ਲਾਵਾਰਿਸ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣਾ ਸ਼ਲਾਘਾਯੋਗ: ਕਰਨੈਲ ਸਿੰਘ ਜੀਤ

ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 20 ਜਨਵਰੀ:
ਐਮਐਸਪੀ ਸਕੂਲ ਘੜੂੰਆਂ ਵੱਲੋਂ ਕਰਵਾਏ ਖ਼ੇਡ ਮੇਲੇ ਦਾ ਉਦਘਾਟਨ ਸਮਾਜ ਸੇਵਕ ਗੁਰਨਾਮ ਸਿੰਘ ਲਾਡਲ ਨੇ ਕੀਤਾ ਜਦੋਂਕਿ ਸਮਾਜ ਸੇਵਕ ਕਰਨੈਲ ਸਿੰਘ ਜੀਤ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਬਲਜੀਤ ਕੌਰ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਵੱਲੋ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਇਸ ਖੇਡ ਮੇਲੇ ਦਾ ਅਰੰਭ ਕੀਤਾ ਗਿਆ। ਉਨ੍ਹਾਂ ਦੱÎਸਆ ਕਿ ਖ਼ੇਡ ਮੇਲੇ ਦੌਰਾਨ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਅਤੇ ਖੇਡਾਂ ਦੇ ਜੇਤੂ ਖਿਡਾਰੀਆਂ ਅਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮਾ ਦੀ ਵੰਡ ਪਸਰੀਚਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸਮਸ਼ੇਰ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ।
ਪਿੰ੍ਰਸੀਪਲ ਬਲਜੀਤ ਕੌਰ ਨੇ ਦੱਸਿਆ ਕਿ ਲਾਵਾਰਿਸ ਬੱਚਿਆਂ ਨੂੰ ਮੁਫ਼ਤ ਵਿੱਦਿਆ, ਗਰੀਬ ਬੱਚਿਆਂ ਨੂੰ ਖਾਸ ਰਿਆਇਤ ਅਤੇ ਘੱਟ ਫੀਸ ਲੈਣੀ ਇਸ ਸਕੂਲ ਦੀਆਂ ਵਿਸੇਸ਼ਤਾਵਾਂ ਹਨ। ਉਨ੍ਹਾਂ ਦੱਸਿਆ ਕਿ ਆਮ ਵਿਦਿਆਰਥੀਆਂ ਪਾਸੋਂ ਵੀ ਸਕੂਲ ਪ੍ਰਬੰਧਕਾਂ ਵੱਲੋਂ ਹੋਰ ਸਕੂਲਾਂ ਨਾਲੋ ਘੱਟ ਫੀਸਾਂ ਲਈਆਂ ਜਾਂਦੀਆਂ ਹਨ। ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਰ ਹੋਏ ਸਮਾਜ ਸੇਵਕ ਕਰਨੈਲ ਸਿੰਘ ਜੀਤ ਨੇ ਸਕੂਲ ਵੱਲੋ ਵਿੱਦਿਆ ਦਾ ਚਾਨਣ ਵੰਡਣ ਦੇ ਨਾਲ ਨਾਲ ਸਮਾਜ ਸੇਵਾ ਕਰਨ ਦੇ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾ ਤੋ ਇਲਾਵਾ ਸੀ.ਸੀ. ਚੌਧਰੀ ਮੀਤ ਪ੍ਰਧਾਨ, ਮਨਵੀਰ ਸਿੰਘ, ਸਿਮਰਨ ਸਿੰਘ, ਹਰਜਿੰਦਰ ਸਿੰਘ, ਜਗਦੀਪ ਕੌਰ, ਮਨਪ੍ਰੀਤ ਕੌਰ, ਹਰਵਿੰਦਰ ਕੌਰ, ਵਾਇਸ ਪ੍ਰਿੰਸੀਪਲ ਮਨਦੀਪ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ ਮਾਨ, ਨਵਦੀਪ ਕੌਰ ਅਤੇ ਰਾਜਵੀਰ ਕੌਰ ਆਦਿ ਪਤਵੰਤੇ ਅਤੇ ਸਟਾਫ ਮੈਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…