Share on Facebook Share on Twitter Share on Google+ Share on Pinterest Share on Linkedin ਸਾਹਿਬਜ਼ਾਦਿਆਂ ਦੀ ਯਾਦ ਵਿੱਚ ਐਕਯੂਪ੍ਰੈਸ਼ਰ ਥਰੈਪੀ ਕੈਂਪ ਵਿੱਚ ਲੋਕਾਂ ਦੀ ਜਾਂਚ ਅਜੋਕੇ ਸਮੇਂ ਵਿੱਚ ਐਕਯੂਪ੍ਰੈਸ਼ਰ ਥਰੈਪੀ ਨਾਲ ਸਾਰੀਆਂ ਬੀਮਾਰੀਆਂ ਦਾ ਇਲਾਜ ਸੰਭਵ: ਡਾ. ਗਿੱਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ: ਨੈਕਸ਼ਜਨ ਉਮੀਦ ਇੰਡੀਆ ਪ੍ਰਾਈਵੇਟ ਅਤੇ ਨੈਕਸ਼ਜਨ ਐਕਯੂਪੈ੍ਰਸ਼ਰ ਟਰੇਨਿੰਗ ਟਰੀਟਮੈਂਟ ਅਤੇ ਰਿਸਰਚ ਸੈਂਟਰ ਰਾਜਪੁਰਾ ਵੱਲੋਂ ਇੱਥੋਂ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1 ਵਿੱਚ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਐਕਯੂਪ੍ਰੈਸ਼ਰ ਥਰੈਪੀ ਕੈਂਪ ਲਗਾਇਆ ਗਿਆ। ਜੋ 18 ਦਸੰਬਰ ਤੱਕ ਜਾਰੀ ਰਹੇਗਾ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਕਟਰ ਸਤਿਕਾਰ ਸਿੰਘ ਗਿੱਲ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਐਕਯੂਪ੍ਰੈਸ਼ਰ ਥਰੈਪੀ ਨਾਲ ਸਾਰੀਆਂ ਬੀਮਾਰੀਆਂ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਦੱਸਿਆ ਕਿ ਐਕਯੂਪ੍ਰੈਸ਼ਰ ਥਰੈਪੀ ਨਾਲ ਗੋਡਿਆਂ ਅਤੇ ਮੋਢਿਆਂ ਸਮੇਤ ਹੋਰ ਜੋੜਾਂ ਦਾ ਦਰਦ, ਡਿਸਕ ਸਮੱਸਿਆ, ਸ਼ੂਗਰ, ਸਰਵਾਈਕਲ, ਮਾਈਗਰੇਨ, ਬਵਾਸੀਰ, ਥਾਈਰਡ, ਮੋਟਾਪਾ, ਗੱਠੀਆਂ, ਪੱਥਰੀ, ਪੁਰਾਣੀ ਕਬਜ਼ਸਮੇਤ ਹੋਰ ਕਈ ਪ੍ਰਕਾਰ ਦੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਇਸ ਵਿਧੀ ਨਾਲ ਸਬੰਧਤ ਬੀਮਾਰੀ ਦਾ ਜੜ੍ਹ ਤੋਂ ਇਲਾਜ ਸੰਭਵ ਹੈ। ਇਸ ਮੌਕੇ ਸੀਨੀਅਰ ਵਕੀਲ ਸ਼ਾਮ ਕਰਵਲ, ਡਾ. ਗਗਨਦੀਪ ਸਿੰਘ ਧਾਮੀ, ਡਾ. ਏਕਤਾ ਸਮੇਤ ਥਰੈਪਿਸਟ ਅਵਿਨਾਸ਼ ਕੁਮਾਰ, ਨਰਿੰਦਰਪਾਲ ਸਿੰਘ, ਸੁਨੀਲ ਕੁਮਾਰ ਅਤੇ ਮੋਹਿਤ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ