ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਵੱਲੋਂ ਗੱਡੀਆਂ ਦੀ ਚੋਰੀ ਰੋਕਣ ਲਈ ਯੰਤਰ ਦੀ ਖੋਜ

ਬਾਇਓਮੈਟ੍ਰਿਕ ਤਕਨੀਕ ਅਧਾਰਿਤ ਹੈ ਇਹ ਯੰਤਰ: ਵਿਦਿਆਰਥੀਆਂ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਇੱਥੋਂ ਦੇ ਸੀਜੀਸੀ ਕਾਲਜ ਲਾਂਡਰਾਂ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਤਿੰਨ ਵਿਦਿਆਰਥੀਆਂ ਨੇ ਬਾਇਓਮੈਟ੍ਰਿਕ ਤਕਨੀਕ ਅਧਾਰਿਤ ਇੱਕ ਯੰਤਰ ਦੀ ਖੋਜ ਕੀਤੀ ਹੈ ਜਿਸ ਨਾਲ ਮਾਲਕ ਆਪਣੇ ਉਂਗਲੀ ਦੇ ਨਿਸ਼ਾਨ ਵਰਤੋਂ ਕਰਕੇ ਆਪਣੇ ਵਾਹਨ ਨੂੰ ਲੌਕ/ਅਨਲੌਕ ਕਰ ਸਕੇਗਾ।ਇਹ ਸਿਸਟਮ ਕਾਰ ਦੀ ਚਾਬੀ ਦੇ ਵਿੱਚ ਮੌਜੂਦ ਫਿੰਗਰਪ੍ਰਿੰਟ ਸਕੈਨਰ ਦੇ ਰਾਹੀਂ ਰੇਡੀਓ ਫ੍ਰੀਕੁਐਂਸੀ ਪਛਾਣ ਤੇ ਆਧਾਰਿਤ ਤਕਨੀਕ ਨਾਲ ਕੰਮ ਕਰੇਗਾ।
ਅਲਟੀਮੇਟ ਵਹੀਕਲ ਸਕਿਊਰਟੀ (ਯੂਵੀਐਸ) ਨਾਮੀਂ ਇਹ ਸਿਸਟਮ ਉਂਗਲੀਆਂ ਦੇ ਨਿਸ਼ਾਨ ਦੀ ਪਛਾਣ ਹੋਣ ’ਤੇ ਚੱਲਦਾ ਹੈ। ਵਹੀਕਲ ਵਿੱਚ ਇੱਕ ਮੈਨੂਅਲ ਕੀਪੈਡ ਸਿਸਟਮ ਤਿਆਰ ਕੀਤਾ ਗਿਆ ਹੈ, ਜੋ ਚਾਰ-ਪਹੀਆ ਵਾਹਨ ਨੂੰ ਅਨਲੌਕ ਕਰਦਾ ਹੈ। ਵਾਹਨ ਵਿੱਚ ਸਥਾਪਿਤ ਹਾਰਡਵੇਅਰ ਉਂਗਲੀ ਦੇ ਨਿਸ਼ਾਨ ਦੀ ਪਛਾਣ ਕਰਦਾ ਹੈ ਅਤੇ ਫਿੰਗਰਪ੍ਰਿੰਟਰ ਸਕੈਨਰ ਉਨ੍ਹਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਦਾ ਹੈ।ਜੇਕਰ ਉਸ ਉਂਗਲ ਦੇ ਨਿਸ਼ਾਨ ਵਾਹਨ ਦੇ ਡਾਟਾਬੇਸ ਵਿੱਚ ਮੌਜੂਦ ਫਿੰਗਰ ਪ੍ਰਿੰਟ ਨਾਲ ਮੇਲ ਖਾ ਜਾਣ, ਤਾਂ ਵਹੀਕਲ ਦਾ ਇੰਜਣ ਆਪਣੇ ਆਪ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਸਿਸਟਮ ਨੂੰ ਮਾਲਕ ਦੇ ਮੋਬਾਈਲ ਦੀ ਵਰਤੋਂ ਕਰਦੇ ਹੋਏ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਟੀਮ ਨੇ ਇਸ ਨਵੀਂ ਖੋਜ ਦੇ ਲਈ ਪੇਟੈਂਟ ਦਰਜ ਕਰਵਾ ਲਿਆ ਹੈ। ਇਹ ਟੀਮ ਇਸ ਖੋਜ ਨੂੰ ਵਪਾਰਕ ਪੱਖ ਤੋਂ ਅੱਗੇ ਲੈਕੇ ਜਾਣ ਦੇ ਮਕਸਦ ਨਾਲ ਸੀਜੀਸੀ ਲਾਂਡਰਾਂ ਦੇ ਸਾਇੰਸ ਐਂਡ ਟੈਕਨਾਲੋਜੀ ਬੈਕਡ ਇਨੋਵੇਸ਼ਨ ਐਂਡ ਐਂਟਰਪਰਿਨਿਊਰਸ਼ਿਪ ਡਿਵੈੱਲਪਮੈਂਟ ਸੈਂਟਰ (ਆਈਈਡੀਸੀ) ਤੋਂ ਇੱਕ ਲੱਖ ਰੁਪਏ ਦੀ ਗਰਾਂਟ ਵੀ ਜਿੱਤ ਚੁੱਕੀ ਹੈ।
ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿੱਚ ਸਵੈ-ਰੋਜ਼ਗਾਰ ਦੀ ਭਾਵਨਾ ਨੂੰ ਉੇਤਸ਼ਾਹਿਤ ਕਰਨ ਦੇ ਮੰਤਵ ਨਾਲ, ਸੀਜੀਸੀ ਲਾਂਡਰਾਂ ਦੁਆਰਾ ਆਈਈਡੀਸੀ ਦੀ ਸਥਾਪਨਾ ਕੀਤੀ ਗਈ ਹੈ, ਜਿਸ ਵਿੱਚ ਭਾਰਤ ਸਰਕਾਰ ਦੁਆਰਾ ਚਲਾਈ ਜਾਂਦੀ ਸੰਸਥਾ ਸਾਇੰਸ ਅਤੇ ਤਕਨਾਲੋਜੀ ਵਿਭਾਗ (ਡੀਐਸਟੀ) ਦਾ ਵੀ ਸਹਿਯੋਗ ਹੈ। ਡੀਐਸਟੀ ਨੇ ਪੰਜ ਸਾਲਾਂ ਲਈ ਆਈਈਡੀਸੀ ਦੀ ਸਥਾਪਨਾ ਲਈ 40 ਲੱਖ ਰੁਪਏ ਦੀ ਗਰਾਂਟ ਪਹਿਲਾਂ ਹੀ ਮਨਜ਼ੂਰ ਕਰ ਦਿੱਤੀ ਹੈ। ਆਈਈਡੀਸੀ ਵਿਦਿਆਰਥੀਆਂ ਵੱਲੋਂ ਤਕਨੀਕੀ ਅਵਿਸ਼ਕਾਰ ਅਤੇ ਉਨ੍ਹਾਂ ਦੀਆਂ ਬਹੁ-ਪੱਖੀ ਖੋਜਾਂ ਨੂੰ ਵਿਕਸਿਤ ਕਰਨ ਦੇ ਲਈ ਇੱਕ ਖੇਤਰੀ ਕੇਂਦਰ ਦੇ ਤੌਰ ’ਤੇ ਕੰਮ ਕਰਦਾ ਹੈ ਤਾਂ ਜੋ ਵਿਦਿਆਰਥੀਆਂ ਦੀ ਖੋਜ ਜਾਂ ਪ੍ਰੋਜੈਕਟ ਨੂੰ ਵਪਾਰਕ ਪੱਧਰ ਤੱਕ ਲਿਜਾਇਆ ਜਾ ਸਕੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…