Nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਵਿੱਚ ਪੰਦਰਵਾੜਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ

ਆਈਆਈਟੀ, ਆਈਆਈਐਮ, ਸੀਐਸਈਓ ਅਤੇ ਪੀਟੀਯੂ ਤੋਂ ਆਏ ਸਿੱਖਿਆਰਥੀ ਅਤੇ ਮਾਹਰ ਲੈਣਗੇ ਹਿੱਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ 2019 ਦਾ ਉਦਘਾਟਨ ਕੀਤਾ ਗਿਆ। ਦੋ ਹਫ਼ਤੇ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਅਕਾਦਮਿਕ ਪਾਠਕ੍ਰਮ ਵਿੱਚ ਪ੍ਰੈਕਟੀਕਲ ਪਹੁੰਚ ਨੂੰ ਬੜ੍ਹਾਵਾ ਦੇਣ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ ਤਾਂ ਜੋ ਇੰਡਸਟਰੀ ਅਤੇ ਅਕਾਦਮਿਕ ਵਿੱਚ ਪਾੜਾ ਖ਼ਤਮ ਕੀਤਾ ਜਾ ਸਕੇ। ਉਦਘਾਟਨ ਸਮਾਗਮ ਵਿੱਚ ਪਹੁੰਚੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੂਪਨਗਰ ਦੇ ਡਾਇਰੈਕਟਰ ਡਾ. ਸਰਿਤ ਦਾਸ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲਗਭਗ 90 ਫੀਸਦੀ ਸਿੱਖਿਆ ਨੂੰ ਚਾਕ ਬੋਰਡ ਦੇ ਅਨੁਕੂਲ ਅਤੇ 10 ਫੀਸਦੀ ਸਿੱਖਿਆ ਨੂੰ ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ ਦੇ ਅਨੁਕੂਲ ਬਣਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਲੋੜੀਂਦੀਆਂ ਤਬਦੀਲੀਆਂ ਨਾਲ ਤਾਲਮੇਲ ਬਣਾਉਣ ਦੇ ਨਾਲ ਨਾਲ ਸੁਧਾਰ ਲਈ ਕਈ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ 69 ਨਵੇਂ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਹੁੰਦਿਆਂ ਭਾਰਤ ਵੱਲੋਂ ਲਾਂਚ ਕੀਤੀ ਗਈ ਨਵੀਂ ਸਿੱਖਿਆ ਨੀਤੀ ਬਾਰੇ ਜਾਗਰੂਕ ਕੀਤਾ। ਆਈਆਈਟੀ, ਆਈਆਈਐਮ, ਸੀਐਸਆਈਓ ਅਤੇ ਪੀਟੀਯੂ ਦੇ ਸਿੱਖਿਆਰਥੀ ਅਤੇ ਮਾਹਰ ਇਸ ਆਗ਼ਾਮੀ ਦੋ ਹਫ਼ਤਿਆਂ ਵਿੱਚ ਪਾਠਕ੍ਰਮ ਤੋਂ ਪਰੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਅਤੇ ਵਿਸ਼ਲੇਸ਼ਣ ਕਰਨਗੇ। ਇਸ ਦੌਰਾਨ ਵਿਦਿਆਰਥੀਆਂ ਦੀ ਪ੍ਰੋਫ਼ੈਸ਼ਨਲ ਗਰੋਥ ਲਈ ਪਲੇਸਮੈਂਟ ਮੌਕਿਆਂ ਦੇ ਨਾਲ ਨਾਲ ਰਿਸਰਚ ਐਂਡ ਇਨੋਵੇਸ਼ਨ, ਪੇਟੈਂਟਸ, ਇੰਟਰਨੈਸ਼ਨਲ ਐਕਸਪੋਜ਼ਰ, ਕਦਰਾਂ ਕੀਮਤਾਂ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ।
ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਆ ਰਹੀ ਨਵੀਂ ਕ੍ਰਾਂਤੀ ਮੌਜੂਦਾ ਸਮੇਂ ਨਵੇਂ ਫੈਕਲਟੀ ਮੈਂਬਰਾਂ ਨੂੰ ਇਨ੍ਹਾਂ ਬਦਲਾਵਾਂ ਦੇ ਅਨੁਕੂਲ ਰਹਿਣ ਦੀ ਮੰਗ ਕਰਦੀ ਹੈ। ਜਿਸ ਦੇ ਚੱਲਦਿਆਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਸਾਡੇ ਰਾਸ਼ਟਰੀ ਨਿਰਮਾਤਾਵਾਂ ਨੂੰ ਸਮਕਾਲੀ ਸਿੱਖਿਆ ਦੇ ਖੇਤਰ ਸਬੰਧੀ ਪੂਰੀ ਜਾਣਕਾਰੀ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…