nabaz-e-punjab.com

ਇਕਬਾਲ ਸਿੰਘ ਡੇਰਾਬੱਸੀ ਨੂੰ ਸੈਣੀ ਯੂਥ ਫੈਡਰੇਸ਼ਨ ਪੰਜਾਬ ਦਾ ਸੂਬਾ ਪ੍ਰਧਾਨ ਚੁਣਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਮੁਹਾਲੀ ਵਿੱਚ ਅੱਜ ਸੈਣੀ ਯੂਥ ਫੈਡਰੇਸ਼ਨ ਕੋਰ ਕਮੇਟੀ ਦੀ ਮੀਟਿੰਗ ਕੌਮੀ ਪ੍ਰਧਾਨ ਨਰਿੰਦਰ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੈਣੀ ਯੂਥ ਫੈਡਰੇਸ਼ਨ ਦੇ ਸਾਰੇ ਫਾਊਂਡਰ ਮੈਂਬਰ ਅਤੇ ਕੋਰ ਕਮੇਟੀ ਮੈਂਬਰ ਸ਼ਾਮਿਲ ਹੋਏ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਕਬਾਲ ਸਿੰਘ ਡੇਰਾਬੱਸੀ ਨੂੰ ਸੈਣੀ ਯੂਥ ਫੈਡਰੇਸ਼ਨ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਪ੍ਰੋਫੈਸਰ ਜਸਵਿੰਦਰ ਸਿੰਘ ਖੁਣਖੁਣ ਕਲਾਂ ਨੇ ਸੈਣੀ ਸਮਾਜ ਵਿੱਚੋਂ ਲੀਡਰ ਪੈਦਾ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਪੰਜਾਬ ਅਤੇ ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਕੇ ਸੈਣੀ ਸਮਾਜ ਦੀਆਂ ਦਰਪੇਸ਼ ਮੁਸ਼ਕਿਲਾ ਦਾ ਹੱਲ ਕੱਢਣ ਦਾ ਉਪਰਾਲਾ ਕਰੇਗੀ ।
ਇਸ ਮੌਕੇ ਐਡਵੋਕੇਟ ਹਰਮਨਜੀਤ ਸਿੰਘ ਜੁਗੈਤ ਨੇ ਫੈਡਰੇਸ਼ਨ ਦੇ ਸੰਵਿਧਾਨ ਤੇ ਚਾਨਣਾ ਪਾਇਆ। ਨਵੇਂ ਚੁਣੇ ਪ੍ਰਧਾਨ ਇਕਬਾਲ ਸਿੰਘ ਡੇਰਾਬੱਸੀ ਨੇ ਕਿਹਾ ਕਿ ਜਲਦ ਹੀ ਸਾਰਿਆਂ ਦੀ ਸਹਿਮਤੀ ਨਾਲ ਪੰਜਾਬ ਦੀ ਕਾਰਜਕਾਰਨੀ ਕਮੇਟੀ ਬਣਾਈ ਜਾਵੇਗੀ ਅਤੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਬÎਣਾ ਕੇ ਫੈਡਰੇਸ਼ਨ ਨੂੰ ਹਲਕੇ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਜਾਵੇਗਾ। ਇਕਬਾਲ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਫੈਡਰੇਸ਼ਨ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਅਨੁਸਾਸ਼ਨੀ ਕਮੇਟੀ ਦੇ ਗਾਇਕ ਕੁਲਬੀਰ ਸੈਣੀ, ਲਵਲੀਨ ਸੈਣੀ, ਮੁਕੇਸ਼ ਸੈਣੀ, ਅਮਿਤ ਬਾਵਾ, ਅਮਨਦੀਪ ਸੈਣੀ, ਅਮਿਤ ਸੈਣੀ, ਅਮਰਜੀਤ ਸਿੰਘ ਟਾਂਡਾ, ਸੁਲਿੰਦਰ ਸੈਣੀ ਅਤੇ ਹੋਰ ਸਾਰੇ ਕੋਰ ਕਮੇਟੀ ਮੈਂਬਰ ਹਾਜ਼ਰ ਸਨ। ਮੀਟਿੰਗ ਦੀ ਕਾਰਵਾਈ ਗੁਰਵਿੰਦਰ ਸਿੰਘ ਸੈਣੀ ਨੇ ਸੁਚੱਜੇ ਢੰਗ ਨਾਲ ਚਲਾਈ। ਇਸ ਮੌਕੇ ਹਲਕਾ ਪ੍ਰਧਾਨ ਡੇਰਾਬੱਸੀ ਰਣਬੀਰ ਸਿੰਘ, ਗੁਰਜੀਤ ਸਿੰਘ ਭਾਂਖਰਪੁਰ, ਹਰਵਿੰਦਰ ਸਿੰਘ, ਅਮਨਜੋਤ, ਗੁਰਵਿੰਦਰ ਸਿੰਘ ਬੱਬੂ, ਲਖਵਿੰਦਰ ਸਿੰਘ ਦੇਵੀ ਦਾਸ, ਸੁਖਵਿੰਦਰ ਸੈਣੀ ਡੇਰਾਬੱਸੀ, ਲੱਕੀ ਸੈਣੀ, ਸੁਖਜੀਤ ਸਿੰਘ ਫਗਵਾੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੈਣੀ ਯੂਥ ਫੈਡਰੇਸ਼ਨ ਦੇ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …