nabaz-e-punjab.com

ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਗੂੰਜੇਗਾ ਅਸ਼ਲੀਲਾਂ, ਹਿੰਸਾਂ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਦਾ ਮੁੱਦਾ

ਇਪਟਾ ਪੰਜਾਬ ਦੇ ਜਨਰਲ ਸਕੱਤਰ ਸੰਜੀਵਨ ਸਿੰਘ ਦੀ ਅਗਵਾਈ ਹੇਠ ਰੰਗਕਰਮੀਆਂ ਦਾ ਵਫ਼ਦ ਐਮ.ਪੀ. ਡਾ. ਗਾਂਧੀ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਪੰਜਾਬ ਅਤੇ ਪੰਜਾਬੀਅਤ ਦੇ ਸੰਕਟ ਪ੍ਰਤੀ ਗੰਭੀਰ ਦਰਵੇਸ਼ ਸਿਆਸਤਦਾਨ ਪਾਰਲੀਮੈਂਟ ਮੈਂਬਰ ਡਾ. ਧਰਮਵੀਰ ਗਾਂਧੀ ਨੇ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿਚ ਕੁੱਝ ਟੀ.ਵੀ. ਚੈਨਲਾਂ ਵੱਲੋਂ ਅਸ਼ਲੀਲਾਂ, ਹਿੰਸਾਂ ਅਤੇ ਨਸ਼ਿਆਂ ਨੂੰ ਪੰਜਾਬੀ ਗਾਇਕੀ, ਸੀਰੀਅਲ਼ਾਂ ਅਤੇ ਰੀਅਲਟੀ ਸ਼ੌਆਂ ਰਾਂਹੀਂ ਉਤਸ਼ਾਹਿਤ ਕਰਨ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਉਣ ਦਾ ਯਕੀਨ ਇਪਟਾ ਪੰਜਾਬ ਦੇ ਵਫ਼ਦ ਨੂੰ ਦਵਾਇਆ। ਨਾਟਕਕਾਰ ਤੇ ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਜਨਰਲ ਸਕੱਤਰ ਸੰਜੀਵਨ ਸਿੰਘ ਦੀ ਰਹਿਨੁਮਾਈ ਹੇਠ ਇਪਟਾ ਕਾਰਕੁਨ ਅਤੇ ਰੰਗਕਰਮੀ ਸਤਨਾਮ ਸਿੰਘ ਦਾਊਂ, ਗੁਰਨੇਕ ਭੱਟੀ ਅਤੇ ਮਦਨ ਮੋਹਨ ਦੀ ਸ਼ਮੂਲੀਅਤ ਵਾਲੇ ਵਫਦ ਨਾਲ ਮਿਲਣੀ ਦੌਰਾਨ ਡਾ. ਗਾਧੀ ਨੇ ਸਭਿਆਚਾਰਕ ਪ੍ਰਦੂਸ਼ਣ ਪ੍ਰਤੀ ਚਿੰਤਾਤੁਰ ਹੁੰਦੇ ਕਿਹਾਪੁਰਾਣੇਂ ਸਮਿਆਂ ਵਾਂਗ ਅੱਜ ਕਿਸੇ ਵੀ ਮੁਲਕ ਨੂੰ ਗੁਲਾਮ ਕਰਨ ਲਈ ਬੰਬਾਂ, ਬੰਦੂਕਾਂ, ਤੋਪਾਂ ਮਜ਼ਾਇਲਾਂ ਦੀ ਲੋੜ ਨਹੀਂ। ਉਸਦੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰ ਦੇਵੋ। ਮੁਲਕ ਖੁਦ ਬ ਖੁਦ ਗੁਲਾਮ ਬਣ ਜਾਵੇਗਾ। ਸਮਰਾਜੀ ਤਾਕਤਾਂ ਵੱਲੋਂ ਸਾਡੇ ਮੁਲਕ ’ਤੇ ਬੜੀ ਸੋਚੀ ਸਮਝੀ ਸਾਜਿਸ਼ ਤਾਹਿਤ ਆਰਿਥਕ ਅਤੇ ਸਭਿਆਚਾਰਕ ਤੌਰ ’ਤੇ ਹਮਲਾ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਪਟਾ, ਪੰਜਾਬ ਵੱਲੋਂ ਪਿਛਲੇ ਪੰਦਰਾਂ ਸਾਲਾਂ ਤੋਂ ਇਸ ਪੰਜਾਬ ਦੀਆਂ ਆਉਂਣ ਵਾਲੀਆ ਨਸਲਾਂ ਦਾ ਘਾਣ ਅਤੇ ਗੁੰਮਰਾਹ ਕਰ ਰਹੇ ਵਰਤਾਰੇ ਵਿਰੁੱਧ ਆਵਾਜ਼ ਉਠਾਈ ਜਾ ਰਹੀ ਹੈ। ਸੰਜੀਵਨ ਨੇ ਨੇਟਫਿਲਕਸ ਅਤੇ ਅਮੇਜਨ ਆਨ ਲਾਇਨ ਪਰਾਇਮ ਮੂਵੀ ਐਪ ਵਰਗੀ ਨਵੀਂ ਤਕਨੀਕ ਰਾਹੀਂ ਨਵੇਂ ਦੌਰ ਵਿਚ ਸਭਿਆਚਰਾਕ ਪ੍ਰਦੂਸ਼ਣ ਦੀ ਹੋ ਰਹੇ ਦਾਖਿਲੇ ਪ੍ਰਤੀ ਫ਼ਿਕਰਮੰਦੀ ਜ਼ਾਹਿਰ ਕਰਦੇ ਕਿਹਾ ਕਿ ਇਸ ਨਵੀਂ ਤਕਨੀਕ ਰਾਹੀਂ ਅਸ਼ਲੀਲ਼ ਅਤੇ ਗਾਲੀ ਗਲੋਚ ਵਾਲੀ ਸਮਗਰੀ ਬਿਨਾਂ ਰੋਕ-ਟੋਕ ਪਰੋਸੀ ਜਾ ਰਹੀ ਹੈ। ਇਸ ਮਾਰੂ ਅਤੇ ਸਮਾਜਿਕ ਤਾਣੇ-ਬਾਣੇ ਨੂੰ ਉਲਝਾਉਣ ਵਾਲੇ ਵਰਤਾਰੇ ਨੂੰ ਠੱਲ ਪਾਉਣ ਲਈ ਨਾ ਕੋਈ ਕਾਨੂੰਨ ਹੈ ਤੇ ਨਾ ਹੀ ਡਿਜੀਟਲ ਕੰਟੇਂਕਟ ਨੂੰ ਸੈਂਸਰ ਕਰਨ ਲਈ ਕੋਈ ਸੰਸਥਾਂ ਹੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …