nabaz-e-punjab.com

ਟਰੰਪ ਪ੍ਰਸ਼ਾਨਨ ਦੇ ਨਵੇਂ ਫੈਸਲੇ ਨਾਲ ਹਜ਼ਾਰਾਂ ਲੋਕਾਂ ਦਾ ਵਰਕ ਪਰਮਿਟ ਹੋ ਸਕਦੈ ਬੰਦ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 16 ਦਸੰਬਰ:
ਅਮਰੀਕਾ ਦੀ ਨਵੀਂ ਸਰਕਾਰ ਇਕ ਦੇ ਬਾਅਦ ਇਕ ਓਬਾਮਾ ਸਰਕਾਰ ਦੇ ਨਿਯਮਾਂ ਨੂੰ ਬਦਲ ਰਹੀ ਹੈ। ਟਰੰਪ ਪ੍ਰਸ਼ਾਸਨ ਹੁਣ ਐਚ-1ਬੀ ਵੀਜ਼ਾ ਦੇ ਨਿਯਮਾਂ ਨੂੰ ਹੋਰ ਸਖਤ ਬਣਾਉਣ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਟਰੰਪ ਪ੍ਰਸ਼ਾਸਨ 2018 ਤੋਂ ਐਚ-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ਤੇ ਵਿਚਾਰ ਕਰ ਰਿਹਾ ਹੈ। ਇਹ ਵੀਜ਼ਾ ਐਚ-1ਬੀ ਧਾਰਕਾਂ ਦੇ ਜੀਵਨ ਸਾਥੀ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਨਿਰਭਰ ਕਹਿੰਦੇ ਹਨ। ਨਵੇੱ ਨਿਯਮਾਂ ਮੁਤਾਬਕ ਐਚ-1ਬੀ ਵੀਜ਼ਾ ਤਹਿਤ ਅਮਰੀਕਾ ਵਿੱਚ ਰਹਿ ਰਹੇ ਲੋਕਾਂ ਤੇ ਨਿਰਭਰ ਉਨ੍ਹਾਂ ਦੀ ਪਤਨੀ ਜਾਂ ਪਤੀ ਨੂੰ ਕੰਮ ਕਰਨ ਦੀ ਮਨਜ਼ੂਰੀ ਨਹੀੱ ਮਿਲੇਗੀ। ਅਜਿਹੇ ਵਿੱਚ ਸਭ ਤੋੱ ਵੱਡੀ ਗਾਜ਼ ਭਾਰਤੀ ਪਤਨੀਆਂ ਤੇ ਡਿੱਗ ਸਕਦੀ ਹੈ ਕਿਉੱਕਿ ਅਮਰੀਕਾ ਵਿੱਚ ਬਹੁਤ ਸਾਰੇ ਭਾਰਤੀ ਐਲ਼ਚ-1ਬੀ ਵੀਜ਼ਾ ਤੇ ਕੰਮ ਕਰਦੇ ਹਨ, ਜੋ ਆਪਣੀ ਪਤਨੀ ਨਾਲ ਰਹਿੰਦੇ ਹਨ। ਇਸ ਫੈਸਲੇ ਦੇ ਬਾਅਦ ਉਨ੍ਹਾਂ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਜੋ ਗ੍ਰੀਨ ਕਾਰਡ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਫਰਵਰੀ 2015 ਵਿੱਚ ਓਬਾਮਾ ਸਰਕਾਰ ਨੇ ਅਮਰੀਕਾ ਵਿੱਚ ਰਹਿ ਰਹੇ ਪੇਸ਼ੇਵਰਾਂ ਦੇ ਉੱਪਰ ਆਰਥਿਕ ਬੋਝ ਨੂੰ ਘੱਟ ਕਰਨ ਦੇ ਉਦੇਸ਼ ਨਾਲ ਨਿਰਭਰ ਪਤੀ ਜਾਂ ਪਤਨੀ ਨੂੰ ਐਚ-4 ਵੀਜ਼ਾ ਤੇ ਕੰਮ ਕਰਨ ਦੀ ਛੋਟ ਦੀ ਵਿਵਸਥਾ ਬਣਾਈ ਸੀ। ਇਸ ਤਹਿਤ ਗ੍ਰੀਨ ਕਾਰਡ ਲਈ ਉਡੀਕ ਕਰ ਰਹੇ ਪੇਸ਼ੇਵਰਾਂ ਦੇ ਜੀਵਨ ਸਾਥੀ ਨੂੰ ਕੰਮ ਕਰਨ ਦੀ ਛੋਟ ਸੀ ਪਰ ਹੁਣ ਟਰੰਪ ਸਰਕਾਰ ਨੇ ਇਹ ਨਿਯਮ ਬਦਲਣ ਦਾ ਫੈਸਲਾ ਕੀਤਾ ਹੈ।
ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ. ਐਸ.) ਨੇ ਇਕ ਬਿਆਨ ਜਾਰੀ ਕਰਕੇ ਇਸ ਨਵੇੱ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਇਹ ਫੈਸਲਾ ਅਮਰੀਕੀ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਲਈ ‘ਅਮਰੀਕੀ ਖਰੀਦੋ, ਅਮਰੀਕੀ ਰੱਖੋ’ ਪਾਲਿਸੀ ਤਹਿਤ ਲਿਆ ਗਿਆ ਹੈ। ਹਾਲਾਂਕਿ ਬਿਆਨ ਵਿੱਚ ਜ਼ਿਆਦਾ ਵਿਸਥਾਰ ਨਾਲ ਫੈਸਲੇ ਦਾ ਵਿਸ਼ਲੇਸ਼ਣ ਨਹੀਂ ਕੀਤਾ ਗਿਆ। ਡੀ. ਐਚ. ਐਸ. ਵੱਲੋੱ ਐਚ-1ਬੀ ਵੀਜ਼ਾ ਨਿਯਮਾਂ ਵਿੱਚ ਹੋਣ ਵਾਲੀ ਸਖਤੀ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੇ ਇਰਾਦੇ ਨੂੰ ਸਪਸ਼ਟ ਕੀਤਾ ਗਿਆ ਹੈ। ਡੀ.ਐਚ. ਐਸ. ਮੁਤਾਬਕ ਐਚ-1ਬੀ ਵੀਜ਼ਾ ਹਾਸਲ ਕਰਨ ਵਾਲੇ ਪੇਸ਼ੇਵਰਾਂ ਦੀ ਯੋਗਤਾ ਨੂੰ ਫਿਰ ਤੋਂ ਪ੍ਰਭਾਸ਼ਿਤ ਕੀਤਾ ਜਾਵੇਗਾ। ਇਕ ਅੰਕੜੇ ਮੁਤਾਬਕ ਅਮਰੀਕਾ ਵਿੱਚ ਤਕਰੀਬਨ 16 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਜਾਣਕਾਰੀ ਮੁਤਾਬਕ ਕੈਲੀਫੋਰਨੀਆ ਅਤੇ ਨਿਊ ਜਰਸੀ ਵਿੱਚ ਸਭ ਤੋਂ ਵਧ ਭਾਰਤੀ ਰਹਿੰਦੇ ਹਨ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …