁੱਖ ਨੂੰ ਸੰਪੂਰਨ ਸਵਸਥ ਜਾਂ ਤੰਦਰੁਸਤ ਭਾਵ ਸਾਰੀਰਿਕ, ਮਾਨਸਿਕ, ਸਮਾਜਕ ਅਤੇ ਅਧਿਆਤਮਿਕ ਤੌਰ ਤੇ ਸਵਸਥ ਬਣਾਉੱਦਾ ਹੈ। ਰਾਜਯੋਗ ਇਕ ਸੰਜੀਵਨੀ ਬੂਟੀ ਦਾ ਕੰਮ ਕਰਦਾ ਹੈ ਜਿਸ ਨਾਲ ਮਨ ਸਕਤੀਸਾਲੀ, ਸਾਂਤ, ਸੰਕਲਪਾਂ ਨੂੰ ਕੰਟਰੋਲ, ਸਕਾਰਾਤਮਿਕ, ਦਿਵਿਆ, ਪਵਿੱਤਰ, ਸੁੱਭ ਭਾਵਨਾਯੁਕਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਜਯੋਗ ਨਾਲ ਸਮੁੱਚੀ ਮਨੁੱਖਤਾ ਨੂੰ ਏਕਤਾ ਦੇ ਸੁਤੱਰ ਵਿਚ ਪਿਰੋਇਆ ਜਾ ਸਕਦਾ ਹੈ। ਇਸ ਲਈ ਹੁਣ ਸਾਰੀਆਂ ਆਤਮਾਵਾਂ ਦੇ ਪਿਤਾ ਪਰਮਾਤਮਾ ਸਿਵ ਵਲੋੱ ਬ੍ਰਹਮਾ ਤਨ ਰਾਹੀਂ ਸਿਖਾਏ ਜਾ ਰਹੇ ਰਾਜਯੋਗ ਦੀ ਅਤਿ ਲੋੜ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ