Share on Facebook Share on Twitter Share on Google+ Share on Pinterest Share on Linkedin ਸੀਜੀਸੀ ਲਾਂਡਰਾਂ ਵਿੱਚ ਏਆਈ ਐਂਡ ਡਰੋਨ ਐਕਸਪੋ ਤੇ ਇਨੋਵੇਸ਼ਨ ਤੇ ਆਈਪੀ ਕਨਕਲੇਵ ਸਮਾਪਤ ਬੌਧਿਕ ਸੰਪੱਤੀ (ਆਈਪੀ) ਦੀ ਅਹਿਮ ਭੂਮਿਕਾ ’ਤੇ ਜ਼ੋਰ, ਹਜ਼ਾਰ ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ ਨਬਜ਼-ਏ-ਪੰਜਾਬ, ਮੁਹਾਲੀ, 22 ਸਤੰਬਰ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ਏਸੀਆਈਸੀ ਰਾਈਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਦੋ ਰੋਜ਼ਾ ਭਾਰਤ ਏਆਈ ਐਂਡ ਡਰੋਨ ਐਕਸਪੋ ਤੇ ਇਨੋਵੇਸ਼ਨ ਅਤੇ ਆਈਪੀ ਕਨਕਲੇਵ ਦੀ ਅੱਜ ਸਫਲਤਾਪੂਰਵਕ ਸਮਾਪਤ ਹੋ ਗਈ। ਇਹ ਪ੍ਰੋਗਰਾਮ ਉੱਤਰੀ ਭਾਰਤ ਦਾ ਏਆਈ ਐਂਡ ਡਰੋਨ ਟੈਕਨਾਲੋਜੀ ਦਾ ਪਹਿਲਾ ਵੱਡਾ ਪ੍ਰਦਰਸ਼ਨ ਸੀ, ਜਿਸ ਵਿੱਚ ਪੂਰੇ ਖੇਤਰ ਤੋਂ ਹਜ਼ਾਰ ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਉਪਰਾਲੇ ਨੇ ਨਵੀਨਤਾ ਦੀ ਰੱਖਿਆ ਅਤੇ ਇਸ ਨੂੰ ਬੜਾਵਾ ਦਿੰਦਿਆਂ ਬੌਧਿਕ ਸੰਪੱਤੀ (ਆਈਪੀ) ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਇਸ ਵਿਸ਼ੇ ਸਬੰਧੀ ਆਪਣੇ ਵਿਲੱਖਣ ਵਿਚਾਰ ਪੇਸ਼ ਕਰਨ ਲਈ ਉੱਭਰ ਰਹੇ ਸਟਾਰਟਅੱਪਾਂ, ਉੱਦਮੀਆਂ ਅਤੇ ਨਵੀਨਤਾਵਾਂ ਲਈ ਇੱਕ ਸ਼ਾਨਦਾਰ ਮੰਚ ਵਜੋਂ ਵੀ ਕੰਮ ਕੀਤਾ। ਇਸ ਦੋ ਰੋਜ਼ਾ ਪ੍ਰੋਗਰਾਮ ਵਿੱਚ ਦਿਲਚਸਪ ਟਾਕ ਸ਼ੋਅ, ਪੈਨਲ ਚਰਚਾ ਅਤੇ ਮੁੱਖ ਭਾਸ਼ਣ ਦੇ ਨਾਲ-ਨਾਲ ਇੱਕ ਮਨਮੋਹਕ ਡਰੋਨ ਸ਼ੋਅ, ਮੁਕਾਬਲੇ ਅਤੇ ਲਾਂਡਰਾਂ ਕੈਂਪਸ ਵਿੱਚ ਬੌਧਿਕ ਸੰਪੱਤੀ ਪ੍ਰਬੰਧਨ ਅਤੇ ਵਪਾਰੀਕਰਨ ਸੈੱਲ (ਆਈਪੀਐਮਸੀਸੀ) ਦੀ ਸ਼ੁਰੂਆਤ ਆਦਿ ਸ਼ਾਮਲ ਸੀ। ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਤੇ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਭਾਰਤ ਦੇ ਵਿਕਾਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਰਗੀਆਂ ਨਵੀਨਤਾ ਅਤੇ ਉੱਭਰਦੀਆਂ ਤਕਨੀਕਾਂ ਦੀ ਵਧ ਰਹੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਨਾ ਸਿਰਫ਼ ਯੁਵਾ ਖੋਜਕਾਰਾਂ ਅਤੇ ਉੱਦਮੀਆਂ ਨੂੰ ਉੱਘੇ ਵਿਚਾਰਵਾਨ ਆਗੂਆਂ ਅਤੇ ਮਾਹਰਾਂ ਨਾਲ ਗੱਲਬਾਤ ਕਰਕੇ ਆਪਣੇ ਦ੍ਰਿਸ਼ਟੀਕੋਣ ਵਿੱਚ ਵਾਧਾ ਕਰਨ ਵਿੱਚ ਮਦਦ ਕਰੇਗਾ, ਸਗੋਂ ਉਨ੍ਹਾਂ ਨੂੰ ਸਮਾਜ ਅਤੇ ਰਾਸ਼ਟਰ ਦੀ ਬਿਹਤਰੀ ਲਈ ਆਪਣੇ ਹੁਨਰ ਦਾ ਲਾਭ ਉਠਾਉਣ ਲਈ ਵੀ ਪ੍ਰੇਰਿਤ ਕਰੇਗਾ। ਪਹਿਲੇ ਦਿਨ ਟਰੱਸਟ ਵਿਦ ਟਰੇਡ ਗਰੁੱਪ ਦੇ ਸੀਈਓ ਅਤੇ ਰਾਇਲ ਫੈਮਿਲੀ ਆਫੀਸਜ਼, ਯੂਏਈ ਦੇ ਸੀਨੀਅਰ ਸਲਾਹਕਾਰ ਡਾ.ਅਰਸ਼ੀ ਅਯੂਬ ਜ਼ਵੇਰੀ ਨੇ ਸਿੱਖਿਆ, ਸਿਹਤ ਸੰਭਾਲ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਏਆਈ ਦੀ ਪਰਿਵਰਤਨਸ਼ੀਲ ਭੂਮਿਕਾ ਬਾਰੇ ਦੱਸਦਿਆਂ ਇੱਕ ਟਿਕਾਊ ਅਤੇ ਖੁਸ਼ਹਾਲ ਭਵਿੱਖ ਨੂੰ ਰੂਪ ਦੇਣ ਲਈ ਏਆਈ ਦੀ ਸਮਰੱਥਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਯੂਏਈ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਦੂਜੇ ਦਿਨ ਸਾਰਾ ਧਿਆਨ ਇਨੋਵੇਸ਼ਨ ਅਤੇ ਆਈਪੀ ਕਨਕਲੇਵ ’ਤੇ ਕੇਂਦਰਿਤ ਰਿਹਾ। ਜਿਸ ਵਿੱਚ ਬੌਧਿਕ ਸੰਪੱਤੀ (ਆਈਪੀ) ਦੀ ਸੁਰੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਿੱਖਿਆ ਮੰਤਰਾਲੇ (ਝਰਥ) ਦੇ ਇਨੋਵੇਸ਼ਨ ਡਾਇਰੈਕਟਰ ਯੋਗੇਸ਼ ਬ੍ਰਾਹਮਣਕਰ ਕਿਹਾ ਕਿ ਅਜੋਕੇ ਤੇਜ਼ੀ ਨਾਲ ਵਿਕਸਤ ਹੋ ਰਹੇ ਲੈਂਡਸਕੇਪ ਵਿੱਚ ਨਵੀਨਤਾ ਦੇ ਸਭਿਆਚਾਰ ਨੂੰ ਉਤਸ਼ਾਹਿਤ ਦੇ ਨਾਲ-ਨਾਲ ਮਜ਼ਬੂਤ ਆਈਪੀ ਫਰੇਮਵਰਕ ਨਾਲ ਉਸ ਨਵੀਨਤਾ ਦੀ ਸੁਰੱਖਿਆ ਕਰਨਾ ਵੀ ਬਹੁਤ ਮਹੱਤਵਪੂਰਨ ਹੈ। ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸੰਯੁਕਤ ਡਾਇਰੈਕਟਰ ਡਾ. ਦਪਿੰਦਰ ਬਖ਼ਸ਼ੀ ਨੇ ਆਈਪੀਐਮਸੀਸੀ ਨੂੰ ਲਾਂਚ ਕਰਨ ਵਿੱਚ ਏਸੀਆਈਸੀ ਰਾਈਸ ਐਸੋਸੀਏਸ਼ਨ ਅਤੇ ਸੀਜੀਸੀ ਲਾਂਡਰਾਂ ਵਿਚਕਾਰ ਸਹਿਯੋਗ ਦੀ ਸ਼ਲਾਘਾ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ