Nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਵਿੱਚ ਨਵੇਂ ਡਿਜ਼ਾਇਨਿੰਗ ਕੋਰਸ ਦੀ ਸ਼ੁਰੂਆਤ

ਡਿਜ਼ਾਈਨਿੰਗ ਕੋਰਸ ਨੂੰ ਕਰੀਅਰ ਵਜੋਂ ਚੁਣਨ ਦਾ ਨਿਵੇਕਲਾ ਉਪਰਾਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਮੋਬਾਈਲ ਉਪਕਰਨਾਂ ਅਤੇ ਈ-ਕਾਮਰਸ ਦੀ ਵਧਦੀ ਮੰਗ ਅਤੇ ਲੋਕਪ੍ਰਿਅਤਾ ਦੇ ਚੱਲਦਿਆਂ, ਵੈੱਬ ਡਿਵੈਲਪਰਜ ਲਈ ਰੁਜ਼ਗਾਰ ਦੇ ਮੌਕੇ 2012 ਤੋਂ 2022 ਤੱਕ ਦੂਜੇ ਕਿੱਤਿਆਂ ਦੇ ਮੁਕਾਬਲੇ ਤੇਜ਼ੀ ਨਾਲ ਵਧਣ ਦਾ ਅਨੁਮਾਨ ਲਾਇਆ ਗਿਆ ਹੈ। ਇਹ ਜਾਣਕਾਰੀ ਲੇਬਰ ਅਤੇ ਸਟੈਟਿਕਸ ਰਿਪੋਰਟ ਦੇ ਬਿਊਰੋ ਤੋਂ ਸਾਹਮਣੇ ਆਈ ਹੈ। ਅਜੋਕੇ ਸਮੇਂ ਵਿੱਚ ਵੈੱਬ ਡਿਜ਼ਾਇਨਰਾਂ ਵੱਲੋਂ ਵੈੱਬਸਾਈਟਾਂ ਦਾ ਨਿਰਮਾਣ ਆਈਟੀ ਉਦਯੋਗ ਦੇ ਖੇਤਰ ਦਾ ਇੱਕ ਅਭਿੰਨ ਅੰਗ ਬਣ ਗਿਆ ਹੈ। ਜਿਸ ਦੇ ਸਿੱਟੇ ਵਜੋਂ ਆਈਟੀ ਉਦਯੋਗ ਹੁਣ ਮਾਨਤਾ ਪ੍ਰਾਪਤ ਵੈੱਬ ਅਤੇ ਗ੍ਰਾਫ਼ਿਕ ਡਿਜ਼ਾਈਨ ਵਿੱਚ ਡਿਗਰੀ ਧਾਰਕਾਂ ਨੂੰ ਪਹਿਲ ਦੇ ਰਿਹਾ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸੀਜੀਸੀ ਗਰੁੱਪ ਵੱਲੋਂ ਆਪਣੇ ਸਿਲੇਬਸ ਸੂਚੀ ਵਿੱਚ ਨਵਾਂ ਵੈੱਬ ਅਤੇ ਗ੍ਰਾਫ਼ਿਕ ਡਿਜ਼ਾਈਨਿੰਗ ਕੋਰਸ ਸ਼ਾਮਲ ਕੀਤਾ ਗਿਆ ਹੈ। ਇਸ ਤਿੰਨ ਸਾਲ ਦੇ ਸਕਿੱਲ ਡਿਵੈਲਪਮੈਂਟ ਬੈਚਲਰ ਕੋਰਸ ਨੂੰ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹੈ।
ਇਸ ਕੋਰਸ ਤਹਿਤ ਅਡੋਬ ਇਲੂਸਟ੍ਰੇਟਰ, ਕੋਰਲ ਡਰਾਅ, ਅਡੋਬ ਫ਼ੋਟੋਸ਼ਾਪ, ਪੀਐਚਪੀ, ਐਚਟੀਐਮਐਲ, ਜਾਵਾ ਸਕਰਿਪਟ ਅਤੇ ਹੋਰ ਡਿਜ਼ਾਈਨਿੰਗ ਸਾਫ਼ਟਵੇਅਰਾਂ ਅਤੇ ਟੂਲਜ਼ ਨੂੰ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇੰਡਸਟਰੀ ਲਈ ਯੋਗ ਅਤੇ ਮਾਹਰ ਡਿਜ਼ਾਈਨਰਾਂ ਨੂੰ ਤਿਆਰ ਕੀਤਾ ਜਾ ਸਕੇ। ਵੈੱਬ ਡਿਜ਼ਾਈਨ ਦੇ ਕਾਨੂੰਨੀ ਪਹਿਲੂਆਂ ’ਤੇ ਜ਼ੋਰ ਦਿੰਦਿਆਂ ਕਾਪੀ ਰਾਈਟ, ਇੰਟਲੈਕਚੁਅਲ ਪ੍ਰਾਪਰਟੀ ਅਤੇ ਨੈਤਿਕ ਮਿਆਰਾਂ ਨੂੰ ਵੀ ਇਸ ਅਕਾਦਮਿਕ ਕੋਰਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਕਾਲਜ ਵੱਲੋਂ ਸ਼ੁਰੂ ਕੀਤੇ ਇਸ ਨਵੇਂ ਵੈੱਬ ਐਂਡ ਗ੍ਰਾਫ਼ਿਕ ਡਿਜ਼ਾਈਨਿੰਗ ਬੈਚਲਰ ਕੋਰਸ ਦਾ ਲਾਹਾ ਲੈਣ ਲਈ ਉਮੀਦਵਾਰ ਦਾ ਕਿਸੇ ਵੀ ਵਿੱਦਿਅਕ ਪਿਛੋਕੜ ਨਾਲ ਸਬੰਧਤ ਬਾਰ੍ਹਵੀਂ ਪਾਸ ਹੋਣਾ ਲਾਜ਼ਮੀ ਹੈ।
ਸੀਜੀਸੀ ਲਾਂਡਰਾਂ ਕੈਂਪਸ ਦੇ ਡਾਇਰੈਕਟਰ ਡਾ. ਪੀਐਨ ਹਰੀਸ਼ੀਕੇਸ਼ਾ ਨੇ ਕਿਹਾ ਕਿ ਆਈਟੀ ਕੰਪਨੀਆਂ, ਇਸ਼ਤਿਹਾਰੀ ਏਜੰਸੀਆਂ, ਆਡੀਓ ਵਿਜ਼ੁਅਲ, ਮੀਡੀਆ ਏਜੰਸੀਆਂ, ਪਬਲੀਸ਼ਿੰਗ ਹਾਊਸ, ਮਾਰਕਟਿੰਗ ਫ਼ਰਮ ਅਤੇ ਅਦਾਰਿਆਂ ਦੇ ਨਾਲ ਡਿਜ਼ਾਈਨ ਸਟੂਡੀਓ ਆਦਿ ਪਹਿਲਾਂ ਤੋਂ ਹੀ ਸੀਜੀਸੀ ਲਾਂਡਰਾਂ ਨਾਲ ਜੁੜੇ ਹੋਏ ਹਨ। ਜਿਨ੍ਹਾਂ ਤੋਂ ਅਨੁਭਵ ਪ੍ਰਾਪਤ ਕਰਕੇ ਵਿਦਿਆਰਥੀ ਇਸ ਕਿੱਤੇ ਵਿੱਚ ਮਾਹਰ ਬਣਨਗੇ ਅਤੇ ਨਾਲ ਹੀ ਇਹ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਕੋਰਸ ਵਿਦਿਆਰਥੀਆਂ ਨੂੰ ਕਰੀਅਰ ਦੇ ਮੌਕੇ ਪ੍ਰਦਾਨ ਕਰਨ ਵੀ ਸਹਾਈ ਹੋਵੇਗਾ ਅਤੇ ਵੈੱਬ ਡਿਵੈਲਪਰ, ਵੈੱਬ ਐਪਲੀਕੇਸ਼ਨ ਡਿਵੈਲਪਰ, ਡਿਜ਼ਾਈਨ ਐਂਡ ਲੇਅਆਊਟ ਐਨਾਲਿਸਟ, ਸੀਨੀਅਰ ਵੈੱਬ ਐਨਾਲਿਸਟ, ਵੈੱਬ ਮਾਰਕਿਟਿੰਗ ਐਨਾਲਿਸਟ, ਗ੍ਰਾਫ਼ਿਕ ਡਿਜ਼ਾਈਨਰਜ਼, ਕਰਿਏਟਿਵ ਡਾਇਰੈਕਟਰ, ਯੂਜ਼ਰ ਐਕਸਪੀਰੀਅਨਸ (ਯੂਐਕਸ) ਡਿਜ਼ਾਈਨਰਜ਼, ਯੂਜ਼ਰ ਇੰਟਰਫ਼ੇਸ (ਯੂਆਈ) ਡਿਜ਼ਾਈਨਰਜ਼, ਪ੍ਰੋਡਕਸ਼ਨ ਆਰਟਿਸਟ, ਪ੍ਰੋਡਕਟ ਡਿਵਲੈਪਰਜ਼, ਆਰਟ ਡਾਇਰੈਕਟਰਜ਼, ਮਾਰਕੀਟਿੰਗ ਸਪੈਸ਼ਲਿਸਟ ਅਤੇ ਮਲਟੀਮੀਡੀਆ ਕਲਾਕਾਰ, ਐਨੀਮੇਟਰ ਵਿੱਚ ਆਪਣਾ ਭਵਿੱਖ ਦੇਖਣ ਵਾਲੇ ਵਿਦਿਆਰਥੀਆਂ ਨੂੰ ਇਸ ਕੋਰਸ ਨਾਲ ਕਾਫ਼ੀ ਲਾਭ ਪਹੁੰਚੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …