ਮੁਹਾਲੀ ਵਿੱਚ ਆਰਥਿਕ ਵਿਕਾਸ ਆਧਾਰਿਤ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਇਨਵੈਸਟ ਮੁਹਾਲੀ ਦੀ ਸ਼ੁਰੂਆਤ ਛੇਤੀ

‘ਡੈਸਟੀਨੇਸ਼ਨ ਮੈਨੇਜਮੈਂਟ ਆਰਗੇਨਾਈਜ਼ੇਸ਼ਨ’ ਵਜੋਂ ਕੰਮ ਕਰਨ ਲਈ ਜਨਤਕ-ਨਿੱਜੀ ਸਹਿਯੋਗ ਆਧਾਰਿਤ ਮਾਡਲ ਵਿਕਸਤ ਕਰਨ ’ਤੇ ਜ਼ੋਰ

ਮੁਹਾਲੀ ਵਿੱਚ ਆਈਟੀ, ਹੈਲਥਕੇਅਰ, ਮਨੋਰੰਜਨ ਤੇ ਸਿੱਖਿਆ ਦੇ ਖੇਤਰਾਂ ਵਿੱਚ ਭਰਪੂਰ ਸੰਭਾਵਨਾਵਾਂ

ਨਬਜ਼-ਏ-ਪੰਜਾਬ, ਮੁਹਾਲੀ, 2 ਸਤੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਸ਼ਹਿਰ ਵਿੱਚ ਆਰਥਿਕ ਵਿਕਾਸ ਆਧਾਰਿਤ ਨਿਵੇਸ਼ ਨੂੰ ਤੇਜ਼ ਕਰਨ ਲਈ ਇਨਵੈਸਟ ਮੁਹਾਲੀ ਦੇ ਬੈਨਰ ਹੇਠ ‘ਡੈਸਟੀਨੇਸ਼ਨ ਮੈਨੇਜਮੈਂਟ ਸੰਸਥਾ’ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ‘ਫਾਊਂਡੇਸ਼ਨ ਫਾਰ ਇਕਨਾਮਿਕ ਡਿਵੈਲਪਮੈਂਟ’ ਜੋ ਕਿ ਸਮਾਜ ਦੇ ਆਰਥਿਕ ਵਿਕਾਸ ਲਈ ਉੱਚ ਪ੍ਰਭਾਵ ਵਾਲੇ ਮੌਕਿਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ, ਨਾਲ ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ‘ਡੈਸਟੀਨੇਸ਼ਨ ਮੈਨੇਜਮੈਂਟ ਆਰਗੇਨਾਈਜ਼ੇਸ਼ਨ’ ਵਜੋਂ ਕੰਮ ਕਰਨ ਲਈ ਇੱਕ ਜਨਤਕ-ਨਿੱਜੀ ਸਹਿਯੋਗ ਆਧਾਰਿਤ ਮਾਡਲ ਵਿਕਸਤ ਕਰਨ ’ਤੇ ਕੰਮ ਕਰ ਰਹੇ ਹਾਂ ਜੋ ਸਮਾਜ ਦੇ ਪਛੜੇ ਖੇਤਰਾਂ ਨੂੰ ਉਤਸ਼ਾਹ ਦੇਣ ਲਈ ਬਿਹਤਰ ਮੰਚ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਆਈਟੀ ਅਤੇ ਆਈਟੀ ਸੇਵਾਵਾਂ, ਸਿਹਤ ਸੰਭਾਲ, ਮਨੋਰੰਜਨ ਅਤੇ ਰੀਕ੍ਰੀਏਸ਼ਨ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਦੀ ਵੱਡੀ ਸੰਭਾਵਨਾ ਹੈ। ਨੇੜ ਭਵਿੱਖ ਵਿੱਚ ਉਕਤ ਸੰਸਥਾ ਲੋਕਾਂ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਮੰਚ ਪ੍ਰਦਾਨ ਕਰਕੇ ਉਨ੍ਹਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਏਗੀ।
ਡੀਸੀ ਨੇ ਕਿਹਾ ਕਿ ਗਮਾਡਾ, ਨਗਰ ਨਿਗਮ, ਆਈਟੀ ਸੇਵਾ ਉਦਯੋਗ, ਸਿਹਤ ਸੰਭਾਲ ਅਤੇ ਸਿੱਖਿਆ ਸੰਸਥਾਵਾਂ ਅਤੇ ਹਾਊਸਿੰਗ ਪ੍ਰਾਜੈਕਟ ਮੁਹਾਲੀ ਨੂੰ ਨੇੜਲੇ ਅਤੇ ਦੂਰ-ਦੁਰਾਡੇ ਦੇ ਸਾਰੇ ਵਰਗਾਂ ਲਈ ਸੁਪਨਿਆਂ ਦੀ ਮੰਜ਼ਲ ਵਿੱਚ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਫਾਊਂਡੇਸ਼ਨ ਆਫ਼ ਇਕਨਾਮਿਕ ਡਿਵੈਲਪਮੈਂਟ ਦੇ ਨੁਮਾਇੰਦਿਆਂ ਤੋਂ ਮੁਹਾਲੀ ਨੂੰ ਹਰ ਪੱਖੋਂ ਸੁਪਨਿਆਂ ਵਾਲੀ ਥਾਂ ਬਣਾਉਣ ਦੇ ਸੰਕਲਪ ਨੂੰ ਹਕੀਕਤ ਵਿੱਚ ਬਦਲਣ ਲਈ ਸਹਿਯੋਗ ਦੀ ਮੰਗ ਕੀਤੀ
ਆਸ਼ਿਕਾ ਜੈਨ ਨੇ ਕਿਹਾ ਕਿ ਮੁਹਾਲੀ ਵਿੱਚ ਨਿੱਜੀ ਅਤੇ ਜਨਤਕ ਖੇਤਰ ਵਿੱਚ ਅਤਿ-ਆਧੁਨਿਕ ਸਿੱਖਿਆ ਸੰਸਥਾਵਾਂ ਹਨ। ਇੰਜ ਹੀ ਮੁਹਾਲੀ ਨਵੀਨਤਮ ਮੈਡੀਕਲ ਟੈਕਨਾਲੋਜੀ ਆਧਾਰਿਤ ਨਾਮਵਰ ਸਿਹਤ ਸੰਸਥਾਵਾਂ ਨਾਲ ਲੈਸ ਹੈ। ਇੱਥੇ ਬਹੁਮੁਖੀ ਈਕੋ ਟੂਰਿਜ਼ਮ ਦੀ ਸੰਭਾਵਨਾ ਵੀ ਮੌਜੂਦ ਹੈ। ਆਈਟੀ ਸੈਕਟਰ ਨੇ ਹਾਲ ਹੀ ਵਿੱਚ ਰੁਜ਼ਗਾਰ ਦੇ ਸ਼ਾਨਦਾਰ ਮੌਕੇ ਪੈਦਾ ਕਰਕੇ ਜ਼ਿਆਦਾਤਰ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਚ-ਆਮਦਨ ਵਾਲੇ ਉਪਭੋਗਤਾ ਅਧਾਰ ਤੱਕ ਪਹੁੰਚ ਪ੍ਰਦਾਨ ਕਰਨ ਸਮੇਤ ਚੰਡੀਗੜ੍ਹ ਅਤੇ ਦਿੱਲੀ ਨਾਲ ਨੇੜਤਾ ਹੋਣ ਨਾਲ ਮੁਹਾਲੀ ਇੱਕ ਮਜ਼ਬੂਤ ਈਕੋ-ਸਿਸਟਮ ਤੱਕ ਪਹੁੰਚ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਜਨਤਕ ਅਤੇ ਨਿੱਜੀ ਖੇਤਰਾਂ ਦੇ ਪ੍ਰਮੁੱਖ ਹਿੱਸੇਦਾਰਾਂ ’ਤੇ ਆਧਾਰਿਤ ਡੈਸਟੀਨੇਸ਼ਨ ਮੈਨੇਜਮੈਂਟ ਆਰਗੇਨਾਈਜ਼ੇਸ਼ਨ ਵੱਖ-ਵੱਖ ਆਰਥਿਕ ਖੇਤਰਾਂ ਵਿੱਚ ਮੌਕੇ ਪ੍ਰਦਾਨ ਕਰਕੇ ਦੂਜੇ ਨਾਗਰਿਕਾਂ ਦੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਥਿੰਕ ਟੈਂਕ ਵਾਂਗ ਹੋਵੇਗੀ। ‘‘ਅਸੀਂ ਪਹਿਲਾਂ ਹੀ ਮੌਜੂਦਾ ਬੁਨਿਆਦੀ ਢਾਂਚੇ ਨੂੰ ਅਪਗਰੇਡ ਕਰਨ ਲਈ ਜ਼ਮੀਨ ਦੀ ਪਛਾਣ ਕਰ ਲਈ ਹੈ ਜੋ ਕਿ ਮੁਹਾਲੀ ਨੂੰ ਆਈਟੀ ਸੇਵਾਵਾਂ, ਮੈਡੀਕਲ ਟੂਰਿਜ਼ਮ (ਸੈਲਾਨੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਘੱਟ ਤੇ ਦਰਮਿਆਨੀ ਗੁੰਝਲਦਾਰ ਸਰਜਰੀ ਪ੍ਰਕਿਰਿਆਵਾਂ ਉਪਲਬਧ ਕਰਵਾਉਣਾ), ਮਨੋਰੰਜਨ ਪਾਰਕਾਂ ਅਤੇ ਮਨੋਰੰਜਨ ਗਤੀਵਿਧੀਆਂ ਦੇ ਹੱਬ ਵਜੋਂ ਉਤਸ਼ਾਹਿਤ ਕਰਨ ਲਈ ਰੈਸਟੋਰੈਂਟ ਅਤੇ ਨਾਈਟ ਲਾਈਫ਼ ਸ਼ਾਪਿੰਗ ਸਹਾਇਕ ਹੋਣਾ ਅਤੇ ਸਿੱਖਿਆ ਖੇਤਰਾਂ ਵਿੱਚ ਹੋਰ ਮਜ਼ਬੂਤ ਕਰੇਗਾ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …