ਇਪਟਾ ਦੀ ਕੌਮੀ ਕਮੇਟੀ ਵੱਲੋਂ ਕਿਸਾਨ ਤੇ ਇਨਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ

ਇਪਟਾ ਮੋਗਾ ਦੇ ਰੰਗਕਰਮੀਆਂ ਨਾਲ ਮੋਗਾ ਪੁਲੀਸ ਵੱਲੋਂ ਕੀਤੇ ਦੁਰਵਿਹਾਰ ਦੀ ਸਖ਼ਤ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਦੇਸ਼ ਭਰ ਦੇ ਕਿਸਾਨਾਂ ਵੱਲੋਂ ਕੇਂਦਰ ਦੇ ਹਾਕਮਾਂ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਆਰੰਭੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਵਿਚ ਇਪਟਾ ਦੀ ਨੈਸ਼ਨਲ ਕਮੇਟੀ ਨੇ ‘ਕਲਾ ਲੋਕਾਂ ਲਈ’ ਦੇ ਆਪਣੇ ਸਿਧਾਂਤ ਅਤੇ ਸੋਚ ਮੁਤਾਬਕ ਕਿਸਾਨਾ ਵੱਲੋਂ ਆਰੰਭੇ ਰੋਸ ਧਰਨਿਆਂ ਤੇ ਮੁਜ਼ਾਹਰਿਆਂ ਵਿਚ ਭਰਵੀਂ ਸ਼ਮੂਲੀਅਤ ਕਰਕੇ ਕਿਸਾਨਾਂ ਦੇ ਪੱਖ ਵਿੱਚ ਅਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ ਦੇ ਕਿਸਾਨਾਂ ਨਾਲ ਖੜਨ ਅਤੇ ਭਰਵੀਂ ਹਮਾਇਤ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ ਮਾਨਸਾ ਤੋਂ ਨਾਟਕ ਕਰਕੇ ਪਰਤੇ ਰਹੇ ਇਪਟਾ ਦੀ ਮੋਗਾ ਇਕਾਈ ਦੇ ਤਿੰਨ ਰੰਗਕਰਮੀਆਂ ਨੂੰ ਬਿਨਾਂ ਨੇਮ ਪਲੇਟ ਸ਼ਰਾਬ ਦੇ ਨਸ਼ੇ ਵਿਚ ਦੋ ਪੁਲੀਸ ਮੁਲਾਜ਼ਮਾਂ ਵੱਲੋਂ ਘੇਰ ਕੇ ਬਦਤਮੀਜ਼ੀ ਕਰਨ ਦੀ ਵੀ ਨਿਖੇਧੀ ਕੀਤੀ।
ਦੋਵੇਂ ਮੁੱਦੇ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਵੱਲੋਂ ਇਪਟਾ ਦੀ ਨੈਸ਼ਨਲ ਕਮੇਟੀ ਦੀ ਜ਼ੂਮ-ਐਪ ਹੋਈ ਮੀਟਿੰਗ ਵਿੱਚ ਉਠਾਏ ਗਏ।ਇਹ ਮੀਟਿੰਗ ਪੰਜਾਬ, ਛੱਤੀਸਗੜ੍ਹ, ਚੰਡੀਗੜ੍ਹ, ਯੂਪੀ, ਬਿਹਾਰ, ਦਿੱਲੀ, ਮੱਧ ਪ੍ਰਦੇਸ, ਉਤਰਾਖੰਡ ਅਤੇ ਪੱਛਮੀ ਬੰਗਾਲ, ਬਿਹਾਰ ਦੇ ਕਾਰਕੁਨਾਂ ਤਨਵੀਰ ਅਖਤਰ, ਅਮੀਤਾਬ ਪਾਂਡੇ, ਮਨੀਸ਼ ਸ੍ਰੀਵਾਸਤਵ, ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਸੀਮਾ ਰਾਜੋਰੀਆ, ਫ਼ਿਰੋਜ਼ ਅਸ਼ਰਫ ਖਾਨ,ਵਨੀਤ, ਨਵੀਨ ਕੁਮਾਰ, ਨਵੀਨ ਨੀਰਜ, ਊਸ਼ਾ ਅਥਲੈ, ਸਤੀਸ਼, ਤ੍ਰਿਪਤੀ ਵਰਮਾ, ਮਨੀਮੈ ਮੁਖਰਜੀ, ਅਰੂਣ ਖੋਟੇ, ਰਿਤੇਸ਼ ਰੰਜਨ, ਹਿੰਮਾਸ਼ੂ ਰਾਏ, ਵੈਜ ਨਾਥ ਯਾਦਵ, ਸੰਤੋਸ਼ ਦੇਵ, ਵਿਨੋਦ ਦੀ ਸ਼ਮੂਲੀਅਤ ਵਾਲੀ ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਾਕੇਸ਼ ਵੈਦਾ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਪਟਾ ਦੀ ਪ੍ਰਸਤਾਵਿਤ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਪੰਜਾਬ ਵਿੱਚ ਕਰਵਾਉਣ ਲਈ ਤਾਰੀਖ ਤਹਿ ਕਰਨ ਅਤੇ ਇਪਟਾ ਦੇ ਨੋਜਵਾਨ ਕਾਰਕੁਨਾਂ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਚਰਚਾ ਹੋਈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …