ਕੈਂਸਰ ਦੀ ਬੀਮਾਰੀ ਤੋਂ ਬਚਾਅ ਲਈ ਸਮੇਂ ’ਤੇ ਜਾਂਚ ਕਰਵਾਉਣੀ ਜ਼ਰੂਰੀ: ਜਸਪ੍ਰੀਤ ਕੌਰ

ਆਈ.ਕੇ. ਗੁਜਰਾਲ ਯੂਨੀਵਰਸਿਟੀ ਵੱਲੋਂ ਕੈਂਸਰ ਜਾਗਰੂਕਤਾ ਵਾਕਥਾਨ ਦਾ ਆਯੋਜਨ

ਨਬਜ਼-ਏ-ਪੰਜਾਬ, ਮੁਹਾਲੀ, 25 ਮਾਰਚ:
ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੁਹਾਲੀ ਕੈਂਪਸ ਦੀ ਐਨਐਸਐਸ ਇਕਾਈ ਵੱਲੋਂ ਵੇਰਾ ਬਿਲਡਰ ਅਤੇ ਖਾਲਸਾ-ਏਡ ਦੇ ਸਹਿਯੋਗ ਨਾਲ ਕੈਂਸਰ ਜਾਗਰੂਕਤਾ ਵਾਕਥਨ ਕਰਵਾਈ ਗਈ। ਇਹ ਵਾਕੇਥਨ ਵੇਰਾ ਗੋਲਡ ਬਿਲਡਰ ਦੇ ਸੈਕਟਰ-74 ਸਥਿਤ ਲੋਕ ਆਵਾਸ ਪ੍ਰਾਜੈਕਟ ਤੋਂ ਆਰੰਭ ਹੋਈ ਅਤੇ ਸੈਕਟਰ-117 ਤੋਂ ਹੁੰਦੀ ਹੋਈ ਵਾਪਸ ਸੈਕਟਰ-74 ਵਿੱਚ ਵੇਰਾ ਗੋਲਡ ਦੇ ਪ੍ਰੈਸਟੀਜ ਟਾਵਰ ਪ੍ਰਾਜੈਕਟ ’ਤੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਮੁਹਾਲੀ ਨਗਰ ਨਿਗਮ ਦੀ ਕੌਂਸਲਰ ਜਸਪ੍ਰੀਤ ਕੌਰ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਇਸ ਤੋਂ ਬਚਣ ਦਾ ਸਭ ਤੋਂ ਬਿਹਤਰ ਤਰੀਕਾ ਹੈ। ਉਹਨਾਂ ਕਿਹਾ ਕਿ ਜੇਕਰ ਕੈਂਸਰ ਦੀ ਬਿਮਾਰੀ ਦੀ ਪਹਿਲੀ ਸਟੇਜ ਤੇ ਹੀ ਇਸ ਦੀ ਜਾਣਕਾਰੀ ਮਿਲ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ।
ਇਸ ਮੌਕੇ ਕੈਂਸਰ ਦੀ ਬੀਮਾਰੀ ਬਾਰੇ ਜਾਣਕਾਰੀ ਦਿੰਦਿਆਂ ਸੋਹਾਣਾ ਹਸਪਤਾਲ ਦੇ ਆਨਕੋਲੋਜੀ ਮਾਹਿਰ ਡਾ. ਨਿਤੀਸ਼ ਗਰਗ ਨੇ ਕਿਹਾ ਕਿ ਅੱਜ ਦੀ ਮਾਡਰਨ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਆਦਤਾਂ ਇਸ ਬਿਮਾਰੀ ਦਾ ਮੁੱਖ ਕਾਰਨ ਹਨ ਅਤੇ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਕੈਂਸਰ ਤੋੱ ਕਾਫੀ ਹੱਦ ਤਕ ਬਚਿਆ ਜਾ ਸਕਦਾ ਹੈ। ਇਸ ਮੌਕੇ ਕੈਂਸਰ ਸਰਵਾਈਅਰ ਯਮਨੀ ਵੱਲੋਂ ਬਿਮਾਰੀ ਦੌਰਾਨ ਹੋਏ ਹਾਲਾਤ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ ਗਏ। ਇਸ ਮੌਕੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਯੂਨੀਵਰਸਿਟੀ ਕੈਂਪਸ ਦੀ ਐਨਐਸਐਸ ਇਕਾਈ ਦੀ ਇੰਚਾਰਜ ਪ੍ਰੋ. ਗੀਤ ਮਹਿਰਾ ਨੇ ਦੱਸਿਆ ਕਿ ਐਨਐਸਐਸ ਵੱਲੋਂ ਸਮੇਂ ਸਮੇਂ ’ਤੇ ਅਜਿਹੇ ਆਯੋਜਨ ਕੀਤੇ ਜਾਂਦੇ ਹਨ। ਇਸ ਮੌਕੇ ਐਨ ਐਸ ਐਸ ਵਿਦਿਆਰਥੀਆਂ ਤੋੱ ਇਲਾਵਾ ਖਾਲਸਾ ਏਡ ਦੇ ਵਲੰਟੀਅਰਾਂ, ਵੇਰ ਗੋਲਡ ਦੇ ਕਰਮਚਾਰੀਆਂ ਅਤੇ ਹੋਰਨਾਂ ਵਲੋੱ ਵਾਕੇਸ਼ਨ ਦੌਰਾਨ ਦੌੜ ਲਗਾਈ ਗਈ ਜਿਸ ਦੌਰਾਨ ਹੱਥਾਂ ਵਿੱਚ ਕੈਂਸਰ ਦੀ ਜਾਣਕਾਰੀ ਵਾਲੀਆਂ ਤਖਤੀਆਂ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਮਾਜ ਸੇਵੀ ਆਗੂ ਰਾਜਾ ਕੰਵਰਜੋਤ ਸਿੰਘ, ਵੇਰਾ ਗੋਲਡ ਬਿਲਡਰ ਦੇ ਐਮ ਡੀ ਸ੍ਰੀ ਸੰਦੀਪ ਅਰੋੜਾ, ਖਾਲਸਾ ਏਡ ਤੋੱ ਸਿਕੰਦਰ ਸਿੰਘ ਅਤੇ ਯੂਨੀਵਰਸਿਟੀ ਦੇ ਸਟਾਫ਼ ਸਮੇਤ ਅਮਰਜੀਤ ਸਿੰਘ, ਪਰਵਿੰਦਰ ਸਿੰਘ, ਦਿਵਜੋਤ ਸਿੰਘ, ਹਰਪ੍ਰੀਤ ਸਿੰਘ, ਸਿਮਰਨ ਸਿੰਘ, ਜਸਵਿੰਦਰ ਕੌਰ ਅਤੇ ਹੋਰ ਹਾਜ਼ਰ ਸਨ।

Load More Related Articles

Check Also

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਹਰਜੋਤ ਬੈਂਸ ਨੇ ਫੇਜ਼-11 ਸਕੂਲ ਵਿੱਚ …