Nabaz-e-punjab.com

ਆਵਾਰਾ ਪਸ਼ੂਆਂ ਦਾ ਮਸਲਾ ਗੰਭੀਰ ਚਿੰਤਾ ਦਾ ਵਿਸ਼ਾ: ਤਰਕਸ਼ੀਲ ਆਗੂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਸਤੰਬਰ:
ਪੰਜਾਬ ਦੇ ਖੇਤਾਂ, ਸੜਕਾਂ ਅਤੇ ਗਲੀ-ਮੁਹੱਲਿਆਂ ਵਿੱਚ ਆਵਾਰਾ ਫਿਰਦੇ ਪਸ਼ੂਆਂ ਦੀ ਸਮੱਸਿਆ ਦਿਨੋਂ ਦਿਨ ਘਾਤਕ ਹੁੰਦੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਤਰਕਸ਼ੀਲ ਸੁਸਾਇਟੀ ਜੋਨ ਚੰਡੀਗੜ੍ਹ ਦੀ ਖਰੜ ਵਿਖੇ ਹੋਈ ਮੀਟਿੰਗ ਦੌਰਾਨ ਸੂਬਾ ਕਮੇਟੀ ਮੈਂਬਰ ਅਜੀਤ ਪ੍ਰਦੇਸੀ ਨੇ ਕਿਹਾ ਕਿ ਇਨ੍ਹਾਂ ਪਸ਼ੂਆਂ ਕਾਰਨ ਸਿਰਫ ਫਸਲਾਂ ਦਾ ਹੀ ਨੁਕਸਾਨ ਨਹੀਂ ਹੋ ਰਿਹਾ ਬਲਕਿ ਭੂਤਰੇ ਫਿਰਦੇ ਜਾਨਵਰ ਸੜਕੀ ਹਾਦਸਿਆਂ ਦਾ ਕਾਰਨ ਬਣ ਕੇ ਮਨੁੱਖੀ ਜ਼ਿੰਦਗੀਆਂ ਦਾ ਵੀ ਘਾਣ ਕਰ ਰਹੇ ਹਨ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜੋਨ ਮੁਖੀ ਗਿਆਨ ਚੰਦ ਨੇ ਪਸ਼ੂਆਂ ਬਾਰੇ ਸਰਕਾਰੀ ਕਾਰਗੁਜਾਰੀ ਉੱਤੇ ਇਤਰਾਜ ਪ੍ਰਗਟ ਕਰਦਿਆਂ ਕਿਹਾ ਕਿ ‘ਗਊ-ਸੈਸ’ ਦੇ ਨਾਂ ਤੇ ਸਰਕਾਰ ਲੋਕਾਂ ਤੋੱ ਹਰੇਕ ਮਹੀਨੇ ਕਰੋੜਾਂ ਰੁਪਿਆ ਵਸੂਲਦੀ ਹੈ ਪਰ ਨਾ ਹੀ ਉਹ ਆਵਾਰਾ ਫਿਰਦੀਆਂ ਗਊਆਂ ਦਾ ਕੋਈ ਹੱਲ ਲਭਦੀ ਹੈ ਅਤੇ ਨਾ ਹੀ ਇਨ੍ਹਾਂ ਕਾਰਨ ਹੋ ਰਹੇ ਹਾਦਸਿਆਂ ਵਾਸਤੇ ਕਿਸੇ ਦੀ ਜ਼ਿੰਮੇਵਾਰੀ ਤੈਅ ਕਰਦੀ ਹੈ। ਉਨ੍ਹਾਂ ਕਿਹਾ ਕਿਸੇ ਵੀ ਸ਼ਹਿਰ ਦੀ ਕਿਸੇ ਵੀ ਸੜਕ ਉੱਤੇ ਜਾ ਕੇ ਦੇਖ ਲਓ ਹਰੇਕ ਥਾਂ ਆਵਾਰਾ ਪਸ਼ੂਆਂ ਦੇ ਵੱਗ ਤੁਰੇ ਫਿਰਦੇ ਹਨ।
ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋੱ ਅਗਸਤ ਮਹੀਨੇ ਕਰਵਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੁਖੀ ਸੈਲੇਂਦਰ ਸੁਹਾਲੀ, ਜ਼ੋਨਲ ਆਗੂ ਜਰਨੈਲ ਕਰਾਂਤੀ, ਪ੍ਰਿੰਸੀਪਲ ਗੁਰਮੀਤ ਖਰੜ ਅਤੇ ਜੋਨ ਮੀਡੀਆ ਮੁਖੀ ਬਲਦੇਵ ਜਲਾਲ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਜੋਨ ਚੰਡੀਗੜ੍ਹ ਦੀਆਂ ਚਾਰ ਇਕਾਈਆਂ ਰੋਪੜ, ਖਰੜ, ਮੁਹਾਲੀ ਅਤੇ ਸਰਹਿੰਦ ਵੱਲੋਂ ਮਿਡਲ ਅਤੇ ਸੈਕੰਡਰੀ ਦੋਵਾਂ ਗਰੁੱਪਾਂ ਦੇ 1878 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਜਿਸ ’ਚੋਂ ਜ਼ੋਨ ਪੱਧਰ ਤੇ ਦੋਵਾਂ ਗਰੁੱਪਾਂ ਵਿੱਚ ਪਹਿਲੀਆਂ ਪੰਜ ਪੁਜੀਸ਼ਨਾਂ ਉੱਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋੱ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਸੈਕੰਡਰੀ ਵਰਗ ਵਿੱਚ ਰਾਵੀਆ ਨੇ ਪਹਿਲਾ, ਸਨੀਕਾ ਨੇ ਦੂਜਾ, ਹਰਸ਼ਦੀਪ ਕੌਰ ਨੇ ਤੀਜਾ, ਪਵਨਪ੍ਰੀਤ ਕੌਰ ਨੇ ਚੌਥਾ ਅਤੇ ਦਮਨਪ੍ਰੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ। ਮਿਡਲ ਵਰਗ ਵਿੱਚ ਹਿੰਮਤ ਸਿੰਘ ਨੇ ਪਹਿਲਾ, ਪ੍ਰਨੀਤ ਕੌਰ ਅਤੇ ਮਨਜੀਤ ਸਿੰਘ ਨੇ ਸਾਂਝੇ ਤੌਰ ਤੇ ਦੂਜਾ, ਸਾਗਰਪ੍ਰੀਤ ਸਿੰਘ ਨੇ ਤੀਜਾ, ਗੁਰਵਿੰਦਰ ਸਿੰਘ ਨੇ ਚੌਥਾ ਅਤੇ ਲਵਪ੍ਰੀਤ ਅਤੇ ਨਵਨੀਤ ਕੌਰ ਨੇ ਸਾਂਝੇ ਤੌਰ ’ਤੇ ਪੰਜਵਾ ਸਥਾਨ ਹਾਸਿਲ ਕੀਤਾ ਹੈ। ਮੀਟਿੰਗ ਵਿੱਚ ਵੱਖ ਵੱਖ ਇਕਾਈਆਂ ਤੋਂ ਦਵਿੰਦਰ ਸਰਥਲੀ, ਸ਼ਮਸ਼ੇਰ ਮੁਹਾਲੀ, ਲੈਕਚਰਾਰ ਸੁਰਜੀਤ ਸਿੰਘ ਮੁਹਾਲੀ, ਹਰਜੀਤ ਸਿੰਘ ਤਰਖਾਣ ਮਾਜਰਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…